ਨਾਭਾ, 2 ਜਨਵਰੀ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਪੰਜਾਬ ਵਿਚ ਦਿਨੋ ਦਿਨ ਆਪਸੀ ਰੰਜਿਸ ਦੇ ਚਲਦਿਆ ਹਤਿਆ ਕਰਨ ਦੀਆ ਘਟਨਾਵਾ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਮਾਂਗੇਵਾਲ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਵੇਖਣ ਨੂੰ ਮਿਲੀ ਜਿਥੇ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ 45 ਸਾਲਾ ਦੀ ਲਾਸ ਪਿੰਡ ਦੇ ਖੇਤਾ ਵਿਚੋ ਮਿਲਣ ਨਾਲ ਸਨਸਨੀ ਫੈਲ ਗਈ ਅਤੇ ਮ੍ਰਿਤਕ ਦੀ ਹਤਿਆ ਲਕੜ ਦੇ ਬਾਲੇ ਸਿਰ ਤੇ ਵਾਰ ਕਰਕੇ ਕੀਤੀ ਗਈ ਸੀ। ਮੋਕੇ ਤੇ ਨਾਭਾ ਦੇ ਡੀ.ਐਸ.ਪੀ ਅਪਣੀ ਪੁਲੀਸ ਫੋਰਸ ਸਮੇਤ ਘਟਨਾ ਵਾਲੀ ਜਗਾ ਤੇ ਪਹੁੰਚੇ। ਮੋਕੇ ਤੇ ਪੁਲੀਸ ਨੇ ਸਰਾਬ ਦੀਆ ਬੋਤਲਾ ਅਤੇ ਫਰੈਸਿਕ ਲੈਬ ਦੀ ਟੀਮ ਨੇ ਕਬਜੇ ਵਿਚ ਲੈ ਕੇ ਜਾਚ ਸੁਰੂ ਕਰ ਦਿਤੀ।ਪੁਲੀਸ ਨੇ ਅਣਪਛਾਤੇ ਵਿਅਕਤੀਆ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਦੋਸੀਆ ਦੀ ਭਾਲ ਸੁਰੂ ਕਰ ਦਿਤੀ ਹੈ ਇਸ ਮੋਕੇ ਤੇ ਥਾਣਾ ਭਾਦਸੋ ਐਸ.ਐਚ.ਓ ਗੁਰਦੀਪ ਸਿੰਘ ਬਰਾੜ ਨੇ ਕਿਹਾ ਕਿ ਇਹ ਕਤਲ ਦਾ ਮਾਮਲਾ ਹੈ ਅਸੀ ਇਸ ਸਬੰਧੀ ਜਾਚ ਕਰਕੇ ਮਾਮਲਾ ਦਰਜ ਕਰ ਲਿਆ ਹੈ।