ਨਵੀਂ ਦਿੱਲੀ, 1 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁਡ ਦੇ ਉਘੇ ਅਦਾਕਾਰ ਕਾਦਰ ਖ਼ਾਨ ਦਾ ਕੈਨੇਡਾ ’ਚ ਅਜ ਤੜਕੇ ਲਗਭਗ 6:30 ਵਜੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ। ਕਾਦਰ ਖ਼ਾਨ ਪਿਛਲੇ 15-16 ਦਿਨਾਂ ਤੋਂ ਹਸਪਤਾਲ ’ਚ ਭਰਤੀ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ਼ ਖ਼ਾਨ ਨੇ ਕੀਤੀ ਹੈ। ਉਨ੍ਹਾਂ ਦੀਆਂ ਅੰਤਿਮ ਰਸਮਾਂ ਕੈਨੇਡਾ ਵਿਚ ਹੀ ਕੀਤੀਆਂ ਜਾਣ ਦੀ ਖ਼ਬਰ ਹੈ।