ਸੀਨੀਅਰ ਅਧਿਕਾਰੀ ਦਾ ਫੋਨ ਆਉਣ ’ਤੇ ਮੰਗੀ ਮੁਆਫ਼ੀ
ਅਮਰਗੜ੍ਹ, 30 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਪੰਚਾਇਤੀ ਚੋਣਾਂ ਵਿੱਚ ਇਸ ਵਾਰ ਸਰਕਾਰ ਵੱਲੋਂ ਅਜਿਹੇ ਮੁਲਾਜ਼ਮਾਂ ਨੂੰ ਵੀ ਡਿਉਟੀਆਂ ਤੇ ਲਗਾਇਆ ਗਿਆ ਜੋ ਆਮ ਮੁੱਢਲੇ ਨਿਯਮਾਂ ਤੋਂ ਵੀ ਅਣਜਾਨ ਨਜਰ ਆਏ, ਜਿਸ ਕਾਰਨ ਆਮ ਵੋਟਰਾਂ ਅਤੇ ਉਮੀਦਵਾਰਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਅਜਿਹਾ ਹੀ ਇੱਕ ਮਾਮਲਾ ਪ੍ਰਤੱਖ ਰੂਪ ਵਿੱਚ ਉਦੋਂ ਵੇਖਣ ਨੂੰ ਮਿਲਿਆ ਜਦੋਂ ਪੱਤਰਕਾਰਾਂ ਦੀ ਟੀਮ ਆਪਣੇ ਦੌਰੇ ਦੌਰਾਨ ਪਿੰਡ ਬਾਠਾਂ ਦੇ ਪੋਲਿੰਗ ਬੂਥ ਨੰ: 157 ਤੇ ਪੰਚਾਇਤੀ ਚੋਣਾਂ ਦਾ ਜਾਇਜਾ ਲੈਣ ਪਹੁੰਚੀ, ਜਿੱਥੇ ਵੋਟਰਾਂ ਦੀਆਂ ਕਾਫ਼ੀ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ।ਜਦੋਂ ਪੱਤਰਕਾਰਾਂ ਨੇਂ ਇਨ੍ਹਾਂ ਲੰਮੀਆਂ ਕਤਾਰਾਂ ਦੀ ਤਸ਼ਵੀਰ ਖਿੱਚਣੀ ਚਾਹੀ ਤਾਂ ਉਥੇ ਮੌਜੂਦ ਪੁਲਿਸ ਮੁਲਾਜ਼ਮ ਨੇਂ ਪੱਤਰਕਾਰਾਂ ਨੂੰ ਤਸ਼ਵੀਰ ਖਿੱਚਣ ਤੋਂ ਰੋਕ ਦਿੱਤਾ, ਜਿਸ ਦਾ ਕਹਿਣਾ ਸੀ ਕਿ ਸਾਡੇ ਪ੍ਰੋਜ਼ੈਡਿੰਗ ਅਫ਼ਸਰ ਨੇਂ ਮਨ੍ਹਾ ਕੀਤਾ ਹੈ।ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਪ੍ਰਜ਼ੈਡਿੰਗ ਅਫ਼ਸਰ ਦਿਨੇਸ਼ ਗੋਇਲ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਉਪਰੋਂ ਹਦਾਇਤਾਂ ਹਨ, ਪਰ ਉਹ ਕਿਸੇ ਵੀ ਹਦਾਇਤ ਦੇਣ ਵਾਲੇ ਅਧਿਕਾਰੀ ਦਾ ਨਾਂ ਨਹੀਂ ਦੱਸ ਸਕੇ।ਜਦੋਂ ਪੱਤਰਕਾਰਾਂ ਵੱਲੋਂ ਆਰ.ਓ ਰੋਹਿਤ ਕੁਮਾਰ ਨਾਲ਼ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਬੰਧਿਤ ਪ੍ਰੋਜ਼ੈਡਿੰਗ ਅਫ਼ਸਰ ਦਿਨੇਸ਼ ਗੋਇਲ ਨੂੰ ਝਾੜ ਪਾਉਦਿਆਂ ਕਿਹਾ ਕਿ ਪੱਤਰਕਾਰ ਬੂਥ ਤੋਂ ਬਾਹਰ ਲੱਗੀ ਕਤਾਰ ਦੀ ਤਸ਼ਵੀਰ ਖਿੱਚਣੋਂ ਕਿਉ ਰੋਕ ਰਹੇ ਹੋ?ਇਸ ਤੋਂ ਬਾਅਦ ਪ੍ਰੋਜ਼ੈਡਿੰਗ ਅਫ਼ਸਰ ਦਿਨੇਸ਼ ਗੋਇਲ ਵੱਲੋਂ ਪੱਤਰਕਾਰਾਂ ਦੀ ਟੀਮ ਤੋਂ ਮੁਆਫ਼ੀ ਮੰਗੀ ਗਈ।ਇਸੇ ਤਰ੍ਹਾਂ ਪਿੰਡ ਸਲਾਰ ਵਿਖੇ ਏ.ਐਸ.ਆਈ ਬਲਰਾਜ ਸਿੰਘ ਨੇਂ ਵੀ ਪੱਤਰਕਾਰਾਂ ਤੇ ਪੁਲਸੀਆ ਰੋਅਬ ਝਾੜਦਿਆਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਣਾ ਚਾਹਿਆ ਪਰ ਪੱਤਰਕਾਰਾਂ ਵੱਲੋਂ ਪੀਲੇ ਸਨਾਖ਼ਤੀ ਕਾਰਡ ਪੱਤਰਕਾਰਾਂ ਵੱਲੋਂ ਵਿਖਾਏ ਜਾਣ ’ਤੇ ਉਹ ਢੈਲਾ ਹੋ ਗਿਆ।



