ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਮੁਫਤ ਕੈਂਸਰ ਜਾਂਚ ਕੈਂਪ ਲਗਾਇਆ

ਸ਼ਾਦੇ ਹਾਸ਼ਮ, 24 ਦਸੰਬਰ (ਸੁਖ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ ਫਰੀਦਕੋਟ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਰੋਟਰੀ ਗਨਵਤੀ ਬਾਂਸਲ ਮੈਮੋਰੀਅਲ ਕੈਂਸਰ ਖੋਜ ਵੈਨ ਅਜ ਰੋਟਰੀ ਕਲਬ ਫਿਰੋਜਪੁਰ ਕੈਂਟ ਵਲੋਂ ਡਿਸਟ੍ਰਿਕਟ ਗਵਰਨਰ (2020-21) ਰੋਟਰੀਅਨ ਵਿਜੈ ਬਹਿਲ, ਪ੍ਰਧਾਨ ਅਭਿਮਨਯੂ ਦਿਓੜਾ, ਰੋਟਰੀਅਨ ਅਸ਼ੋਕ ਬਹਿਲ ਦੀ ਅਗਵਾਈ ਵਿਚ ਅਮਨਦੀਪ ਹਸਪਤਾਲ ਫਿਰੋਜਪੁਰ ਸ਼ਹਿਰ ਵਿਖੇ ਬੁਲਾਈ ਗਈ, ਜਿਥੇ ਵਖ ਵਖ ਮਾਹਿਰਾਂ ਸਰਜਰੀ, ਡੈਂਟਲ, ਈ.ਐਨ.ਟੀ, ਪਬਲਿਕ ਹੈਲਥ, ਗਾਈਨੀ ਅਧੀਨ ਮਰੀਜਾਂ ਦੇ ਮੁਫਤ ਕੈਂਸਰ ਜਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀਅਨ ਰੋਟਰੀਅਨ ਹਰਵਿੰਦਰ ਘਈ ਅਤੇ ਕਮਲ ਸ਼ਰਮਾ ਨੇ ਦਸਿਆ ਕਿ ਬਾਬਾ ਫੋਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਬਹਾਦੁਰ, ਨੋਡਲ ਅਫਸਰ ਡਾ. ਸੰਜੇ ਗੁਪਤਾ,ਡਾ.ਵਿਸ਼ਾਲ ਗੁਪਤਾ,ਡਾ.ਸੁਮਿਤ ਪਰਿੰਜਾ ਦੀਆਂ ਮਾਹਿਰਾਂ ਦੀ ਟੀਮ ਨੇ ਲਗਭਗ 50 ਮਰੀਜਾਂ ਦੀ ਕੈਂਸਰ ਸੰਬੰਧੀ ਜਾਂਚ ਕੀਤੀ। ਰੋਟਰੀਅਨ ਵਿਜੈ ਅਰੋੜਾ ਨੇ ਭਵਿਖ ਵਿਚ ਵੀ ਰੋਟਰੀ ਕਲਬ ਫਿਰੋਜਪੁਰ ਕੈਂਟ ਵਲੋਂ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਵਾਅਦਾ ਕੀਤਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਲਾਭ ਮਿਲ ਸਕੇ। ਇਸ ਮੌਕੇਕਲਬ ਦੇ ਸੀਨੀਅਰ ਮੇਂਬਰ ਰੋਟਰੀਅਨ ਡਾ.ਅਨਿਲ ਚੋਪੜਾ, ਡਾ.ਐਲ ਕੇ ਕੋਹਲੀ, ਹਰਵਿੰਦਰ ਘਈ, ਸਕਤਰ ਸੰਜੇ ਮਿਤਲ, ਹਰਸਿਮਰਨ ਸਿੰਘ, ਦਸ਼ਮੇਸ਼ ਸਿੰਘ ਸੇਠੀ, ਰਾਜੇਸ਼ ਮਲਿਕ, ਗੁਲਸ਼ਨ ਸਚਦੇਵਾ, ਕਪਿਲ ਟੰਡਨ, ਰੋਟਰੀਅਨ ਇੰਦਰਪਾਲ ਸਿੰਘ , ਰਿੰਪੀ ਅਰੋੜਾ, ਅਸ਼ਵਨੀ ਗਰੋਵਰ, ਬਲਦੇਵ ਸਲੂਜਾ, ਅਨਿਲ ਸੂਦ, ਸੁਖਦੇਵ ਸ਼ਰਮਾ ਆਦਿ ਹਾਜ਼ਰ ਸਨ।

Send this to a friend