ਜ¦ਧਰ, 3 ਅਪ੍ਰੈਲ (ਜਸਪਾਲ ਸਿੰਘ)-ਸ੍ਰੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਜ¦ਧਰ ਅਤੇ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਜ¦ਧਰ ਵਲੋਂ ਸ਼ਹਿਰ ਵਿਚ ਪਾਰਲੀਮੈਂਟ ਚੋਣਾਂ ਦੇ ਵਿਚ ਕਾਲੇ ਧੰਨ ਦੀ ਵਰਤੋਂ , ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਚੈਕਿੰਗ ਲਈ ਲਗਾਈਆਂ ਗਈਆਂ ਟੀਮਾਂ ਦੀ ਚੈਕਿੰਗ ਕੀਤੀ ਅਤੇ ਟੀਮਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਰੇਰੂ, ਨੰਗਲ ਸ਼ਿਆਮਾ,ਵਰਿਆਣਾ,ਵਡਾਲਾ, ਮਕਸੂਦਾਂ ,ਪਠਾਨਕੋਟ ਚੌਕ, ਆਦਿ ਅੱਧੀ ਦਰਜਨ ਤੋਂ ਵੱਧ ਨਾਕਿਆਂ ਦੀ ਰਾਤਰੀ ਚੈਕਿੰਗ ਕੀਤੀ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਈਸ਼ਵਰ ਸਿੰਘ ਕਮਿਸ਼ਨਰ ਪੁਲਿਸ ਜ¦ਧਰ ਨੇ ਦੱਸਿਆ ਕਿ ਸ਼ਹਿਰ ਵਿਚ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ 23 ਚੈਕਿੰਗ ਟੀਮਾਂ ਲਗਾਈਆਂ ਗਈਆਂ ਹਨ ਜਿਨ੍ਹਾਂ
ਵਿਚੋਂ 14 ਟੀਮਾਂ ਸ਼ਹਿਰ ਦੇ 14 ਪੁਲਿਸ ਥਾਣਿਆਂ ਵਲੋਂ ਅਤੇ 09 ਟੀਮਾਂ ਸ਼ਹਿਰ ਵਿਚ ਦਾਖਿਲ ਹੁੰਦੀਆਂ ਸੜਕਾਂ ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਲਗਾਤਾਰ 24 ਘੰਟੇ ਕੰਮ ਕਰਦੀਆਂ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸਸ ਨਾਲ ਸਬੰਧਿਤ ਸ਼ਹਿਰ ਦੇ ਹਰ ਹਲਕੇ ਵਿਚ 2-2 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਿਹੜੀਆਂ ਦੁਪਹਿਰ 02.00 ਵਜੇ ਤੋਂ ਰਾਤ 10.00 ਵਜੇ ਤੱਕ ਵੱਖ ਵੱਖ ਥਾਵਾਂ ਤੇ ਚੈਕਿੰਗ ਕਰਦੀਆਂ ਹਨ। ਉਨ੍ਹਾਂ ਇਸ ਮੌਕੇ ਤੇ ਪੁਲਿਸ ਕਰਮਚਾਰੀਆਂ ਅਤੇ ਟੀਮ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗੱਡੀਆਂ ਦੀ ਚੈਕਿੰਗ ਪੂਰੀ ਚੌਕਸੀ ਨਾਲ ਕੀਤੀ ਜਾਵੇ ਅਤੇ ਸਵੈ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਸਬੰਧੀ 50000 ਤੋਂ ਉਪਰ 10 ਲੱਖ ਜਾਂ ਇਸ ਤੋਂ ਵੀ ਜ਼ਿਆਦਾ ਰਾਸ਼ੀ ਲੈਜਾਣ ਵਾਲਿਆਂ ਦੀ ਪੂਰੀ ਪੁਛ ਪਛਤਾਲ ਕੀਤੀ ਜਾਵੇ ਅਤੇ ਇਸ ਰਾਸ਼ੀ ਸਬੰਧੀ ਦਸਤਾਵੇਜਾਂ ਦੀ ਪੜਤਾਲ ਕੀਤੀ ਜਾਵੇ ਅਤੇ 10 ਲੱਖ ਜਾਂ ਇਸ ਤੋਂ ਉਪਰ ਵਾਲੀ ਰਾਸ਼ੀ ਦੇ ਸਬੰਧ ਵਿਚ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਤ ਗੱਡੀਆਂ ਵਿਚ ਦਿਨ ਜਾਂ ਰਾਤ ਵੇਲੇ ਨਜਾਇਜ਼ ਹਥਿਆਰਾਂ,ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਅਵਾਜਾਈ ਨੂੰ ਚੈਕ ਕੀਤਾ ਜਾਵੇ ਅਤੇ ਦਿਨ ਅਤੇ ਰਾਤ ਵੇਲੇ ਨਾਕਿਆਂ ਦੇ ਸਥਾਨਾਂ ਦੀ ਵੀ ਤਬਦੀਲੀ ਕੀਤੀ ਜਾਵੇ।
ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਈਸ਼ਵਰ ਸਿੰਘ ਨੇ ਨਾਕਿਆਂ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਚੌਕਸੀ ਦੇ ਨਾਲ ਆਪਣੀ ਡਿਊਟੀ ਕਰਨ ਅਤੇ ਖਾਸ ਤੌਰ ਤੇ ਮਾੜੇ ਅਨਸਰਾਂ ’ਤੇ ਮੁਸਤੈਦੀ ਨਾਲ ਨਜ਼ਰ ਰੱਖਣ ਤਾਂ ਜੋ ਚੋਣਾਂ ਦੌਰਾਨ ਕਿਸੇ ਵੀ ਮਾੜੇ ਅਨਸਰ ਵਲੋਂ ਸ਼ਰਾਬ ,ਪੈਸਾ ਜਾਂ ਹੋਰ ਹਥਿਆਰ ਜਾਂ ਹੋਰ ਕਿਸੇ ਨਸ਼ੇ ਦੀ ਵਰਤੋਂ ਨਾ ਕੀਤੀ ਜਾ ਸਕੇ। ਇਸ ਮੌਕੇ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਜ¦ਧਰ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ ਕਿ ਚੈਕਿੰਗ ਦੌਰਾਨ 50000 ਰੁਪਏ ਤੱਕ ਦੀ ਨਗਦੀ ਲਿਜਾਣ ਵਾਲਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਇਸ ਤੋਂ ਉਪਰ ਵਾਲੀ ਰਾਸ਼ੀ ਦੇ ਸਬੰਧ ਵਿਚ ਪੂਰੀ ਤਰ੍ਹਾਂ ਪੜਤਾਲ ਕਰਕੇ ਸਬੰਧਿਤ ਹਲਕੇ ਦੇ ਡੀ.ਐਸ.ਪੀ.ਅਤੇ ਏ.ਆਰ.ਓ.ਨੂੰ ਸੂਚਿਤ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਚੋਣਾਂ ਬਿਨ੍ਹਾਂ ਕਿਸੇ ਡਰ ,ਭੈਅ ਅਤੇ ਲਾਲਚ ਦੇ ਕਰਵਾਉਣ ਨੂੰ ਯਕੀਨੀ ਬਣਾਉਂਦਿਆਂ ਚੋਣਾਂ ਨੂੰ ਕਾਲੇ ਧੰਨ ,ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਜਾਂ ਬਾਹੂਬਲੀਆਂ ਤੋਂ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਬਲਜੀਤ ਸਿੰਘ ਢਿਲੋਂ ਏ.ਡੀ.ਸੀ.ਪੀ., ਸ੍ਰੀ ਸਤੀਸ਼ ਮਲਹੋਤਰਾ ਡੀ.ਐਸ਼(ਡੀ) ਅਤੇ ਹੋਰ ਅਧਿਕਾਰੀ ਹਾਜ਼ਰ ਸਨ।