ਸਿਖ ਵੈਲਫ਼ੇਅਰ ਸੁਸਾਇਟੀ ਵੱਲੋਂ ਨੈਸ਼ਨਲ ਖਿਡਾਰੀ ਦੀ ਮਾਲੀ ਸਹਾਇਤਾ

ਕਾਹਨੂੰਵਾਨ, 30 ਦਸੰਬਰ (ਡਾ.ਜਸਪਾਲ ਸਿੰਘ ਭਿਟੇਵਡ)-ਸਿਖ ਵੈਲਫੇਅਰ ਸੋਸਾਇਟੀ ਵਲੋਂ ਸਮੇ ਸਮੇ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਹੁਣ ਸੋਸਾਇਟੀ ਵਲੋਂ ਇਕ ਗਰੀਬ ਖਿਡਾਰੀ ਦੀ ਮਾਲੀ ਸਹਾਇਤਾ ਕੀਤੀ ਹੈ।ਇਹ ਜਾਣਕਾਰੀ ਦਿੰਦਿਆ ਸੁਸਾਇਟੀ ਮੈਂਬਰ ਨਵਨੀਤ ਸਿੰਘ ਪੰਕਜ ,ਦਲੇਰ ਸਿੰਘ ਨੇ ਦਸਿਆ ਕਿ ਬਲਜਿੰਦਰ ਸਿੰਘ ਪਿੰਡ ਕਲੇਰ ਖੁਰਦ ਦਾ ਰਹਿਣ ਵਾਲਾ ਹੈ । ਜੋ ਕਿ ਪਹਿਲਾਂ ਵੀ 4 ਵਾਰ ਐਥਲੈਟਿਕਸ ਵਿਚੋਂ ਗੋਲ?ਡ ਮੈਡਲ ਜਿਤ ਚੁਕਾ ਹੈ। ਹੁਣ ਫਿਰ 7 ਤਰੀਕ ਨੂੰ ਪੂਨੇ ਸ਼ਹਿਰ ਹੋਣ ਜਾ ਰਹੀ ਦੌੜ ਚ ਹਿਸਾ ਲੈਣ ਜਾਵੇਗਾ। ਘਰ ਦੀ ਆਰਥਿਕ ਦਸ਼ਾ ਠੀਕ ਨਾ ਹੋਣ ਕਾਰਣ ਬਲਜਿੰਦਰ ਸਿੰਘ ਜਾਣ ਤੋਂ ਅਸਮਰਥ ਸੀ। ਇਸ ਲਈ ਸਿਖ ਵੈਲਫੇਅਰ ਸੁਸਾਇਟੀ ਵਲੋਂ ਬਲਜਿੰਦਰ ਸਿੰਘ ਦੀ ਮਦਦ ਲਈ ਵੀਡੀਓ ਬਣਾ ਕਿ ਸੋਸਲ ਮੀਡੀਆ ਤੇ ਪਾਈ ਗਈ ਸੀ।ਜਿਸ ਨਾਲ ਲਖਵਿੰਦਰ ਸਿੰਘ ਭੁਬਲੀ ਅਤੇ ਭਿੰਦਰ ਨੇ ਇਸਦੀ ਮਦਦ ਕੀਤੀ।ਹੁਣ ਬਲਜਿੰਦਰ ਸਿੰਘ ਜਲਦੀ ਹੀ ਨੈਸ਼ਨਲ ਲਈ ਖੇਡਣ ਜਾਵੇਗਾ।ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਲਜਿੰਦਰ ਗੋਲ?ਡ ਜਿਤ ਕੇ ਇੰਟਨੈਸਨਲ ਪਧਰ ਤਕ ਜਾਵੇ। ਖਿਡਾਰੀ ਬਲਜਿੰਦਰ ਨੇ ਦਸਿਆ ਹੁਣ ਤਕ ਕਿਸੇ ਵੀ ਧਾਰਮਿਕ ਸੰਸਥਾ ਜਾਂ ਕਿਸੇ ਵੀ ਅਧਿਕਾਰੀ ਵਲੋਂ ਕੋਈ ਮਦਦ ਨਹੀਂ ਕੀਤੀ ਗਈ । ਗੌਰਤਲਬ ਹੈ ਬਲਜਿੰਦਰ ਦੀ ਭੈਣ ਫੁਟਬਾਲ ਖਿਡਾਰੀ,ਭਰਾ ਕਬਡੀ ਖਿਡਾਰੀ, ਅਤੇ ਆਪ ਐਥਲੀਟ ਹੈ। ਸੁਸਾਇਟੀ ਮੈਂਬਰਾਂ ਨੇ ਦਸਿਆ ਅਸੀਂ ਖੇਡ ਮੰਤਰੀ ਪੰਜਾਬ ਅਤੇ ਡੀ ਸੀ ਗੁਰਦਾਸਪੁਰ ਤੋਂ ਮੰਗ ਕਰਦੇ ਹਾਂ ਇਸ ਗਰੀਬ ਖਿਡਾਰੀ ਦੀ ਵਧ ਤੋਂ ਮਦਦ ਕੀਤੀ ਜਾਵੇ। ਤਾਂ ਜੋ ਆਪਣੀ ਖੇਡ ਦਾ ਕੌਮਾਂਤਰੀ ਪਧਰ ਤਕ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਜਿਲੇ ਦਾ ਨਾਮ ਰੋਸ਼ਨ ਕਰੇ। ਇਸ ਸਮੇ ਸੁਸਾਇਟੀ ਮੈਂਬਰ ਸਰਬਜੀਤ ਸਿੰਘ ਫਤੇਨੰਗਲ, ਤਜਿੰਦਰ ਸਿੰਘ ਆਸਟਰੇਲੀਆ, ਗੁਰਜੀਤ ਸਿੰਘ ਮੋੜ ਕੁਲਦੀਪ ਸਿੰਘ ਜਜ , ਗੁਰਜੋਤ ਸਿੰਘ, ਮਲਕੀਤ ਸਿੰਘ,ਸੁਖਬੀਰ ਸਿੰਘ ,ਗੁਰਸਹਿਬ ਸਿੰਘ ਹਾਜਰ ਸਨ।

Send this to a friend