ਅੰਮ੍ਰਿਤਸਰ, 23 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਅੱਜ ਇਕ ਕਲਯੁਗੀ ਮਾਂ ਵੱਲੋਂ ਆਪਣੇ ਨਵਜੰਮੇ ਬੱਚੇ ਨੂੰ ਟਰੇਨ ਦੀ ਟਾਇਲਟ ਵਿਚ ਸੁੱਟੇ ਜਾਣ ਦਾ ਦਿਲ ਦਹਿਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਖੜੀ ਹਾਵੜਾ ਐਕਸਪ੍ਰੈਸ ਦੀ ਟਾਇਲਟ ਵਿਚੋ ਇਕ ਨਵਜੰਮਿਆਂ ਬੱਚਾ ਬਰਾਮਦ ਹੋਇਆ ਹੈ। ਟਾਇਲਟ ਦੀ ਸਫਾਈ ਕਰ ਰਹੇ ਕਰਮਚਾਰੀਆਂ ਨੇ ਬੱਚੇ ਨੂੰ ਸਾਫ ਕਰਕੇ ਹਸਪਤਾਲ ‘ਚ ਪਹੁੰਚਾਇਆ, ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਇਸ ਨਵਜੰਮੇ ਬੱਚੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ। ਦੂਜੇ ਪਾਸੇ ਇਸ ਬੱਚੇ ਨੂੰ ਗੋਦ ਲੈਣ ਦੇ ਚਾਹਵਾਨਾਂ ਵੱਲੋ ਹਸਪਤਾਲ ‘ਚ ਭੀੜ ਲੱਗ ਹੋਈ ਹੈ।