ਸ਼ਿਮਲਾ, 23 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੋਲਨ ਨੇੜੇ ਗੰਬਰ ਪੁਲ ਕੋਲ ਇਕ ਟਰਕ ਦੁਰਘਟਨਾਗ੍ਰਸਤ ਹੋ ਗਿਆ। ਇਟਾਂ ਨਾਲ ਭਰਿਆ ਟਰਕ ਖਡ ’ਚ ਡਿਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮ੍ਰਿਤਕਾਂ ਦੀ ਸ਼ਨਾਖ਼ਤ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਅਜ ਸਵੇਰੇ ਇਟਾਂ ਨਾਲ ਲਦਿਆ ਟਰਕ ਬੇਕਾਬੂ ਹੋ ਕੇ ਗੰਬਰ ਖਡ ਵਿਚ ਜਾ ਡਿਗਿਆ।