ਪੱਤਰਕਾਰੀ ਦੀ ਆੜ ’ਚ ਵਸੂਲੀ ਕਰਨ ਵਾਲੇ ਦੋਸ਼ੀ ਫਾਜ਼ਿਲਕਾ ਪੁਲਿਸ ਵੱਲੋਂ ਗ੍ਰਿਫਤਾਰ

ਫਾਜ਼ਿਲਕਾ, 23 ਦਸੰਬਰ (ਅਰੁਣ ਵਾਟਸ)- ਡਾ. ਕੇਤਨ ਬਾਲੀਰਾਮ ਪਾਟਿਲ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ ਪ੍ਰਾਰਥੀ ਪਵਨ ਕੁਮਾਰ ਪੁੱਤਰ ਨਾਨੂ ਰਾਮ ਵਾਸੀ ਵਾਰਡ ਨੰਬਰ 16 ਸਾਦਲ ਸ਼ਹਿਰ ਸ੍ਰੀ ਗੰਗਾਨਗਰ ਰਾਜਸਥਾਨ ਵੱਲੋਂ ਮਿਤੀ 21-12-18 ਨੂੰ ਮੇਰੇ ਪੇਸ਼ ਹੋ ਕੇ ਦਰਖਾਸਤ ਦਿੱਤੀ ਗਈ ਸੀ ਕਿ ਉਹ ਈ.ਐਚ.ਐਸ. ਸੌਲਰ ਐਨਰਜੀ ਪ੍ਰਾ. ਲਿਮ. ਦੇ ਨਾਮ ’ਤੇ ਸੋਲਰ ਪੈਨਲ ਦਾ ਕੰਮ ਕਰਦਾ ਹੈ, ਜਿਸ ਦਾ ਦਫਤਰ ਗਊਸ਼ਾਲਾ ਰੋਡ ਫਾਜ਼ਿਲਕਾ ਪਰ ਹੈ। ਅਰਸਾ ਕਰੀਬ 4 ਮਹੀਨੇ ਪਹਿਲਾਂ ਦਲੀਪ ਦੱਤ ਸ਼ਰਮਾ ਜੋ ਆਪਣੇ-ਆਪ ਨੂੰ ਪੱਤਰਕਾਰ ਦੱਸਦਾ ਹੈ, ਜਿਸ ਦੇ ਨਾਲ ਦੋ ਹੋਰ ਅਣਪਛਾਤੇ ਆਦਮੀ ਸਨ ਮੁੱਦਈ ਦੇ ਦਫਤਰ ਗਏ, ਜੇ ਮੁੱਦਈ ਪਰ ਲੋਕਾਂ ਨਾਲ ਧੋਖਾ ਧੜੀ ਕਰਨ ਦੇ ਦੋਸ਼ ਲਗਾਏ ਅਤੇ ਗਲੀ-ਗਲੋਚ ਕੀਤਾ ਤੇ ਮਦਈ ਪਾਸੋਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਮੁੱਦਈ ਦੇ ਗਾਹਕਾਂ ਨੂੰ ਵਾਰ-ਵਾਰ ਮੁੱਦਈ ਦੇ ਖਿਲਾਫ ਭੜਕਾਉਂਦਾ ਰਿਹਾ। ਮਿਤੀ 19-12-18 ਦੀ ਰਾਤ ਨੂੰ ਮੁੱਦਈ ਨੂੰ ਰੁਪੇਸ਼ ਬਾਂਸਲ, ਦਲੀਪ ਦੱਤ ਅਤੇ ਦਲੀਪ ਦੱਤ ਦੇ ਦੋ ਲੜਕੇ ਚੇਤਨ ਕਾਰਤਿਕ ਅਤੇ ਇਅਕ ਹੋਰ ਅਣਪਛਾਤਾ ਵਿਅਕਤੀ ਨੇ ਗਊਸ਼ਾਲਾ ਰੋਡ ਪਰ ਗਾਲੀ-ਗਲੋਚ ਕੀਤਾ ਅਤੇ ਮੋਬਾਇਲਾਂ ਰਾਹੀਂ ਵੀਡੀਓ ਬਣਾਉਣ ਲੱਗ ਪਏ ਤੇ ਗਲਤ ਕੁਮੈਂਟ ਕੀਤੇ ਅਤੇ ਕਹਿਣ ਲੱਗੇ ਕਿ ਦੇਖੋ ਲੋਕਾਂ ਦੇ ਪੈਸੇ ਲੈ ਕੇ ਫਰਾਰ ਹੋ ਰਿਹਾ ਹੈ ਮੁੱਦਈ ਨੂੰ ਆਪਣੀ ਚਿੱਟੇ ਰੰਗ ਦੀ ਕਾਰ ਵਿੱਚ ਸੁੱਟ ਲਿਆ ਤੇ ਮੁੱਦਈ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਮੁੱਦਈ ਨੂੰ ਇੱਕ ਘੰਟਾ ਕਾਰ ਵਿੱਚ ਬਿਠਾਈ ਰੱਖਿਆ। ਬਦਤਮੀਜੀ ਕੀਤੀ ਤੇ ਬਲੈਕਮੇਲ ਕਰਕੇ ਪੈਸਿਆਂ ਦੀ ਮੰਗ ਕੀਤੀ ਤੇ ਮੁੱਦਈ ਪਾਸੋਂ ਜ਼ਬਰਦਸਤੀ 50 ਹਜ਼ਾਰ ਰੁਪਏ ਅਤੇ ਇੱਕ ਸੈਲਰ ਚੈਕ ਕੈਨਰਾ ਬੈਂਕ ਬ੍ਰਾਂਚ ਫਾਜ਼ਿਲਕਾ 3,50,000 ਰੁਪਏ ਮੁੱਦਈ ਦੀ ਫਰਮ ਦਾ ਵੀ ਖੋਹ ਲਿਆ ਅਤੇ ਮੁੱਦਈ ਪਾਸੋਂ ਖਾਲੀ ਕਾਗਜ਼ਾਂ ਪਰ ਦਸਤਖਤ ਵੀ ਕਰਵਾ ਲਏ। ਦੋਸ਼ੀਆਨ ਦਲੀਪ ਦੱਤ ਵਗੈਰਾ ਮੁੱਦਈ ਨੂੰ ਵਾਰ-ਵਾਰ ਤੰਗ-ਪ੍ਰੇਸ਼ਾਨ, ਨਾਜਾਇਜ਼ ਪੈਸੇ ਦੀ ਮੰਗ ਕਰਦੇ ਸਨ ਅਤੇ ਲੜਕੀ ਵੱਲੋਂ ਬਲਾਤਕਾਰ ਦਾ ਝੂਠਾ ਪਰਚਾ ਦਰਜ ਕਰਵਾਉਣ ਦੀਆਂ ਧਮਕੀਆਂ ਵੀ ਦਿੰਦੇ ਸਨ। ਪਰਾਰਥੀ ਪਵਨ ਕੁਮਾਰ ਦੀ ਦਰਖਾਸਤ ਨੰਬਰੀ 1955-ਸਪੈਸ਼ਲ ਪੀ.ਸੀ. ਮਿਤੀ 21-12-2018 ਪਰ ਬਾ-ਹੁਕਮ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਮੁਕੱਦਮਾ ਨੰਬਰ 147 ਮਿਤੀ 22-12-2018 ਅ/ਧ 384, 382, 420, 506, 120ਬੀ ਭ:ਦ ਥਾਣਾ ਸਿਟੀ ਫਾਜ਼ਿਲਕਾ ਵੱਲੋਂ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਹੈ।

Send this to a friend