ਦੋਆਬਾ ਦੇ ਉਘੇ ਪਸਰੀਚਾ ਪਰਿਵਾਰ ਨੂੰ ਸਦਮਾ- ਸ੍ਰੀ ਦਿਲਬਾਗ ਰਾਏ ਚੱਲ ਵਸੇ

ਆਦਮਪੁਰ ਵਿਖੇ ਅੰਤਿਮ ਸਸਕਾਰ, ਪਰਿਵਾਰ ਵੱਲੋਂ ਅੱਖਾਂ ਦਾਨ

ਆਦਮਪੁਰ (ਜਲੰਧਰ), 1 ਜਨਵਰੀ- ਦੋਆਬਾ ਦੇ ਉਘੇ ਕਾਰੋਬਾਰੀ ਪਸਰੀਚਾ/ਅਰੋੜਾ ਪਰਿਵਾਰ ਨੂੰ ਅੱਜ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਪਰਿਵਾਰ ਦੇ ਮੁਖੀ ਸ੍ਰੀ ਦਿਲਬਾਗ ਰਾਏ ਪਸਰੀਚਾ ਅਚਾਨਕ ਚੱਲ ਵਸੇ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਬੀਤੇ ਕੱਲ੍ਹ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ੍ਰੀ ਦਿਲਬਾਗ ਰਾਏ ਆਪਣੇ ਸਪੁੱਤਰਾਂ ਸ੍ਰੀ ਜਗਦੀਸ਼ ਰਾਏ ਪਸਰੀਚਾ (ਬੋਬੀ) ਅਤੇ ਸ੍ਰੀ ਜਗਮੋਹਨ ਅਰੋੜਾ ਸਮੇਤ ਪੂਰਾ ਭਰਿਆ ਪਰਿਵਾਰ ਪਿੱਛੇ ਛੱਡ ਗਏ ਹਨ। ਸ੍ਰੀ ਦਿਲਬਾਗ ਰਾਏ ਦੀ ਇੱਛਾ ਮੁਤਾਬਿਕ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਬਾਅਦ ਵਿੱਚ ਉਨ੍ਹਾਂ ਦਾ ਬਹੁਤ ਹੀ ਸਨਮਾਨ ਨਾਲ ਆਦਮਪੁਰ ਦੇ ਸ਼ਮਸ਼ਾਨ ਘਾਟ ਵਿਖੇ ਸਸਕਾਰ ਕੀਤਾ ਗਿਆ। ਇਸ ਮੌਕੇ ’ਤੇ ਭਾਰੀ ਗਿਣਤੀ ਵਿੱਚ ਸਾਕ ਸਬੰਧੀ, ਪਤਵੰਤੇ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਪਸਰੀਚਾ ਪਰਿਵਾਰ ਦਾ ਆਦਮਪੁਰ ਵਿਖੇ ਵੱਡਾ ਕਾਰੋਬਾਰ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਵੀ ਇਸ ਪਰਿਵਾਰ ਨੇ ਸ੍ਰੀ ਦਿਲਬਾਗ ਰਾਏ ਦੀ ਪ੍ਰੇਰਣਾ ਨਾਲ ਬਹੁਤ ਨਾਮਣਾ ਖੱਟਿਆ ਹੈ। ਪਰਿਵਾਰ ਵੱਲੋਂ ਚਲਾਇਆ ਜਾ ਰਿਹਾ ਫੈਂਸੀ ਸਿਲਕ ਸਟੋਰ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ। ਇਸੇ ਤਰ੍ਹਾਂ ਪਰਿਵਾਰ ਵੱਲੋਂ ‘ਯੂਰੋਕਿਡਜ਼’ ਅਤੇ ‘ਦ ਇੰਪੀਰੀਅਲ’ ਸਕੂਲ ਵੀ ਚਲਾਏ ਜਾ ਰਹੇ ਹਨ।

Send this to a friend