ਰਾਜਪੁਰਾ ’ਚ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ’ਤੇ ਧਕੇਸ਼ਾਹੀ ਦੇ ਦੋਸ਼

ਰਾਜਪੁਰਾ, 30 ਦਸੰਬਰ (ਦਇਆ ਸਿੰਘ) ਹਲਕਾ ਰਾਜਪੁਰਾ ਦੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਈ ਪਿੰਡਾਂ ਵਿਚ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਦੇ ਆਗੂਆਂ ਵਿਚ ਟਕਰਾ ਹੋਇਆ ਤੇ ਵਿਰੋਧੀ ਧਿਰ ਤੇ ਧਕੇਸ਼ਾਹੀ ਦੇ ਦੋਸ਼ ਲਾਏ ਗਏ ਅਤੇ ਸ਼ਾਮਦੋਂ ਪਿੰਡ ਵਾਸੀਆਂ ਨੇ ਰਾਜਪੁਰਾ ਚੰਡੀਗੜ ਹਾਈਵੇ ਤੇ ਧਰਨਾ ਲਾ ਕੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਜਾਣਕਾਰੀ ਅਨੁਸਾਰ ਰਾਜਪੁਰਾ-ਚੰਡੀਗੜ੍ਹ ਨੇੜੇ ਪਿੰਡ ਫਰੀਦ ਪੁਰ ਗੜ੍ਹੀ ਵਿਖੇ ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਦਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਬੀਬੀ ਭਾਗ ਕੋਰ ਸਰਪੰਚੀ ਦੀ ਚੋਣ ਉਮੀਦਾਰ ਵਜੋ ਚੋਣ ਲੜ ਰਹੇ ਸਨ ਅਤੇ ਉਹ ਆਪ ਪੋਲਿੰਗ ਬੂਥ ਏਜੰਟ ਬੈਠੇ ਸਨ। ਉਨ੍ਹਾਂ ਕਿਹਾ ਕਿ ਦੁਪਿਹਰ ਬਾਅਦ ਪੁਲਿਸ ਦੇ ਮੁਲਾਜਮਾਂ ਵਲੋਂ ਜਬਰਦਸਤੀ ਕਰਦਿਆਂ ਉਨ੍ਹਾਂ ਨੁੰ ਪੋਲਿੰਗ ਬੂਥ ਵਿਚੋ ਬਾਹਰ ਕਡ ਦਿਤਾ।ਇਸ ਦੋਰਾਨ ਉਨ੍ਹਾਂ ਦੀ ਪਗ ਉਤਰ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ।ਉਂਨ੍ਹਾਂ ਕਿਹਾਕਿ ਸ਼ਰੇਆਮ ਕਾਂਗਰਸ ਦੀ ਸ਼ਹਿ ਤੇ ਪ੍ਰਸ਼ਾਸਨ ਨੇ ਧਕਾ ਕੀਤਾ ਹੈ।ਪਿਛਲੇ ਕਈ ਸਾਲਾਂ ਤੋਂ ਪਿੰਡ ਫਤਿਹਗੜ੍ਹ ਗੜ੍ਹੀ ਵਿਚ ਇਸ ਤਰਾਂ ਦੀ ਕਦੇ ਵੀ ਧਕੇਸ਼ਾਹੀ ਨਹੀ ਹੋਈ ਹੈ ਅਤੇ ਅਮਨ ਅਮਾਨ ਨਾਲ ਚੋਣਾਂ ਹੋਈਆਂ ਹਨ।ਜਿਸ ਦੀ ਪਿੰਡ ਵਾਸੀਆਂ ਵਲੋਂ ਕਾਫੀ ਨਿੰਦਾਂ ਕੀਤੀ ਜਾ ਰਹੀ ਹੈ।ਇਸੇ ਦੋਰਾਨ ਕਈ ਵਾਹਨਾਂ ਦੇ ਸ਼ੀਸੇ ਵੀ ਟੁਟੇ ਹਨ ਅਤੇ ਕਈਆਂ ਨੂੰ ਸਟਾਂ ਵੀ ਲਗੀਆਂ ਹਨ। ਇਸੇ ਤਰਾਂ ਪਿੰਡ ਸ਼ਾਮਦੋਂ ਵਾਸੀ ਸ਼੍ਰੌਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਜੈਲਦਾਰ ਅਤੇ ਵਿਸ਼ਾਲ ਕੁਮਾਰ ਨੇ ਕਾਂਗਰਸ ਤੇ ਦੋਸ਼ ਲਾਉਦਿਆਂ ਕਿਹਾਕਿ ਪਿੰਡ ਵਿਚ ਪੋਲਿੰਗ ਬੂਥਾਂ ਤੇ ਬੈਠੇ ਏਜੰਟਾਂ ਦੇ ਵਿਰੋਧੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਪੁਲਿਸ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਕਪੜੇ ਫਾੜ ਦਿਤੇ ਹਨ।ਜਿਸ ਦੇ ਵਿਰੋਧ ਵਿਚ ਰਾਜਪੁਰਾ ਚੰਡੀਗੜ੍ਹ ਹਾਈਵੇ ਤੇ ਧਰਨਾ ਲਾਇਆ ਹੈ।ਇਸੇ ਤਰਾਂ ਪਿੰਡ ਉਗਾਣਾ ਵਾਸੀਆਂ ਨੇ ਵੀ ਦੋਸ਼ ਲਾਇਆਂ ਕਿ ਵਿਰੋਧੀ ਪਾਰਟੀ ਵਲੋ ਪਿੰਡ ਵਿਚ ਕਾਫੀ ਧਕੇਸ਼ਾਹੀ ਕੀਤੀ ਗਈ ਹੈ।ਪਿੰਡ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਚੋਣਾਂ ਦੁਬਾਰਾ ਹੋਣੀਆਂ ਚਾਹੀਦੀਆਂ। ਇਸ ਸਬੰਧੀ ਸੰਪਰਕ ਕਰਨ ਤੇ ਡੀ ਐਸ ਪੀ ਕ੍ਰਿਸ਼ਨ ਕੁਮਾਰ ਪਾਂਥੇ ਨੇ ਕਿਹਾਕਿ ਪਿੰਡ ਫਤਿਹਪੁਰ ਗੜ੍ਹੀ ਵਿਖੇ ਦੋਵਾਂ ਧਿਰਾ ਵਿਚ ਕਿਸੇ ਗਲ ਨੂੰ ਲੈ ਕੇ ਆਪਸੀ ਟਕਰਾ ਹੋ ਗਿਆ। ਪਰ ਹੁਣ ਸਥਿਤੀ ਨੂੰ ਕਾਬੂ ਪਾ ਲਿਆ ਹੈ।

Send this to a friend