ਮਾਜਰੀ, 3 ਜਨਵਰੀ (ਸੁਭਾਸ ਚੰਦ)- ਗਰਮੀਆ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਆਮ ਗੱਲ ਹੈ। ਕਿਉ ਕੀ ਸਾਰੇ ਪਾਸੇ ਖੇਤੀ ਬਾੜੀ ਵਾਲੇ ਬੋਰ ਲਗਾਤਾਰ ਚੱਲਣ ਕਾਰਨ ਪਾਣੀ ਦਾ ਲੋਬਲ ਧਰਤੀ ਥੱਲੇ ਚਲਾ ਜਾਦਾਂ ਹੈ। ਪਰ ਜੇਕਰ ਸਰਦੀਆ ਵਿੱਚ ਵੀ ਪਾਣੀ ਦੀ ਕਮੀ ਆਉਣ ਲਗੇ ਤਾਂ ਲੋਕਾ ਦਾ ਜੀਨਾ ਬਹੁਤ ਔਖਾ ਹੋ ਜਾਵੇਗਾ ਤੇ ਇਸ ਤਰਾ ਦੀ ਹਾਲਤ ਇਨ ਦੀਨਾ ਵਿੱਚ ਪਿੰਡ ਮਿਰਜਾਪੁਰ ਵਿੱਖੇ ਪਿਛਲੇ ਕਈ ਦੀਨਾ ਤੋ ਚੱਲ ਰਹੇ ਪੀਣ ਵਾਲੇ ਪਾਣੀ ਦੇ ਹਲਾਤ ਤੋਂ ਕਿਹਾ ਜਾ ਸਕਦਾ ਹੈ ਕਿ ਪਾਣੀ ਵਿਭਾਗ ਆਪਣੇ ਕੰਮ ਵੱਲ ਧਿਆਨ ਨਹੀ ਦੇ ਰਿਹਾ ਜਿਸ ਤੋ ਸਾਫ ਪਤਾ ਚੱਲਦਾ ਹੈ ਕਿ ਵਿਭਾਗ ਦੇ ਜੈਈ ਜਾਂ ਐਸ ਡੀ ਓ ਵਲੋ ਇਸ ਪਿੰਡ ਮਿਰਜਾਪੁਰ ਵਿੱਚ ਪੀਣ ਵਾਲੇ ਪਾਣੀ ਦੀ ਆ ਰਹੀ ਮੁਸਕੱਲ ਵਲ ਧਿਆਨ ਨਹੀ ਦਿੱਤਾ ਜਾ ਰਿਹਾ ਪਿੰਡ ਵਾਸੀਆ ਵੱਲੋ ਦਸਿਆ ਗਿਆ ਕੀ ਪਛਲੇ ਕਈ ਦਿਨਾ ਤੋ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀਆ ਨੂੰ ਸਰਦੀਆ ਵਿੱਚ ਵੀ ਪਿਆਸੇ ਰਹਿਣਾ ਪੈ ਰਿਹਾ ਹੈ। ਪਸੂਆ ਲਈ ਡੈਮ ਤੋ ਪਾਣੀ ਲਿਆ ਕੇ ਪਿਲਾਆ ਜਾਦਾ ਹੈ ਜੋ ਬਹੁਤ ਠੰਡਾ ਹੁੰਦਾ ਹੈ ਸਰਦੀਆ ਵਿੱਚ ਤਾਂ ਘਟ ਪਾਣੀ ਪੀ ਕੇ ਸਾਰੀਆ ਜਾ ਸਕਦਾ ਹੈ ਪਰ ਗਰਮੀਆ ਵਿੱਚ ਹਲਾਤ ਕੀ ਹੋਵੇਗੀ ਜਿਸ ਵਾਰੇ ਦਿਲਾ ਰਾਮ ਸਰਪੰਚ ਅਤੇ ਛਿਦਰ ਸਿੰਘ ,ਰਣਜੀਤ ਸਿੰਘ ਹੁਸਨ ਚੰਦ,ਕੁਲਦੀਪ ਸਿੰਘ,ਬਲਵਿੰਦਰ ਸਿੰਘ ਦੇ ਦਸਣ ਤੇ ਇਸ ਸੰਬਧੀ ਜਦੋ ਇਸ ਵਿਭਾਗ ਦੇ ਜੈਈ ਨੂੰ ਦੋ ਦਿਨ ਵਾਰ ਵਾਰ ਫੋਨ ਕੀਤਾ ਪਰ ਫੋਨ ਚੁਕਣ ਦਾ ਕਸਟ ਨਹੀ ਕੀਤਾ। ਅਤੇ ਜੈਈ ਦੀ ਲ੍ਹਾਹਪ੍ਰਵਾਈ ਪਿੰਡ ਵਾਸੀਆ ਲਈ ਪਾਣੀ ਨਾਂ ਮਿਲਣ ਕਾਰਨ ਪਿੰਡ ਨੂੰ ਮੁਸਕਲਾ ਦਾ ਸਹਮਣਾ ਕਰਨਾ ਪੈ ਰਿਹਾ ਹੈ।