ਇੰਦੋਰ, 2 ਅਪ੍ਰੈਲ (ਪੀ.ਟੀ.)- ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਪੋਸਟਰਾਂ ’ਤੇ ਕਾਲ਼ਖ ਲਗਾਉਣ ਦੇ ਮਾਮਲੇ ’ਚ ਕਥਿਤ ਰੂਪ ਨਾਲ ਭਾਜਪਾ ਦੇ ਅਣਪਛਾਤੇ ਕਾਰਜਕਰਤਾਵਾਂ ’ਤੇ ਸ਼ੱਕ ਜਤਾਉਣ ਦੇ ਨਾਲ ਹੀ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਤੱਤਾਂ ਦੇ ਬਾਰੇ ‘ਚ ਸੂਹ ਦੇਣ ਵਾਲੇ ਵਿਅਕਤੀ ਨੂੰ 11,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸ਼ਹਿਰ ਦੇ ਕਾਂਗਰਸ ਬੁਲਾਰੇ ਨੇ ਕਿਹਾ ਕਿ ਜੋ ਵਿਅਕਤੀ ਉਨ੍ਹਾਂ ਨੂੰ ਕਾਂਗਰਸ ਉ¤ਪ ਪ੍ਰਧਾਨ ਦੇ ਪੋਸਟਰ ’ਤੇ ਕਾਲ਼ਖ ਲਗਾਉਣ ਵਾਲੇ ਦੇ ਬਾਰੇ ’ਚ ਪੱਕਾ ਸਬੂਤ ਦੇਵੇਗਾ ਤਾਂ ਉਸ ਨੂੰ 11,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਪੁਲਿਸ ਕਰਮਚਾਰੀ ਰਾਹੁਲ ਦੇ ਪੋਸਟਰਾਂ ’ਤੇ ਕਾਲਖ ਲਗਾਉਣ ਵਾਲੇ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਕਾਂਗਰਸ ਵੱਲੋਂ 11,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।