June 26, 2026 4:54 am

ਸ੍ਰੀ ਫਤਹਿਗੜ੍ਹ ਸਾਹਿਬ ਵਿਸ਼ਵ ਯੂਨੀਵਰਸਿਟੀ ਸਿੱਖ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ ਜਿੱਥੋਂ ਗੁਰੂ ਦੇ ਵਜ਼ੀਰ ਤਿਆਰ ਕੀਤੇ ਜਾਣ

image ਮੋਗਾ, 1 ਅਪ੍ਰੈਲ (ਸੁਨੀਲ ਸਿੰਘ ਕਪੂਰ ਚਮਚੜਿੱਕ)-ਅੱਜ ਕੱਲ੍ਹ ਵੱਡੇ-ਵੱਡੇ  ਧਾਰਮਿਕ ਸਥਾਨਾਂ ਤੇ ਚਲ ਰਹੀਆਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਜਿਨ੍ਹਾਂ ਦੇ ਵਿਚ ਸੈਂਕੜੇ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਹਨ, ਇਨ੍ਹਾਂ ਆਖੰਡ ਪਾਠਾਂ ਦੇ ਵਿਚ ਸੈਂਕੜੇ ਹੀ ਪਾਠੀ ਸਿੰਘ (ਗੁਰੂ ਦੇ ਵਜ਼ੀਰ) ਡਿਊਟੀਆਂ ਲਾ ਕਰਕੇ ਆਪਣੇ ਪ੍ਰਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ, ਇਨ੍ਹਾਂ ਪਾਠੀ ਸਿੰਘਾਂ ਦੇ ਵਿਚ ਕੁੱਝ ਪਾਠੀ ਅਜਿਹੇ ਹਨ ਜੋ ਕਿ ਦੁਨਿਆਵੀ ਵਿਦਿਆ ਪੜ੍ਹ ਕੇ ਹੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਏ ਤੋਂ ਬਗੈਰ ਗੁਰਬਾਣੀ ਦਾ ਪਾਠ ਕਰਦੇ ਹਨ ਜੋ ਕਿ ਅਜਿਹੇ ਪਾਠੀ ਸਿੰਘਾਂ ਦੀ ਵਜ੍ਹਾ ਦੇ ਨਾਲ ਸਮੁੱਚੇ ਹੀ ਪਾਠੀ ਸਿੰਘਾਂ ਤੇ ਕੁੱਝ ਅਨਸਰਾਂ ਵਲੋਂ ਉਗਲ ਉਠਾਈ ਜਾਂਦੀ ਹੈ ਜੋ ਸਰਾਸਰ ਗਲਤ ਹੈ ਪਰ ਉਗਲ ਉਠਾਉਣ ਵਾਲੇ

ਵੀ ਗਲਤ ਨਹੀਂ ਹਨ ਕਿਉਂਕਿ ਪਾਠੀ ਸਿੰਘਾਂ ਦੇ ਜਥੇਦਾਰ ਬਿਨਾਂ ਟੈਸਟ ਲਏ ਹੀ ਕੁੱਝ ਅਜਿਹੇ ਪਾਠੀਆਂ ਨੂੰ ਇਨ੍ਹਾਂ ਆਖੰਡ ਪਾਠਾਂ ਦੇ ਵਿਚ ਬਤੌਰ ਪਾਠੀ ਸਿੰਘ ਲਗਾਉਂਦੇ ਹਨ ਅਤੇ ਗਿਣਤੀ ਪੂਰੀ ਕਰਦੇ ਹਨ ਇੱਕ ਵਜ੍ਹਾ ਇਹ ਵੀ ਹੈ ਕਿ ਅੱਜਕਲ੍ਹ ਟਕਸਾਲ ਤੋਂ ਬਿਨਾਂ ਕੁੱਝ ਅਜਿਹੇ ਅਦਾਰੇ ਹਨ ਜੋ ਬਿਨਾਂ ਕਿਸੇ ਅਧਿਕਾਰ ਜਾਂ ਸਰਟੀਫਿਕੇਟ ਦੇ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਂਦੇ ਹਨ ਜਿਸ ਦੇ ਵਿਚ ਨਾ ਹੀ ਤੇ ਸਿੰਘਾਂ ਤੋਂ ਗੁਰਬਾਣੀ ਦੀਆਂ ਲਗਾ ਮਾਤਰਾਂ ਪੂਰਨ ਤੌਰ ਤੇ ਲਗਾਈਆਂ ਜਾਂਦੀਆਂ ਹਨ ਅਤੇ ਨਾ ਹੀ ਕੁੱਝ ਅਜਿਹੇ ਗੁਰਬਾਣੀ ਦੇ ਸ਼ਬਦ ਜੋ ਕਿ ਬਹੁਤ ਹੀ ਕਠਨ ਹਨ ਨੂੰ ਬਹੁਤ ਹੀ ਅਸ਼ੁਧ ਤਰੀਕੇ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ ਜੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਘੋਰ ਨਿਰਾਦਰੀ ਹੈ। ਜਿਨ੍ਹਾਂ ਗ੍ਰੰਥੀ ਸਿੰਘਾਂ ਨੇ ਸੰਥਿਆ ਨਹੀਂ ਕੀਤੀ ਉਹ ਤੁਰੰਤ ਸੰਥਿਆ ਕਰਨ।
ਕਈ ਜਥੇਬੰਦੀਆਂ ਅਜਿਹੀਆਂ ਹਨ ਜੋ ਪਾਠੀ ਸਿੰਘਾਂ ਦੀ ਜਾਤ ਪਰਖਦੀਆਂ ਹਨ ਅਤੇ ਮਤਭੇਦ ਕਰਦੀਆਂ ਹਨ ਜੋ ਗੁਰਮਤਿ ਅਨੁਸਾਰ ਠੀਕ ਨਹੀਂ ਹਨ ਕਿਓਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਹੀ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ। ਕਈ ਜਥੇਬੰਦੀਆਂ ਅਜਿਹੀਆਂ ਹਨ ਜੋ ਕੁਦਰਤੀ ਕੁੱਝ ਪਾਠੀਆਂ ਦੇ ਅੰਗ ਮਰੇ ਹੋਏ ਹਨ ਜੋ ਵਧੀਆ ਸੰਸਥਾਵਾਂ ਤੋਂ ਪੜੇ ਹਨ ਪਰ ਇਨ੍ਹਾਂ ਪਾਠੀ ਸਿੰਘਾਂ ਨੂੰ ਕੁੱਝ ਸੰਸਥਾਵਾਂ ਪਾਠ ਤੇ ਨਹੀਂ ਲਗਾਉਂਦੀਆਂ ਕਿ ਇਨ੍ਹਾਂ ਦੇ ਅੰਗ ਮਰੇ ਹੋਏ ਹਨ ਪਰ ਇਹ ਸ਼ੁੱਧ ਉਚਾਰਨ ਵਾਲੇ ਹਨ। ਲੜੀਆਂ ਤੇ ਜੱਥੇਦਾਰ ਸੈਂਕੜਿਆਂ ਦੀ ਤਾਦਾਦ ਵਿਚ ਪਾਠੀ ਲੈ ਕੇ ਜਾਂਦੇ ਹਨ ਜਿਨ੍ਹਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਦੁਨਿਆਵੀ ਵਿਦਿਆ ਪੜੇ ਹੋਏ ਬੇ-ਰੋਜ਼ਗਾਰ ਬੁੱਧੀ ਜੀਵੀਆਂ ਨੂੰ ਬਤੌਰ ਪਾਠੀ ਸਿੰਘ ਦੇ ਤੌਰ ਤੇ ਲੈ ਕੇ ਆਉਂਦੇ ਤੇ ਉਨ੍ਹਾਂ ਦੀ ਭੇਟਾ ਦੇ ਵਿਚੋਂ ਕਮੀਸ਼ਨ ਲੈਂਦੇ ਹਨ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਕਾਨਦਾਰੀ ਦੇ ਤੌਰ ਤੇ ਸਮਝਦੇ ਹਨ ਜਿਸ ਕਾਰਨ ਸੰਗਤਾਂ ਦੇ ਵਿੱਚ ਜੋ ਸਤਿਗੁਰਾਂ ਦਾ ਭੈਅ ਅਤੇ ਸ਼ਰਧਾ ਹੈ ਉਹ ਖਤਮ ਹੁੰਦੀ ਜਾ ਰਹੀ ਹੈ।
