ਡੇਰਾ ਸ੍ਰੀ ਰਾਮ ਟਿਲਾ ਮਲੂਕਾ ਵਿਖੇ ਮਨਾਈ ਭੁਚੋ ਵਾਲੇ ਸੰਤਾਂ ਦੀ ਬਰਸੀ

ਬਠਿੰਡਾ, 30 (ਸੁਖਵਿੰਦਰ ਸਰਾਂ)- ਅਜ ਡੇਰਾ ਸ੍ਰੀ ਟਿਲਾ ਮਲੂਕਾ ਵਿਖੇ ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਭੁਚੋਂ ਰੂਮੀ ਵਾਲਿਆਂ ਵਲੋਂ ਵਰਸੋਏ ਸੰਤ ਬਾਬਾ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੇ ਤਪੋ ਅਸਥਾਨ ਤੇ 1008 ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ ਗਈ। ਇਸ ਸਮੇਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਕਥਾਵਾਚਕ ਕੀਰਤਨੀਆਂ ਵਲੋਂ ਰਸਭਿੰਨਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿਤੀ ।ਮੁਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਨੇ ਸਚਖੰਡ ਵਾਸੀ ਬਾਵਾ ਬਲਵਿੰਦਰ ਸਿੰਘ ਨੂੰ ਯਾਦ ਕਰਦਿਆਂ ਆਈਆਂ ਵੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਮੁਚਾ ਜੀਵਨ ਗੁਰਬਾਣੀ ਦੇ ਲੜ ਲਗ ਕੇ ਅਤੇ ਗੁਰੂ ਦੀ ਸੇਵਾ ਵਿਚ ਬਤੀਤ ਕਰਨਾ ਚਾਹੀਦਾ। ਇਸ ਸਮੇਂ ਭਾਈ ਰਣਜੀਤ ਸਿੰਘ ਕੀਰਤਨੀ ਜਥਾ ਡੇਰਾ ਸ੍ਰੀ ਰਾਮ ਟਿਲਾ ਮਲੂਕਾ ਨੇ ਵੀ ਸੰਗਤਾਂ ਨੂੰ ਜੀ ਆਇਆ ਕਿਹਾ । ਸੇਵਾਦਾਰਾਂ ਨੇ ਗੁਰੂਕਾ ਲੰਗਰ ਦੀ ਸੇਵਾ ਕਰਦਿਆਂ ਆਪਣਾ ਜੀਵਨ ਸਫਲਾ ਬਣਾਉਣ ਦੀ ਪ੍ਰੇਣਾ ਲੈਦਿਆਂ ਤਨੋਂ ਮਨੋ ਸੇਵਾ ਨਿਭਾਈ ।

Send this to a friend