Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਚਾਇਤੀ ਚੋਣਾ ਅਮਨ ਅਮਾਨ ਨਾਲ-ਦੇਰ ਸ਼ਾਮ ਤੱਕ ਪੋਲਿੰਗ

Share this story

ਸ੍ਰੀ ਅਨੰਦਪੁਰ ਸਾਹਿਬ, 30 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਚੱਕ ਹੋਲਗੜ੍ਹ ਤੋਂ ਪ੍ਰਿੰ. ਨਿਰੰਜਣ ਸਿੰਘ ਰਾਣਾ ਜੇਤੂ ਰਹੇ ਜਿਸ ਵਿੱਚੋਂ ਪ੍ਰਿੰਸੀਪਲ ਨਿਰੰਜਣ ਸਿੰਘ ਰਾਣਾ ਨੂੰ 235 ਅਤੇ ਹਰਪ੍ਰੀਤ ਸਿੰਘ ਸੋਨੂੰ ਨੂੰ 158 ਵੋਟਾਂ ਪਈਆਂ। ਪਿੰਡ ਨਿੱਕੂਵਾਲ ਵਿਖੇ ਸਰਪੰਚੀ ਦੀ ਚੋਣ ਵਿਚ ਠੇਕੇਦਾਰ ਜਰਨੈਲ ਸਿੰਘ 69 ਵੋਟਾ ਨਾਲ ਜੇਤੂ ਰਹੇ ਜਿਨਾ ਨੇ ਚੋਧਰੀ ਜਗਦੀਸ ਚੰਦ ਨੂੰ ਹਰਾਇਆ ਅਤੇ ਚੋਧਰੀ ਨੂੰ 204 ਵੋਟਾ ਜਦੋ ਕਿ ਡਾਕਟਰ ਰਾਮ ਆਸਰਾ ਸਿੰਘ ਨੂੰ 45 ਵੋਟਾ ਪਈਆ। ਪੰਚਾਇਤ ਮੈਬਰੀ ਵਿਚ ਜਸਵਿੰਦਰ ਕੌਰ ਜੇਤੂ ਰਹੇ। ਇਸੇ ਤਰਾ ਮੀਆਪੁਰ ਪੰਚਾਇਤ ਵਿਚ ਪਾਰਵਤੀ ਪਤਨੀ ਜਰਨੈਲ ਸਿੰਘ ਜੇਤੂ ਰਹੀ ਜਿਸ ਨੂੰ 119 ਜਦੋ ਕਿ ਅਨੀਤਾ ਰਾਣੀ ਪਤਨੀ ਸੁਖਦੇਵ ਸਿੰਘ ਨੂੰ 101 ਵੋਟਾ ਮਿਲਿਆ। ਲੋਦੀਪੁਰ ਪੰਚਾਇਤ ਵਿਚ ਬਿਮਲਾ ਦੇਵੀ ਪਤਨੀ ਜੋਗਾ ਸਿੰਘ ਜੇਤੂ ਰਹੀ ਜਿਸ ਨੂੰ 218 ਵੋਟਾ ਜਦੋ ਕਿ ਸੁਰਿੰਦਰ ਕੋਰ ਪਤਨੀ ਹਰਅਵਤਾਰ ਸਿੰਘ ਨੂੰ 142 ਵੋਟਾ ਮਿਲਿਆ।ਇਸੇ ਤਰਾਂ ਥੱਪਲ ਪੰਚਾਇਤ ਵਿਚ ਨਿੱਕੀ ਕੁਮਾਰੀ ਜੇਤੂ ਰਹੀ। ਬੁਰਜ ਵਿਖੇ ਹਰਮੇਸ ਸਿੰਘ ਜੇਤੂ ਰਹੇ ਜਿਨਾ ਨੂੰ 214 ਜਦੋ ਕਿ ਹਰਵਿੰਦਰ ਸਿੰਘ ਨੂੰ 136 ਵੋਟਾ ਮਿਲਿਆ। ਦੱਸਣਯੋਗ ਹੈ ਕਿ ਪੰਚਾਇਤੀ ਚੋਣਾ ਅਮਨ ਅਮਾਨ ਨਾਲ ਸਪੰਨ ਹੋਇਆ ਜਦੋ ਕਿ ਪਿੰਡਾ ਵਿਚ ਲੋਕਾ ਦਾ ਕਾਫੀ ਉਤਸ਼ਾਹ ਸੀ ਅਤੇ ਕੁਝ ਪਿੰਡਾ ਵਿਚ ਦੇਰ ਰਾਤ ਤੱਕ ਪੋਲਿੰਗ ਹੁੰਦੀ ਰਹੀ।

WRITTEN BY