ਸ੍ਰੀ ਚਮਕੌਰ ਸਾਹਿਬ, 23 ਦਸੰਬਰ (ਅਮਰਜੀਤ ਸਿੰਘ ਕਲਸੀ)- ਸ੍ਰੀ ਚਮਕੌਰ ਸਾਹਿਬ ਵਿਚ ਚਲ ਰਹੇ ਤਿੰਨ ਦਿਨਾਂ ਸਹੀਦੀ ਜੋੜ ਮੇਲ ਦੇ ਮੌਕੇ ਸੰਗਤਾਂ ਵਿਚ ਅਥਾਹ ਜੋਸ਼ ਹੈ। ਸਵੇਰ ਤੋਂ ਹੀ ਪੈ ਰਹੀ ਹਲਕੀ ਧੁੰਦ ਦੇ ਵਿਚ ਹੀ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਥੇ ਪੁਜ ਕੇ ਵਖ-ਵਖ ਗੁਰੂਧਾਮਾਂ ਵਿਚ ਨਤਮਸਤਕ ਹੋ ਰਹੀਆ ਹਨ ਅਤੇ ਸਾਰਾ ਦਿਨ ਰਾਗੀ, ਢਾਡੀ, ਕਵੀਸ਼ਰ ਅਤੇ ਹੋਰ ਪੰਥ ਦੇ ਵਿਦਵਾਨ ਬੁਧੀ ਜੀਵੀਆਂ ਤੋਂ ਸਾਖੀਆ ਸੁਣ ਕੇ ਵਖ ਵਖ ਗੁਰਧਾਮਾਂ ਵਿਚ ਨਿਹਾਲ ਹੋ ਰਹੀਆ ਹਨ। ਸੰਗਤਾਂ ਦੀ ਆਮਦ ਨੂੰ ਦੇਖ ਕੇ ਸਥਾਨਕ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਦੇ ਅਗੇ ਬਣਾਇਆ ਜੋੜਾ ਘਰ ਵੀ ਛੋਟਾ ਪ੍ਰਤੀਤ ਹੋ ਰਿਹਾ ਹੈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵਲੋਂ ਲੰਗਰ ਲਗਾ ਕੇ ਮਹਾਨ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਖ-ਵਖ ਗੁਰਦੁਆਰਾ ਸਾਹਿਬਾਨਾਂ ਤੋਂ ਇਲਾਵਾ ਆਲੇ-ਦੁਆਲੇ ਪਿੰਡਾਂ, ਸ਼ਹਿਰਾਂ ਤੋਂ ਆਈਆ ਕਮੇਟੀਆਂ ਵਖ-ਵਖ ਪ੍ਰਕਾਰ ਦੇ ਲੰਗਰ ਲਗਾ ਕੇ ਸੰਗਤਾਂ ਦੀਆ ਸੇਵਾ ਵਿਚ ਲਗੀਆ ਹੋਈਆ ਹਨ। ਟਰੈਕਟਰਾਂ-ਟਰਾਲੀਆਂ ਅਤੇ ਹੋਰ ਸਾਧਨਾਂ ਦੁਆਰਾ ਸਬਜੀਆਂ, ਆਟਾ, ਦਾਲਾਂ ਆਦਿ ਕਸਬੇ ਵਿਚ ਖੁਲੇ ਲੰਗਰਾਂ ਵਾਲੇ ਅਸਥਾਨਾਂ ਤੇ ਪਹੁੰਚਾਏ ਜਾ ਰਹੇ ਹਨ।
ਉਪਰੰਤ ਸਾਰਾ ਦਿਨ ਸਾਰੀ ਰਾਤ ਆਉਂਦੀਆਂ-ਜਾਂਦੀਆ ਸੰਗਤਾਂ ਨੂੰ ਨਿਮਰਤਾਪੂਰਵਕ ਹਥ ਜੋੜ ਕੇ ਲੰਗਰ ਛਕਣ ਲਈ ਬੇਨਤੀ ਕੀਤੀ ਜਾ ਰਹੀ ਹੈ। ਸਥਾਨਕ ਸਰਕਾਰੀ ਹਸਪਤਾਲ ਵਲੋਂ ਇਕ ਟੀਮ ਬਣਾ ਕੇ ਖਾਣ-ਪੀਣ ਵਾਲੀਆਂ ਵਸਤਾਂ ਤੇ ਡਾਕਟਰ ਕਰੜੀ ਨਜ਼ਰ ਰਖ ਰਹੇ ਹਨ। ਉਧਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਨਥਾ ਸਿੰਘ ਨੇ ਦਸਿਆ ਕਿ ਅਜ ਧਾਰਮਿਕ ਸਖਸ਼ੀਅਤਾਂ ਵਿਚੋਂ ਜਥੇਦਾਰ ਹਰਪ੍ਰੀਤ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਜਸਵਿੰਦਰ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅ੍ਰਮਿੰਤਸਰ ਸਾਹਿਬ, ਪਰਮਜੀਤ ਸਿੰਘ ਲਖੇਵਾਲ ਅਤੇ ਵਖ ਵਖ ਪਿੰਡਾਂ ਅਤੇ ਸ਼ਹਿਰਾਂ ਤੋਂ ਪੁਜੀਆਂ ਸੰਗਤਾਂ ਨਗਰ ਕੀਰਤਨ ਸਮੇਤ ਨਤਮਸਤਕ ਹੋਈਆਂ।
ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇਸੀ ਦਵਾਖਾਨਾ ਦੇ ਮੁਖੀ ਭਾਈ ਸੁਖਵੀਰ ਸਿੰਘ ਜੀ ਕੰਧੋਲਾ ਵਾਲਿਆ ਨੇ ਸਥਾਨਕ ਸ੍ਰੀ ਵਿਸ਼ਵਕਰਮਾ ਭਵਨ ਸ੍ਰੀ ਚਮਕੌਰ ਸਾਹਿਬ ਵਿਚ ਅਜ ਦੀਵਾਨ ਸਜਾਏ ਤੇ ਲੰਗਰ ਲਾਏ। ਇਸ ਮੌਕੇ ਉਨ੍ਹਾਂ ਦਸਿਆ ਕਿ ਤਿੰਨ ਦਿਨ ਲਗਾਤਾਰ ਦਿਨ ਵਿਚ ਲੰਗਰ ਲਾਏ ਜਾਣਗੇ ਅਤੇ ਰਾਤ ਨੂੰ 7 ਵਜੇਂ ਤੋਂ ਲੈ ਕੇ 10 ਵਜੇਂ ਤਕ ਦੀਵਾਨ ਸਜਾਏ ਜਾਣਗੇ।ਇਸ ਮਹਾਨ ਗੁਰਮਿਤ ਸਮਾਗਮ ਵਿਚ ਬਾਬਾ ਪਰਮਜੀਤ ਸਿੰਘ ਜੀ ਢਿਡਾ ਸਾਹਿਬ ਵਾਲੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜੀ ਰਖਣਗੇ।