ਐਸ.ਵਾਈ.ਐਲ ਨਹਿਰ ਦੇ ਪੁੱਲ ਤੇ ਵਾਪਰਿਆ ਹਾਦਸਾ,ਜਾਨੀ ਨੁਕਸਾਨ ਤੋਂ ਬਚਾਅ
ਰਾਜਪੁਰਾ, 23 ਦਸੰਬਰ (ਦਇਆ ਸਿੰਘ)- ਕੌਮੀ ਸ਼ਾਗ ਮਾਰਗ ਨੰਬਰ 1 ਤੇ ਪੈਦੇਂ ਪਿੰਡ ਘੱਗਰ ਸਰਾਏ ਨੇੜੇ ਐਸ.ਵਾਈ.ਐਲ ਨਹਿਰ ਤੇ ਬਣੇ ਬ੍ਰਿਜ ਤੇ ਨੈਸ਼ਨਲ ਅਥਾਰਟੀ ਵਲੋਂ ਡਾਇਵਰਸ਼ਨ ਠੀਕ ਨਾ ਬਣਾਉਣ ਕਾਰਨ ਬੀਤੇ ਦਿਨ ਤੜਕਸਾਰ ਸੰਘਣੀ ਧੁੰਦ ਹੋਣ ਕਾਰਨ ਅੱਧੀ ਦਰਜਨ ਵਾਹਨ ਜਿਹੜੇ ਕਿ ਅੰਬਾਲਾ ਵਲੋਂ ਆ ਰਹੇ ਸੀ ਆਪਸ ਵਿੱਚ ਭਿੜ ਗਏ।ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਸ ਦੋਰਾਨ ਵਾਹਨ ਚਾਲਕ ਲਖਮੀਰ ਸਿੰਘ, ਸਨੀ, ਮਨੋਹਰ ਲਾਲ ਅਤੇ ਦਲਵੀਰ ਸਿੰਘ ਤੋਂ ਇਲਾਵਾ ਹੋਰਨਾਂ ਨੇ ਕਿਹਾ ਕਿ ਇਹ ਨੈਸ਼ਨਲ ਹਾਈਵੇ ਅਥਾਰਟੀ ਟੂਲ ਟੈਕਸ ਲਗਾ ਕੇ ਜਨਤਾ ਤੋਂ ਹਰ ਰੋਜ ਲੱਖਾਂ ਰੁਪਏ ਇੱਕਠਾ ਕਰ ਰਹੇ ਹਨ ।ਪਰ ਉਸ ਬਦਲੇ ਆਮ ਜਨਤਾ ਕੋਈ ਸਹੂਲਤ ਨਹੀਂ ਦੇ ਰਹੇ ।ਜਿਸ ਤਰ੍ਹਾਂ ਵਾਹਨ ਹਾਈ ਸਪੀਡ ਵਿੱਚ ਪਿਛੋਂ ਅੰਬਾਲਾ ਤਰਫ ਤੋਂ ਆਉਂਦੇ ਹਨ ਅਚਾਨਕ ਐਸ.ਵਾਈ.ਐਲ ਤੇ ਇੱਕ ਦਮ ਡਾਇਵਰਸ਼ਨ ਹੋਣ ਨਾਲ ਦੂਜੀ ਹੇਠਲੀ ਸੜਕ ਤੇ ਜਾਣਾ ਪੈਂਦਾ ਹੈ। ਜਿਸ ਕਰਕੇ ਹਾਈ ਸਪੀਡ ਹੋਣ ਕਾਰਨ ਵਾਹਨ ਕੰਟਰੋਲ ਨਹੀਂ ਹੁੰਦਾ ਸਿੱਧਾ ਜਾ ਕੇ ਪੁੱਲ ਵਿੱਚ ਵਜ ਜਾਂਦਾ ਹੈ ।ਉਹਨਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੀ ਅਣਗਹਿਲੀਆਂ ਕਾਰਨ ਵਾਹਨਾ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।ਇਸ ਤਰ੍ਹਾ ਦੂਜੇ ਸਾਇਡ ਵੀ ਅਕਸਰ ਡਾਇਵਰਸ਼ਨ ਸਹੀ ਨਾ ਹੋਣ ਕਾਰਨ ਕਈ ਸੜਕੀ ਹਾਦਸੇ ਹੋ ਗਏ ਹਨ। ਇਸ ਦੇ ਨਾਲ ਕਈਆਂ ਵਿਅਕਤੀਆਂ ਦੀ ਤਾਂ ਜਾਨਾਂ ਵੀ ਚਲੀਆ ਗਈਆਂ ਹਨ। ਰਾਹਗੀਰਾਂ ਤੇ ਨੇੜਲੇ ਪਿੰਡ ਵਾਸੀਆਂ ਨੇਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇੱਥੇ ਸਹੀ ਇੱਕ ਇੱਕ ਕਿਲੋਮੀਟਰ ਪੁੱਲ ਤੋਂ ਪਹਿਲਾ ਡਾਇਵਰਸ਼ਨ ਦੇ ਵੱਡੇ ਵੱਡੇ ਬੋਰਡ ਲਗਾਉਣਜਿਹੜੇ ਨਵੀਂ ਤਕਨੀਕ ਅਨੁਸਾਰ ਰਾਤ ਨੂੰ ਵੀ ਵਾਹਨ ਚਾਲਕਾਂ ਨੂੰ ਨਜਰ ਆ ਸਕਣ ।ਇਸ ਸਬੰਧੀ ਜਦੋਂ ਸੰਭੂ ਟੋਲ ਪਲਾਜਾ ਦੇ ਇੱਕ ਸੀਨੀਅਰ ਅਧਿਕਾਰੀ ਮਨੀਸ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵਲੋਂ ਸਹੀ ਡਾਇਵਰਸ਼ਨ ਕੀਤੀ ਹੋਈ ਪਰ ਫਿਰ ਵੀ ਇੱਥੇ ਹਾਦਸਿਆਂ ਨੂੰ ਰੋਕਣ ਲਈ ਹੋਰ ਢੁਕਵੇਂ ਪ੍ਰਬੰਧ ਕੀਤੇ ਜਾਣਗੇ।