June 26, 2026 3:57 pm

ਜੱਸੀ ਜਸਰਾਜ ਦੇ ਉਮੀਦਵਾਰ ਬਣਨ ਨਾਲ ਬਠਿੰਡਾ ਹਲਕੇ ਵਿੱਚ ‘ਆਪ’ ਵਰਕਰਾਂ ’ਚ ਭਾਰੀ ਉਤਸ਼ਾਹ

image ਬਠਿੰਡਾ, 3 ਅਪ੍ਰੈਲ (ਰਾਕੇਸ਼ ਗੋਇਲ, ਜਸਵੰਤ ਮਾਨ)-ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਹਲਕੇ ਲਈ ਉ¤ਘੇ ਗਾਇਕ ਜੱਸੀ ਜਸਰਾਜ ਨੂੰ ਉਮੀਦਵਾਰ ਬਣਾਏ ਜਾਣ ਨਾਲ ‘ਆਪ’ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਜਸਰਾਜ ਨੂੰ ਕਾਮਯਾਬ ਕਰਨ ਲਈ ਮੌੜ ਮੰਡੀ ਵਿੱਚ ਪਾਰਟੀ ਵਰਕਰਾਂ ਵੱਲੋਂ ਸਰਗਰਮੀ ਵਿੱਢ ਦਿੱਤੀ ਗਈ ਹੈ। ਸ੍ਰੀ ਪਰਗਟ ਸਿੰਘ (ਕਨਵੀਅਰ) ਵੱਲੋਂ ਪਾਰਟੀ ਦੀਆਂ ਨੀਤੀਆਂ ਜਨ-ਜਨ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ ਗਿਆ। ਪਿੰਡਾਂ ਵਿੱਚ ਪਾਰਟੀ ਦੀ ਲਹਿਰ ਵੇਖ ਕੇ ਵਰਕਰਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਕਰਕੇ ਇਸ ਮੀਟਿੰਗ ਵਿੱਚ ਵੱਧ ਤੋਂ ਵੱਧ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਅਤੇ ਸ੍ਰੀ ਪਰਗਟ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਗਿਆ ਕਿ ਸ੍ਰੀ ਜਸਰਾਜ ਨੂੰ ਇੱਕ ਲੱਖ ਤੋਂ ਵੱਧ

ਦੇ ਵੋਟਾਂ ਦੇ ਫਰਕ ਨਾਲ ਜੇਤੂ ਬਣਾਇਆ ਜਾਵੇਗਾ। ਸ. ਪਰਗਟ ਸਿੰਘ (ਕਨਵੀਅਰ), ਪਰਵਿੰਦਰ ਸ਼ਰਮਾ (ਜਨਰਲ ਸਕੱਤਰ), ਜਗਰੂਪ ਸਿੰਘ ਖਜ਼ਾਨਚੀ, ਸਕੱਤਰ ਜੋਗਿੰਦਰ ਪਾਲ, ਮੈਂਬਰ ਲੀਲਾ ਸਿੰਘ ਕੁੱਬੇ, ਰਾਮ ਚੰਦ ਜੋਧਪੁਰ ਪਾਖਰ, ਸੁਖਜੀਤ ਰਾਏ ਖਾਨਾ, ਜਗਤਾਰ ਸਿੰਘ ਪਿਥੋ, ਅਮਨਦੀਪ ਸਿੰਘ ਭੈਣੀ ਚੂਹੜ, ਬੰਤਾ ਸਿੰਘ ਘੁੰਮਣ ਕਲਾਂ, ਮੁਹੰਮਦ ਸੈਫੀ, ਗੁਰਪ੍ਰੀਤ ਮੌੜ ਕਲਾਂ, ਗੁਰਪ੍ਰੀਤ ਸਿੰਘ, ਸੁਖਪਾਲ ਸਿੰਘ ਮੌੜ, ਹਰਦੇਵ ਸਿੰਘ ਮੌੜ, ਅਕੈਵਾ ਫੌਜੀ ਪੀਰਕੋਟ, ਕੁਲਦੀਪ ਬੰਘੇਹਰ, ਗੁਰਮੀਤ ਸਿੰਘ ਰਾਮਗੜ੍ਹ, ਲਾਲੀ ਕੁੱਬੇ, ਮੱਖਣ ਖਾਨ ਮੌੜ ਕਲਾਂ, ਸੁਭਾਸ਼ ਚੰਦ, ਹੁਕਮ ਚੰਦ, ਨਿਰੰਜਣ ਲੂਗਰੀਆ ਮਹਿੰਦਰ ਟੇਲਰ ਮਾਸਟਰ, ਖੇਤ ਰਾਮ ਸਿੰਗਲਾ, ਬਲਦੇਵ ਸਿੰਘ, ਗੁਰਤੇਜ ਸਿੰਘ, ਅਮਰਿੰਦਰ ਸਿੰਘ ਰਾਜੂ, ਗੁਰਦੀਪ ਸਿੰਘ, ਮੱਘਰ ਸਿੰਘ ਚੌਕੇ, ਗੁਰਪਿਆਰ ਸਿੰਘ ਗੋਰਾ, ਗੁਰਮੀਤ ਸੀਗੋ, ਲਾਲ ਰਾਏਪੁਰ, ਵਿਸਾਖਾ ਸਿੰਘ ਇਸ ਮੌਕੇ ’ਤੇ ਹਾਜ਼ਰ ਸਨ।

Send this to a friend