ਇਹ ਗੁਰਮਤਾ ਕੁੱਝ ਗਰੰਥੀ ਸਿੰਘਾਂ ਨੇ ਬੜੇ ਹੀ ਅਫਸੋਸ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਆਪਣੀਆਂ ਤਕਲੀਫਾਂ ਪ੍ਰੈਸ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਭਾਈ ਹਰਦੀਪ ਸਿੰਘ ਪਿੰਡ ਨੰਦਪੁਰ (ਤਰਨਤਾਰਨ), ਭਾਈ ਲਖਵਿੰਦਰ ਸਿੰਘ ਪਿੰਡ ਰੋਡੇ (ਮੋਗਾ), ਭਾਈ ਗੁਰਜੰਟ ਸਿੰਘ ਸਹਿਣਾ (ਬਰਨਾਲਾ), ਭਾਈ ਮਨਜੀਤ ਸਿੰਘ ਮੱਲਾਂ ਵਾਲਾ (ਫਿਰੋਜ਼ਪੁਰ), ਭਾਈ ਠਾਣਾ ਸਿੰਘ ਪਿੰਡ ਬਾਹਰਵਾਲੀ (ਫਿਰੋਜ਼ਪੁਰ), ਜਸਵੰਤ ਸਿੰਘ ਠੇਕੇਦਾਰ ਬ੍ਰਹਿਮੰਡ ਖੰਡ ਦੇਸ਼-ਪ੍ਰਦੇਸ਼ ਫਰੀਦਕੋਟ, ਜਥੇਦਾਰ ਬਾਬਾ ਦਰਸ਼ਨ ਸਿੰਘ ਦਸ਼ਮੇਸ਼ ਤਰਨਾ ਦਲ ਪਿੰਡ ਭਦੌੜ, ਭਾਈ ਪ੍ਰਗਟ ਸਿੰਘ ਪਿੰਡ ਰੋਡੇ (ਮੋਗਾ), ਭਾਈ ਆਤਮਾ ਸਿੰਘ ਪਿੰਡ ਤਲਵੰਡੀ ਮੱਝੂ ਕੀ (ਬਰਨਾਲਾ), ਜਥੇਦਾਰ ਭਾਈ ਕਾਹਨ ਸਿੰਘ ਪਿੰਡ ਠੱਠੀ ਭਾਈ (ਮੋਗਾ), ਗਿਆਨੀ ਮਹਿੰਦਰ ਸਿੰਘ ਕਵੀਸ਼ਰ ਪਿੰਡ ਰੋਡੇ (ਮੋਗਾ), ਜਥੇਦਾਰ ਬਾਬਾ ਗੁਰਦਾਸ ਸਿੰਘ ਫਰੀਦਕੋਟ, ਗਿਆਨੀ ਕਰਨੈਲ ਸਿੰਘ ਪਿੰਡ ਰਾਜੀਆ (ਬਰਨਾਲਾ), ਭਾਈ ਬਲਵੀਰ ਸਿੰਘ ਮੱਖਣ ਸਮਾਲਸਰ ਆਦਿ ਹਾਜ਼ਰ ਸਨ, ਉਨ੍ਹਾਂ ਕਿਹਾ ਕਿ ਜੋ ਭੇਟਾ ਲੜੀਆਂ ਦੇ ਜਥੇਦਾਰ ਸੰਤਾਂ ਮਹਾਂਪੁਰਖਾਂ ਤੋਂ ਲੈਂਦੇ ਹਨ ਉਸ ਨੂੰ ਪੂਰਨ ਤੌਰ ਤੇ ਪਾਠੀ ਸਿੰਘਾਂ ਦੇ ਵਿਚ ਵੰਡਿਆ ਜਾਵੇ ਜੋ ਕਿ ਅੱਜ ਤੋਂ ਪਹਿਲਾਂ ਜਥੇਦਾਰਾਂ ਨੇ ਪਾਠੀ ਸਿੰਘਾਂ ਦੀ ਭੇਟਾ ਦੇ ਵਿਚ ਕਟੌਤੀ ਕੀਤੀ ਹੈ ਜਾਂ ਕਰ ਰਹੇ ਹਨ, ਉਹ ਅੱਜ ਤੋਂ ਬਾਅਦ ਜੋ ਵੀ ਸੇਵਾ ਸੰਤਾਂ ਵਲੋਂ ਅਤੇ ਸੰਗਤ ਵਲੋਂ ਆਉਂਦੀ ਹੈ ਉਸ ਨੂੰ ਪੂਰਨ ਤੌਰ ਤੇ ਪਾਠੀ ਸਿੰਘਾਂ ਦੇ ਵਿਚ ਵੰਡੀ ਜਾਵੇ। ਜਿਨ੍ਹਾਂ ਜਿਨ੍ਹਾਂ ਜਥੇਦਾਰਾਂ ਵਲੋਂ ਪਾਠੀ ਸਿੰਘ ਬੁਲਾਏ ਜਾਂਦੇ ਹਨ ਉਨ੍ਹਾਂ ਨੂੰ ਇਹ ਗੱਲ ਪਹਿਲਾਂ ਪਤਾ ਕਰਨੀ ਚਾਹੀਦੀ ਹੈ ਕਿ ਜਿਸ ਪਾਠੀ ਸਿੰਘ ਨੂੰ ਉਹ ਸ਼੍ਰੀ ਆਖੰਡ ਪਾਠ ਸਾਹਿਬ ਤੇ ਡਿਊਟੀ ਲਵਾਉਣ ਵਾਸਤੇ ਨਾਲ ਲੈ ਕੇ ਆਉਂਦੇ ਹਨ ਉਸ ਨੇ ਗੁਰਬਾਣੀ ਦੀ ਸੰਥਿਆ ਕਿਸ ਜਥੇਬੰਦੀ ਵਲੋਂ ਪ੍ਰਾਪਤ ਕੀਤੀ ਹੈ ਅਤੇ ਕੀ ਉਹ ਸੱਚਮੁਚ ਹੀ ਗੁਰਬਾਣੀ ਦਾ ਸ਼ੁਧ ਉਚਾਰਨ ਕਰਦਾ ਹੈ ਕਿ ਬੇ-ਰੋਜ਼ਗਾਰੀ ਦਾ ਸ਼ਿਕਾਰ ਹੋਣ ਕਰਕੇ ਦੁਨਿਆਵੀ ਵਿਦਿਆ ਪ੍ਰਾਪਤ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਉਚਾਰਨ ਕਰ ਰਿਹਾ ਹੈ, ਲੜੀਆਂ ਤੇ ਪਾਠ ਕਰਵਾਉਣ ਵਾਲੇ ਆਗੂਆਂ ਨੂੰ ਚਾਹੀਦਾ ਹੈ ਕਿ ਅਜਿਹੇ ਪਾਠੀਆਂ ਨੂੰ ਪਾਠਾਂ ਤੇ ਨਾ ਲਗਾਇਆ ਜਾਵੇ ਤਾਂ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਨਿਰਾਦਰ ਨਾ ਹੋਵੇ ਕਿਉਂਕਿ ਗੁਰਬਾਣੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਲਗਾ ਮਾਤਰ ਗੁਰੂ ਸਾਹਿਬ ਜੀ ਦੇ ਅੰਗ ਅਤੇ ਕੇਸ  ਹਨ, ਜਿਸ ਦੀ ਉਦਾਹਰਨ ਸ਼ਹੀਦੀ ਬਾਗ ਵਿਚ ਗਲਤ ਬਾਣੀ ਪੜ੍ਹਦੇ ਸਿੱਖ ਦੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਿੱਖ ਵਲੋਂ ਚਪੇੜਾਂ ਮਾਰੀਆਂ ਗਈਆਂ ਜੋ ਗੁਰਬਾਣੀ ਦੀ ਪੰਗਤੀ ਗਲਤ ਪੜ੍ਹ ਰਿਹਾ ਸੀ ਜਿਸ ਤੋਂ ਪਾਠੀ ਸਿੰਘਾਂ ਨੂੰ ਸਿਖਿਆ ਲੈਣੀ ਚਾਹੀਦੀ ਹੈ। ਉਕਤ ਗ੍ਰੰਥੀ ਸਿੰਘਾਂ ਦੀ ਮੰਗ ਦੀ ਸਿਫਾਰਸ਼ ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਖਾਲਸਾ ਮਿਸ਼ਨਜ਼ ਆਫ ਗਰੁੱਪ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਤੇ ਪ੍ਰਧਾਨ ਸੁਨੀਲ ਸਿੰਘ ਕਪੂਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਗੂ ਕਰਵਾਉਣ ਲਈ ਸ਼੍ਰੀ ਫਤਹਿਗੜ੍ਹ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚੋਂ ਗੁਰੂ ਦੇ ਵਜ਼ੀਰ ਗ੍ਰੰਥੀ ਸਿੰਘ ਤਿਆਰ ਕਰਵਾਏ ਜਾਣ ਤਾਂ ਕਿ ਮਨੁੱਖ ਜਾਤੀ ਸੱਚ ਦਾ ਪੂਰਾ ਪਲੜਾ ਪਕੜ ਸਕੇ ਉਥੋਂ ਗੁਰੂ ਦੇ ਵਜੀਰ ਗ੍ਰੰਥੀ ਸਿੰਘ ਹੀ ਤਿਆਰ ਹੋਣੇ ਚਾਹੀਦੇ ਹਨ ਜੋ ਸ਼ੁਧ ਉਚਾਰਨ ਨਾਲ ਪੂਰੀ ਦੁਨੀਆਂ ਵਿਚ ਪਾਠ ਕਰ ਸਕਣ।

Send this to a friend