ਪੰਜਾਬ ’ਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਖੁਲੀ ਪੋਲ
ਖੰਨਾ, 24 ਦਸੰਬਰ (ਬਲਜਿੰਦਰ ਸਿੰਘ ਪਨਾਗ)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਥ ਵਿਚ ਗੁਟਕਾ ਸਾਹਿਬ ਫੜ ਕੇ ਖਾਧੀ ਇਹ ਸਹੁੰ ਸ਼ਾਇਦ ਕੈਪਟਨ ਸਾਬ੍ਹ ਨੂੰ ਭੁਲ ਗਈ ਹੋਵੇ ਪਰ ਜਦੋਂ ਵੀ ਚਿਟੇ ਨਾਲ ਪੰਜਾਬ ਦੇ ਘਰ ‘ਚ ਸਥਰ ਵਿਛੇਗਾ, ਇਹ ਸਹੁੰ ਚੇਤੇ ਕਰਵਾਈ ਜਾਵੇਗੀ। ਕਿਉਂਕਿ ਸਰਕਾਰ ਬਣਨ ਦੇ 2 ਸਾਲ ਬਾਅਦ ਵੀ ਪੰਜਾਬ ‘ਚ ਚਿਟੇ ਦਾ ਕਹਿਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਖੰਨਾ ਦੇ ਪਿੰਡ ਰਬੋ ‘ਚ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।ਜਾਣਕਾਰੀ ਮੁਤਾਬਕ ਪਿੰਡ ਰਬੋ ਦਾ ਨੌਜਵਾਨ ਗੁਰਵਿੰਦਰ ਸਿੰਘ ਪਿਛਲੇ 3-4 ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਗੁਰਵਿੰਦਰ ਮਾਪਿਆ ਦਾ ਇਕਲੌਤਾ ਪੁਤ ਸੀ ਤੇ ਵਿਦੇਸ਼ ਰਹਿੰਦੇ ਪਿਤਾ ਨੂੰ ਇਸ ਗਲ ਦਾ ਭਣਕ ਨਾ ਲਗੀ ਕਿ ਉਹ ਨਸ਼ੇ ਦਾ ਆਦੀ ਹੈ, ਜਦੋਂ ਉਨ੍ਹਾਂ ਨੂੰ ਪਤਾ ਲਗਾ, ਉਦੋਂ ਤਕ ਬਹੁਤ ਦੇਰ ਹੋ ਚੁਕੀ ਸੀ।ਕਰਜ਼ਾਈ ਹੋਏ ਮਾਪਿਆਂ ਨੇ ਇਲਾਜ ਕਰਵਾਇਆ ਪਰ ਪੁਤ ਨੂੰ ਬਚਾ ਨਹੀਂ ਸਕੇ। ਹਾਲਾਂਕਿ ਪੁਲਸ ਪੋਸਟਮਾਰਟ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਣ ਦਾ ਪਤਾ ਲਗਣ ਦੀ ਗਲ ਕਹਿ ਰਹੀ ਹੈ ਪਰ ਜੇ ਮਾਪਿਆਂ ਦੀ ਮੰਨੀਏ ਤਾਂ ਉਨ੍ਹਾਂ ਦੇ ਪੁਤ ਨੂੰ ਚਿਟੇ ਨੇ ਖਾ ਲਿਆ। ਨਸ਼ੇ ਕਾਰਣ ਹੋਈ ਇਸ ਮੌਤੇ ਨੇ ਇਕ ਵਾਰ ਫਿਰ ਸਰਕਾਰ ਦੇ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰਖ ਦਿਤੀ ਹੈ।