ਦੋਸ਼ੀਆਂ ਕੋਲੋਂ ਮੋਬਾਈਲ, ਪਰਸ, ਆਈ ਡੀ ਪਰੂਫ ਬਰਾਮਦ
ਲੁਧਿਆਣਾ, 21 ਦਸੰਬਰ (ਜਸਪਾਲ ਅਰੋੜਾ)- ਥਾਣਾ 5 ਦੀ ਪੁਲਸ ਪਾਰਟੀ ਨੇ ਦੋ ਅਲਗ ਅਲਗ ਜਗ੍ਹਾ ਤੇ ਨਾਕੇਬੰਦੀ ਦੌਰਾਨ ਚਾਰ ਝਪਟਮਾਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ ਝਪਟ ਮਾਰੀ ਕੀਤੇ 5 ਮੋਬਾਈਲ ,ਪਰਸ , ਸਰਟੀਫਿਕੇਟ, ਦੋ ਵਾਹਨ ਬਰਾਮਦ ਕੀਤੇ ਹਨ ਜਿਸ ਤੇ ਬੈਠ ਕੇ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਏ ਸੀ ਪੀ ਸਿਵਲ ਲਾਇਨ ਸਰਤਾਜ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਪਹਿਲੇ ਮਾਮਲੇ ਚ ਆਤਮ ਨਗਰ ਚੌਕੀ ਦੇ ਇਲਾਕੇ ਚੋ 2 ਦਸੰਬਰ ਨੂੰ ਮੋਟਰਸਾਈਕਲ ਸਵਾਰ ਤਿੰਨ ਝਪਟਮਾਰ ਕਾਉਂਕੇ ਕਲਾ ਨਿਵਾਸੀ ਸੰਦੀਪ ਕੌਰ ਕੋਲੋ ਮੋਬਾਇਲ ਅਧਾਰ ਕਾਰਡ ਤੇ ਸਰਟੀਫਿਕੇਟ ਦੀ ਫੋਟੋ ਕਾਪੀ ਝਪਟ ਕੇ ਫਰਾਰ ਹੋ ਗਏ ਸਨ ਮੌਕੇ ’ਤੇ ਪਹੰਚੇ ਆਤਮ ਨਗਰ ਚੌਕੀ ਮੁਖੀ ਬਲਕਾਰ ਸਿੰਘ ਨੇ ਸੰਦੀਪ ਕੌਰ ਦੇ ਬਿਆਨ ਤੇ ਅਣਪਛਾਤੇ ਝਪਟਮਾਰਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਚੌਕੀ ਮੁਖੀ ਦੀ ਮਿਹਨਤ ਰੰਗ ਲੈ ਆਈ ਥਾਣਾ ਮਾਡਲ ਟਾਊਨ ਮੁਖੀ ਵਿਨੋਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੌਕੀ ਮੁਖੀ ਬਲਕਾਰ ਸਿੰਘ ਨੇ ਕੁਜ ਦਿੰਨਾ ਚ ਔਰਤ ਸੰਦੀਪ ਕੌਰ ਤੋਂ ਝਪਟ ਮਾਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਮਾਡਲ ਟਾਊਨ ਇਲਾਕੇ ਚੋ ਨਾਕੇਬੰਦੀ ਦੌਰਾਨ ਕਾਬੂ ਕਰ ਲਿਆ ਤੇ ਉਹਨਾਂ ਦੇ ਕਬਜੇ ਵਿਚੋਂ ਝਪਟਮਾਰੀ ਕੀਤਾ ਮੋਬਾਈਲ ਆਧਾਰ ਕਾਰਡ ਤੇ ਸਰਟੀਫਿਕੇਟ ਦੀ ਫੋਟੋ ਕਾਪੀਆਂ ਬਰਾਮਦ ਕਰ ਲਈਆਂ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਬਸੰਤ ਨਗਰ ਨਿਵਾਸੀ ਸਰਵਣ ਕੁਮਾਰ ਸ਼ਿਮਲਪੁਰੀ ਚਿਮਨੀ ਰੋਡ ਨਿਵਾਸੀ ਕਮਲ ਕੁਮਾਰ ਵਜੋਂ ਹੋਈ ਜਦ ਕਿ ਇਨ੍ਹਾਂ ਦਾ ਤੀਜਾ ਸਾਥੀ ਹਜੇ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹੈ ਇਸੇ ਤਰਾਂ ਦੂਸਰੇ ਮਾਮਲੇ ’ਚ ਥਾਣਾ ਮਾਡਲ ਟਾਊਨ ਦੇ ਮੁਖੀ ਵਿਨੋਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਵਦੀ ਕਲਾ ਨਿਵਾਸੀ ਔਰਤ ਤਰਨਜੀਤ ਕੋਲੋ ਮੋਬਾਈਲ ਪਰਸ ਖੋ ਕਰਨ ਵਾਲੇ। ਐਕਟਿਵ ਸਵਾਰ ਦੋ ਝਪਟ ਮਾਰਾ ਨੂੰ ਐਸ ਆਈ ਸਰਵਣ ਸਿੰਘ ਨੇ ਕਾਬੂ ਕੀਤਾ ਹੈ ਦੋਸ਼ੀਆਂ ਦੀ ਪਹਿਚਾਣ ਗਿਲ ਨਿਵਾਸੀ ਕੁਲਦੀਪ ਸਿੰਘ ਦੁਗਰੀ ਦੇ ਫੁਲਾਂਵਾਲ ਨਿਵਾਸੀ ਅਮਨਦੀਪ ਸਿੰਘ ਵਜੋਂ ਹੋਈ ਏ ਸੀ ਪੀ ਸਰਤਾਜ ਸਿੰਘ ਅਨੁਸਾਰ ਚਾਰੋ ਦੋਸ਼ੀ ਆਪਣੀ ਏਸ਼ ਪ੍ਰਸਤੀ ਪੁਰੀ ਕਰਨ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।