Skip to content
Independent perspectives. Global stories.
BREAKING

ਪੁਲਿਸ ਵੱਲੋਂ ਤੜਕਸਾਰ ਰੇਡ ਕਰਕੇ ਧਰਤੀ ਥੱਲੇ ਬੰਕਰ ਬਣਾਕੇ ਦੱਬੀ ਨਾਜਾਇਜ਼ ਸ਼ਰਾਬ ਅਤੇ ਲਾਹਣ ਦਾ ਵੱਡਾ ਜ਼ਖੀਰਾ ਬਰਾਮਦ

Share this story

ਸਮਾਣਾ, 7 ਜਨਵਰੀ (ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਦੀਪ ਜਿੰਦਲ)- ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਮਰੋੜੀ ਵਿਖੇ ਸਮਾਣਾ ਪੁਲਿਸ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ ਛਾਮੇਮਾਰੀ ਬਾਰੇ ਜਾਣਕਾਰੀ ਦਿਂਦਿਆਂ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼; ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਅੱਜ ਸਵੇਰ ਸਮੇਂ ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਮਰੋੜੀ ਵਿਖੇ ਮਾਰੇ ਵੱਡੇ ਛਾਪੇ ਦੌਰਾਨ 50 ਲੀਟਰ ਨਜਾਇਜ਼ ਸ਼ਰਾਬ ਅਤੇ ਪੰਜ ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ 18 ਦੋਸ਼ੀਆਂ ਖਿਲਾਫ਼ੳਮਪ; 6 ਐਫ.ਆਈ.ਆਰ ਦਰਜ਼ ਕੀਤੀ ਗਈਆਂ। ਇਸ ਬਾਰੇ ਵਿਸਥਾਰਪੂਰਵਕ
ਜਾਣਕਾਰੀ ਦਿੰਦਿਆ ਐਸ.ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਮਰੋੜੀ ਵਿਖੇ ਕੁੱਝ ਵਿਅਕਤੀਆਂ ਵੱਲੋਂ ਨਜਾਇਜ਼ ਸ਼ਰਾਬ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਫ਼#39;ਤੇ ਤੁਰੰਤ ਕਾਰਵਾਈ ਕਰਦਿਆ ਅੱਜ ਸਵੇਰੇ ਪੁਲਿਸ
ਫੋਰਸ ਵੱਲੋਂ ਛਾਪੇਮਾਰੀ ਕੀਤੀ ਗਈ-
ਐਸ.ਐਸ.ਪੀ ਨੇ ਦੱਸਿਆ ਕਿ ਵਰਦੇ ਮੀਂਹ ਵਿੱਚ ਸਵੇਰ ਸਮੇ- 50 ਪੁਲਿਸ ਜਵਾਨਾਂ ਵੱਲੋ- ਸੀ.ਆਈ.ਏ. ਸਟਾਫ਼ ਸਮਾਣਾ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਮੁੱਖ ਥਾਣਾ ਅਫ਼ਸਰ ਸਦਰ ਸਮਾਣਾ ਐਸ.ਆਈ ਨਰਾਇਣ ਸਿੰਘ, ਮੁੱਖ ਥਾਣਾ ਅਫ਼ਸਰ ਸਿਟੀ ਸਮਾਣਾ ਐਸ.ਆਈ ਸੁਰਿੰਦਰ ਭੱਲਾ ਸਮੇਤ ਥਾਣਾ ਸਦਰ ਅਧੀਨ ਪੈਂਦੇ ਪਿੰਡ ਮਰੋੜੀ ਅਤੇ ਘੱਗਰ ਦੇ ਕੱਢਿਆ ;ਤੇ ਰੇਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰੇਡ ਦੌਰਾਨ ਪੁਲਿਸ ਨੂੰ ਗੁਪਤ ਤਰੀਕੇ ਨਾਲ ਘਰਾਂ ਅਤੇ ਘੱਗਰ ਦੇ ਕੰਢੇ ਧਰਤੀ ਥੱਲੇ ਬਣਾਏ ਬੰਕਰਾ ਵਿੱਚੋ- 50 ਲੀਟਰ ਨਜਾਇਜ਼ ਸ਼ਰਾਬ ਅਤੇ ਪੰਜ ਹਜ਼ਾਰ ਲੀਟਰ ਲਾਹਣ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਲਾਹਣ ਨੂੰ ਪੁਲਿਸ ਵੱਲੋ- ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਸ਼ਰਾਬ ਬਣਾਉਣ ਲਈ ਵਰਤੇ ਗਏ ਸਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰੇਡ ਦੌਰਾਨ ਪੁਲਿਸ ਵੱਲੋ- ਘਰ-ਘਰ ਦੀ ਜਾਂਚ ਕੀਤੀ ਗਈ ਜਿਸ ਦਾ ਲਾਹਾ ਲੈਂਦੇ ਹੋਏ ਮੁਲਜ਼ਮ ਨਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਸ਼ਰਾਬ ਦਾ ਸਾਰਾ ਸਮਾਨ ਛੱਡਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਰੇਡ ਦੌਰਾਨ 18 ਵਿਅਕਤੀਆਂ ਖਿਲਾਫ਼ 6 ਐਫ.ਆਈ.ਆਰ ਦਰਜ਼ ਕਰ ਲਈਆਂ ਗਈ ਹਨ ਅਤੇ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਐਸ.ਐਸ.ਪੀ. ਨੇ ਇਸ ਮੌਕੇ ਨਜਾਇਜ਼ ਕੰਮ ਕਰਨ ਵਾਲੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੈਰ-ਕਾਨੂੰਨੀ ਧੰਦੇ ਬੰਦ ਕਰਨ, ਨਹੀ ਪੁਲਿਸ ਦੀ ਸਖਤ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਰ-ਕਾਨੂੰਨੀ ਕੰਮ ਕਰਦੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

WRITTEN BY