ਫ਼ਤਹਿਗੜ੍ਹ ਸਾਹਿਬ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘‘ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਸਜ਼ਾ ਨੂੰ ਰੱਦ ਕਰਕੇ ਜੋ ਉਮਰ ਕੈਦ ਵਿਚ ਤਬਦੀਲ ਕੀਤਾ ਗਿਆ ਹੈ, ਇਹ ਫੈਸਲਾ ਮਨੁੱਖੀ ਕਦਰਾ-ਕੀਮਤਾ ਵਾਲਾ ਅਤੇ ਸਿੱਖ ਕੌਮ ਦੇ ਜਖ਼ਮੀ ਹੋਏ ਮਨਾ ਨੂੰ ਕੁਝ ਕੁ ਰਾਹਤ ਦੇਣ ਵਾਲਾ ਜ਼ਰੂਰ ਹੈ, ਪਰ ਜਿਸ ਪ੍ਰੋ. ਭੁੱਲਰ ਦੀ ਸਰੀਰਕ ਤੇ ਦਿਮਾਗੀ ਹਾਲਤ ਬਿਲਕੁਲ ਵੀ ਸਹੀ ਨਹੀਂ ਹੈ, ਉਸ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਕਰਕੇ ਇਨਸਾਫ਼ ਦੇਣਾ ਅਤਿ ਜ਼ਰੂਰੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੁਪਰੀਮ ਕੋਰਟ ਵੱਲੋਂ ਕੀਤੇ ਗਏ ਫੈਸਲੇ ਦਾ ਜਿਥੇ ਸਵਾਗਤ ਕਰਦਾ ਹੈ, ਉਥੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰੋ. ਭੁੱਲਰ ਸੰਬੰਧੀ ਹੋਏ ਅਦਾਲਤੀ ਫੈਸਲੇ ਉਤੇ ਖੁਸ਼ੀ ਪ੍ਰਗਟਾਉਣ ਦੇ ਕੀਤੇ ਜਾ ਰਹੇ ਢਕਵਾਉਜ ਨੂੰ ਸਪੱਸਟ ਕਰਦਾ ਹੈ ਕਿ
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਮੁਲਤਾਨੀ ਨੂੰ ਜਿਨ੍ਹਾਂ ਨੂੰ ਸ੍ਰੀ ਸੁਮੇਧ ਸੈਣੀ ਨੇ ਅਣਮਨੁੱਖੀ ਤਸੀਹੇ ਦੇਕੇ ਖ਼ਤਮ ਕਰ ਦਿੱਤਾ ਸੀ ਅਤੇ ਸ. ਬਾਦਲ ਨੇ ਪ੍ਰੋ. ਭੁੱਲਰ ਦੇ ਪਿਤਾ ਦੇ ਕਾਤਲ ਸ੍ਰੀ ਸੁਮੇਧ ਸੈਣੀ ਦੇ ਹੱਕ ਵਿਚ ਅਤੇ ਪ੍ਰੋ. ਭੁੱਲਰ ਪਰਿਵਾਰ ਦੇ ਵਿਰੁੱਧ ਅਦਾਲਤ ਨੂੰ ਲਿਖਤੀ ਰੂਪ ਵਿਚ ਐਫੀਡੈਵਿਟ ਦਿੱਤਾ ਸੀ । ਪ੍ਰੋ. ਭੁੱਲਰ ਦੇ ਪਿਤਾ ਦੇ ਕਾਤਲ ਸ੍ਰੀ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾਉਣ ਵਾਲੇ ਸ. ਬਾਦਲ ਤੋਂ ਪੁੱਛਣਾ ਚਾਹਵਾਂਗੇ ਕਿ ਸ. ਬਾਦਲ ਪ੍ਰੋ. ਭੁੱਲਰ ਦੇ ਪਿਤਾ, ਪ੍ਰੋ. ਭੁੱਲਰ ਅਤੇ ਸਿੱਖ ਕੌਮ ਦੇ ਅਤਿ ਸੰਜ਼ੀਦਾਂ ਮੁੱਦਿਆ ਉਤੇ ਦੋਹਰੇ ਮਾਪਦੰਡ ਕਿਉਂ ਅਪਣਾ ਰਹੇ ਹਨ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ਾਂ ਕਿਉਂ ਕਰ ਰਹੇ ਹਨ?ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਵੱਲੋਂ ‘‘ਫਫੇਕੁੱਟਣੀੂ ਵਾਲੀ ਨਿਭਾਈ ਜਾ ਰਹੀ ਨਕਾਰਤਮਕ ਭੂਮਿਕਾ ਉਤੇ ਡੁੰਘਾ ਦੁੱਖ ਅਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪਹਿਲਾ ਜਦੋਂ ਸੁਪਰੀਮ ਕੋਰਟ ਦੇ ਜਸਟਿਸ ਸਾਹ ਦੀ ਅਗਵਾਈ ਵਿਚ ਬਣੇ ਤਿੰਨ ਜੱਜੀ ਬੈਚ ਦੇ ਦੋ ਹਿੰਦੂਤਵ ਸੋਚ ਵਾਲੇ ਜੱਜਾਂ ਨੇ ਮੰਦਭਾਵਨਾ ਅਧੀਨ ਪ੍ਰੋ. ਭੁੱਲਰ ਨੂੰ ਫ਼ਾਂਸੀ ਦੇ ਹੁਕਮ ਸੁਣਾਏ ਸਨ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਵੀ ਨਾ ਤਾ ਕਾਨੂੰਨੀ ਚਾਰਜੋਈ ਕੀਤੀ ਅਤੇ ਨਾ ਹੀ ਇਖ਼ਲਾਕੀ ਤੌਰ ਤੇ ਉਸ ਵਿਰੁੱਧ ਕੋਈ ਆਵਾਜ਼ ਕੱਢੀ । ਹੁਣ ਜਦੋਂ ਜਸਟਿਸ ਸਿੰਘਵੀ ਨੇ ਮੁਤੱਸਵੀ ਸੋਚ ਅਧੀਨ ਦੁਆਰਾ ਫ਼ਾਂਸੀ ਦੇ ਹੁਕਮ ਸੁਣਾਏ ਤਦ ਵੀ ਸ. ਬਾਦਲ ਦਾ ਪ੍ਰੋ. ਭੁੱਲਰ ਅਤੇ ਸਿੱਖ ਕੌਮ ਪ੍ਰਤੀ ਕੋਈ ਸਟੈਂਡ ਸਾਹਮਣੇ ਆਇਆ । ਅਸੀਂ ਸ. ਸਿੰਘਵੀ ਅਤੇ ਉਸਦੇ ਦੂਸਰੇ ਜੱਜਾਂ ਦੇ ਨਾਮ ਇਕ ਬਹੁਤ ਬਾਦਲੀਲ ਪੱਤਰ ਲਿਖਿਆ, ਜਿਸ ਵਿਚ ਜਸਟਿਸ ਸਿੰਘਵੀ ਨੂੰ ਸਿੱਖ ਕੌਮ ਨਾਲ ਹੋ ਰਹੇ ਵਿਧਾਨਿਕ, ਇਖ਼ਲਾਕੀ ਅਤੇ ਸਮਾਜਿਕ ਵਿਤਕਰੇ ਦਾ ਵੇਰਵਾ ਦਿੰਦੇ ਹੋਏ ਅਤੇ ਅਦਾਲਤਾਂ ਵੱਲੋਂ ਸਿੱਖ ਕੌਮ ਪ੍ਰਤੀ ਸਮੇਂ-ਸਮੇਂ ਨਾਲ ਪੱਖਪਾਤੀ ਰਵੱਈਆ ਅਪਣਾਉਦੇ ਹੋਏ ਜੋ ਜ਼ਬਰ-ਜੁਲਮ ਕੀਤੇ ਜਾਂਦੇ ਰਹੇ ਹਨ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿਚ ਕੀਤੇ ਗਏ, ਬਾਰੇ ਜਾਣਕਾਰੀ ਦਿੰਦੇ ਹੋਏ ਜਦੋਂ ਲਿਖਿਆ ਤਾ ਜਸਟਿਸ ਸਿੰਘਵੀ ਸਾਡੇ ਪੱਤਰ ਦਾ ਕੋਈ ਜੁਆਬ ਨਾ ਦੇ ਸਕੇ । ਜਿਸ ਤੋ ਸਪੱਸਟ ਹੋ ਜਾਂਦਾ ਹੈ ਕਿ ਹਿੰਦੂਤਵੀ ਸੋਚ ਵਾਲੇ ਜੱਜ ਸਭ ਕੁਝ ਜਾਣਦੇ ਹੋਏ ਵੀ ਮੁਤੱਸਵੀ ਸੋਚ ਅਧੀਨ ਹਿੰਦੂਤਵ ਵਹਿਣ ਵਿਚ ਵਹਿਕੇ ਕਾਨੂੰਨੀ ਕਾਰਵਾਈਆਂ ਕਰਦੇ ਹਨ, ਜੋ ਇਨਸਾਫ਼ ਦੇ ਨਾਮ ਤੇ ਬਹੁਤ ਵੱਡਾ ਧੱਬਾ ਹੈ । ਅੱਜ ਜਦੋਂ ਪ੍ਰੋ. ਭੁੱਲਰ ਨੂੰ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਖ਼ਤਮ ਕਰ ਦਿੱਤੀ ਹੈ ਤਾਂ ਦੁਨੀਆਂ ਸਾਹਮਣੇ ਸੱਚ ਦੀ ਜਿੱਤ ਹੋਈ ਹੈ, ਲੇਕਿਨ ਪ੍ਰੋ. ਭੁੱਲਰ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਦਿਆ ਸਿੰਘ ਲਾਹੋਰੀਆ ਅਤੇ ਸਜ਼ਾ ਪੂਰੀ ਕਰ ਚੁੱਕੇ ਨੌਜ਼ਵਾਨ ਜੋ ਜੇਲ੍ਹਾਂ ਵਿਚ ਹੀ ਬੁੱਢੇ ਹੋ ਗਏ ਹਨ ਅਤੇ ਹੋਰ ਅਨੇਕਾ ਹੀ ਸਿੱਖ ਨੌਜ਼ਵਾਨਾਂ ਨੂੰ ਜਦੋ ਤੱਕ ਹਿੰਦ ਹਕੂਮਤ ਰਿਹਾਅ ਨਹੀਂ ਕਰ ਦਿੰਦੀ, ਉਸ ਸਮੇਂ ਤੱਕ ਸਾਨੂੰ ਕਾਨੂੰਨੀ, ਸਮਾਜਿਕ, ਸਿਆਸੀ ਤੌਰ ਤੇ ਆਪਣਾ ਸੰਘਰਸ਼ ਸਿੱਖੀ ਰਵਾਇਤਾ ਅਨੁਸਾਰ ਜਾਰੀ ਰੱਖਣਾ ਪਵੇਗਾ । ਕਿਉਂਕਿ ਹਿੰਦੂਤਵ ਹੁਕਮਰਾਨ ਜਮਾਤਾਂ ਅਤੇ ਉਹਨਾਂ ਦੇ ਭਾਈਵਾਲ ਬਾਦਲ ਦਲੀਏ ਪੰਜਾਬ ਸੂਬੇ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦਿਵਾ ਸਕਦੇ।