ਚੇਨਈ, 2 ਅਪ੍ਰੈਲ (ਪੀ.ਟੀ.)-ਇਥੋਂ 100 ਕਿਲੋਮੀਟਰ ਦੂਰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਵਿਚ ਭਾਰਤੀ ਖੇਤਰੀ ਜਹਾਜ਼ਰਾਨੀ ਉਪਗ੍ਰਹਿ ਪ੍ਰਣਾਲੀ (ਆਈ. ਆਰ. ਐਨ. ਐਸ. ਐਸ. 1-ਬੀ) ਦੇ ਦੇਸ਼ ਦੇ ਦੂਸਰੇ ਉਪਗ੍ਰਹਿ ਨੂੰ ਦਾਗਣ ਦੀ 58 ਘੰਟੇ 30 ਮਿੰਟ ਦੀ ਉਲਟੀ ਗਿਣਤੀ ਅ¤ਜ ਸ਼ੁਰੂ ਹੋ ਗਈ ਤੇ ਇਹ ਬਿਨਾ ਕਿਸੇ ਰੁਕਾਵਟ ਦੇ ਜਾਰੀ ਹੈ। ਇਸਰੋ ਸੂਤਰਾਂ ਨੇ ਕਿਹਾ ਕਿ ਆਈ. ਆਰ. ਐਨ. ਐਸ. ਐਸ. 1-ਬੀ ਨੂੰ ਦਾਗਣ ਲਈ ਉਲਟੀ ਗਿਣਤੀ ਅੱਜ ਸਵੇਰੇ 6.44 ਵਜੇ ਸ਼ੁਰੂ ਹੋ ਗਈ। ਇਸ ਉਪਗ੍ਰਹਿ ਨੂੰ ਦਾਗਣ ਦਾ ਸਮਾਂ 4 ਅਪ੍ਰੈਲ ਨੂੰ ਸ਼ਾਮ 5.14 ਵਜੇ ਨਿਰਧਾਰਤ ਹੈ। ਇਹ ਉਪਗ੍ਰਹਿ ਭਾਰਤੀ ਖੇਤਰੀ ਜਹਾਜ਼ਰਾਨੀ ਉਪਗ੍ਰਹਿ ਪ੍ਰਣਾਲੀ ਦੇ 7 ਉਪਗ੍ਰਹਿਆਂ ’ਚੋਂ ਦੂਜਾ ਹੈ। ਇਸ ਪ੍ਰਣਾਲੀ ਦੇ ਕੰਮਾਂ ਵਿੱਚ ਖੇਤਰੀ ਤੇ ਸਮੁੰਦਰੀ ਜਹਾਜ਼ਰਾਨੀ, ਆਫ਼ਤਾ ਪ੍ਰਬੰਧਨ, ਵਾਹਨ ਟ੍ਰੈਕਿੰਗ ਤੇ ਬੇੜਾ ਪ੍ਰਬੰਧਨ ਸ਼ਾਮਿਲ ਹਨ।