ਪਿੰਡ ਭੰਮੇ ਕਲਾਂ ਵਾਸੀਆਂ ਧਰਨਾ ਲਗਾ ਕੇ ਕੀਤੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ
ਮਾਨਸਾ, 21 ਦਸੰਬਰ (ਜਗਦੀਸ਼ ਬਾਂਸਲ)- ਪੰਚਾਇਤੀ ਚੋਣਾਂ ਦੀਆਂ ਵਿਚ ਕੁਝ ਉਮੀਦਵਾਰਾਂ ਦੇ ਕਾਗ਼ਜ਼ ਰਦ ਕਰਨ ਹੋਣ ਤੇ ਅਜ ਪਿੰਡ ਭੰਮੇ ਕਲਾਂ ਦੇ ਵਾਸੀਆਂ ਨੇ ਮਾਨਸਾ ਸਰਸਾ ਸੜਕ ਤੇ ਧਰਨਾ ਲਗਾ ਕੇ ਚਕਾ ਜਾਮ ਕਰ ਦਿਤੀ ਗਿਆ। ਪਿੰਡ ਭੰਮੇ ਕਲਾਂ ਦੇ ਵਸਨੀਕ ਭੋਲਾ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਸ ਦੀ ਪਤਨੀ ਜਸਵਿੰਦਰ ਕੌਰ ਜੋ ਕਿ ਸਰਪੰਚੀ ਦੀ ਚੋਣ ਲੜਣ ਸੰਬੰਧੀ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਫਾਰਮ ਬਲਾਕ ਦਫ਼ਤਰ ਝੁਨੀਰ ਵਿਖੇ ਦਾਖਲ ਕੀਤੇ ਸਨ। ਵੀਰਵਾਰ ਪੰਚਾਇਤ ਦਫ਼ਤਰ ਝੁਨੀਰ ਵਲੋਂ ਦੀ ਦੇਰ ਰਾਤ ਲਿਸਟ ਲਗਾ ਕੇ ਮੇਰੀ ਪਤਨੀ ਜਸਵਿੰਦਰ ਕੌਰ ਅਤੇ ਹੋਰ ਪਿੰਡਾਂ ਦੇ ਮੈਂਬਰਾਂ ਦੇ ਨਾਮਜ਼ਦਗੀ ਪਤਰ ਰਦ ਕਰ ਦਿਤੇ ਗਏ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਾਗ਼ਜ਼ ਬਿਲਕੁਲ ਸਹੀ ਭਰੇ ਸਨ ਪਰ ਪਿੰਡ ਦੇ ਕੁਝ ਰਾਜਸੀ ਪਹੁੰਚ ਰਖਣ ਵਾਲੇ ਵਿਅਕਤੀਆਂ ਨੇ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਸਾਡੇ ਕਾਗਜ਼ ਜਾਣਬੁਝ ਕੇ ਰਦ ਕਰਵਾ ਦਿਤੇ। ਜਿਸ ਦੇ ਰੋਸ ਵਜੋਂ ਅਜ ਸਮੂਹ ਪਿੰਡ ਵਾਸੀਆਂ ਨੇ ਇਕਠੇ ਹੋ ਕੇ ਮਾਨਸਾ ਸਰਸਾ ਮੇਨ ਸੜਕ ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿਤੀ । ਸੈਂਕੜਿਆਂ ਦੀ ਗਿਣਤੀ ਵਿਚ ਕਾਗਜ਼ ਰਦ ਹੋਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਲੋਕਲ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਾ ਪੁਤਲਾ ਫੂਕਿਆ ਉਨ੍ਹਾਂ ਮੰਗ ਕੀਤੀ ਕਿ ਰਦ ਕੀਤੇ ਹੋਏ ਕਾਗਜ਼ਾਂ ਦੀ ਮੁੜ ਜਾਂਚ ਕਰਕੇ ਉਨ੍ਹਾਂ ਨੂੰ ਉਮੀਦਵਾਰ ਲਈ ਚੋਣ ਨਿਸ਼ਾਨ ਜਾਰੀ ਕੀਤੇ ਜਾਣ ਤਾਂ ਕਿਉਂ ਨਿਰਪਖ ਚੋਣ ਲੜ ਸਕਣ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕਰਦਾ ਤਾਂ ਉਹ ਆਪਣਾ ਧਰਨਾ ਇਸੇ ਤਰ੍ਹਾਂ ਜਾਰੀ ਰਖਣਗੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ ਜਿਸ ਕਾਰਨ ਉਹ ਕਾਂਗਰਸੀ ਵਿਰੋਧੀ ਸਰਪੰਚ ਉਮੀਦਵਾਰਾਂ ਦੇ ਕਾਗਜ ਬਿਨਾ ਵਜ੍ਹਾ ਖਾਮੀਆਂ ਕਢ ਕੇ ਰਦ ਕਰ ਰਹੇ ਹਨ । ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਦੂਸਰੇ ਪਿੰਡਾਂ ਵਿਚ ਵੀ ਜਿਨ੍ਹਾਂ ਦੇ ਜਿਹੜੇ ਉਮੀਦਵਾਰਾਂ ਦੇ ਕਾਗਜ਼ ਰਦ ਕੀਤੇ ਗਏ ਹਨ ਉਨ੍ਹਾਂ ਪਿੰਡਾਂ ਦੇ ਲੋਕਾਂ ਨੇ ਵੀ ਇਸ ਧਰਨੇ ਵਿਚ ਆ ਕੇ ਸ਼ਮੂਲੀਅਤ ਕੀਤੀ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਾਰੇ ਪਿੰਡਾਂ ਦੇ ਕਾਰਜਾਂ ਦੀ ਮੁੜ ਤੋਂ ਨਿਰਪਖ ਜਾਂਚ ਕੀਤੀ ਜਾਵੇ। ਧਰਨੇ ਦੌਰਾਨ ਅਣਸੁਖਾਵੀਂ ਘਟਨਾ ਵਾਪਰਨ ਦੇ ਡਰੋਂ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਤੇ ਐਸਪੀਡੀ ਅਨਿਲ ਕੁਮਾਰ ਵਿਸ਼ੇਸ਼ ਤੌਰ ਤੇ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਹੋਏ ਸਨ।
ਇਸ ਸਬੰਧੀ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਇਹ ਸਭ ਅਕਾਲੀ ਦਲ ਦੀ ਚਾਲ ਹੈ ਅਕਾਲੀ ਦਲ ਦੇ ਕੁਝ ਵਿਅਕਤੀ ਜਾਣ ਬੁਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜਦਕਿ ਭੰਮੇ ਕਲਾਂ ਵਿਚ ਸਰਪੰਚੀ ਦੀ ਚੋਣ ਲਈ ਲੜ ਰਹੇ ਦੋਵੇਂ ਉਮੀਦਵਾਰ ਹੀ ਸਾਡੀ ਪਾਰਟੀ ਨਾਲ ਸਬੰਧ ਹਨ ਅਸੀਂ ਉਨ੍ਹਾਂ ਨੂੰ ਬੁਲਾ ਕੇ ਦੋਵੇਂ ਤਰ੍ਹਾਂ ਸਮਝੌਤਾ ਕਰਵਾ ਦਿਤਾ ਗਿਆ ਹੈ ਜਿਸ ਕਰਕੇ ਧਰਨਾ ਚੁਕ ਲਿਆ ਗਿਆ ਹੈ ।