June 26, 2026 3:21 am

ਜ਼ਿਲ੍ਹਾ ਬਠਿੰਡਾ ਬਣਿਆ ਨਸ਼ਿਆਂ ਦੀ ਖੁਸ਼ਕ ਬੰਦਰਗਾਹ

image ਬਠਿੰਡਾ, 31 ਮਾਰਚ (ਰਾਕੇਸ਼ ਗੋਇਲ, ਜੀਵਨ ਸਿੰਘ, ਜਸਵੰਤ ਮਾਨ)-ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ਵਿਖੇ ਨਸ਼ਿਆਂ ਦੀ ਖੁੱਲੇਆਮ ਖਰੀਦੋ ਫਰੋਖਤ ਸ਼ਰੇਆਮ ਹੋ ਰਹੀ ਹੈ ਅਤੇ ਮੌੜ ਮੰਡੀ ਵਿਖੇ ਰੈਸਕਾਫ 250, ਮੋਨੋਟਲ 50 ਪੱਤਾ, ਕੈਰੀਸੋਮਾ 100 ਰੁਪਏ ਪੱਤਾ ਦੇ ਹਿਸਾਬ ਨਾਲ ਜਿਹੜੀ ਮਰਜ਼ੀ ਮੈਡੀਕਲ ਦੀ ਦੁਕਾਨ ਤੋਂ ਮਿਲਦਾ ਹੈ ਅਤੇ ਕਈ ਆਯੂਰਵੇਦਿਕ ਦੁਕਾਨਦਾਰਾਂ ਵੱਲੋ ਇਹ ਸਮਾਨ ਘਰੇ ਵੀ ਸ਼ਰੇਆਮ ਵੇਚਿਆ ਜਾ ਰਿਹਾ ਹੈ।  ਇਹ ਨਸ਼ੇ ਜ਼ਿਆਦਾ ਮਾਤਰਾ ਵਿੱਚ ਵਾਰਡ ਨੰ: 8 ਦੇ ਘਰਾਂ ਵਿੱਚੋਂ ਮਿਲਦੇ ਹਨ ਅਤੇ ਇਥੇ ਹੀ ਆਮ ਤੌਰ ’ਤੇ ਨਸ਼ੇੜੀਆਂ ਨੂੰ ਵੇਖਿਆ ਜਾ ਸਕਦਾ ਹੈ। ਪੱਤਰਕਾਰਾ ਦੀ ਟੀਮ ਨੇ ਵਾਰਡ ਨੰ: 8 ਮੌੜ ਮੰਡੀ ਵਿਖੇ ਕੁੱਝ ਸਾਬਕਾ ਨਸ਼ੇੜੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ

ਦੱਸਿਆ ਕਿ ਮੌੜ ਮੰਡੀ ਵਿਖੇ ਉਕਤ ਰੇਟਾਂ ਉਪਰ ਆਮ ਤੌਰ ’ਤੇ ਨਸ਼ਾ ਮਿਲ ਜਾਂਦਾ ਹੈ ਅਤੇ ਇਸ ਵਾਰਡ ਵਿੱਚ ਕਈ ਘਰਾਂ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਪਿਆ ਹੈ ਅਤੇ ਹਰ ਕਿਸਮ ਦਾ ਨਸ਼ਾ ਮਿਲਦਾ ਹੈ ਅਤੇ ਜੇਕਰ ਕਿਸੇ ਸਮੇਂ ਨਗਦ ਪੈਸੇ ਨਹੀਂ ਹੁੰਦੇ ਤਾਂ ਮੋਬਾਇਲ ਸੈਟ ਗਹਿਣੇ ਰੱਖ ਕੇ ਵੀ ਨਸ਼ਾ ਮਿਲ ਜਾਂਦਾ ਹੈ ਅਤੇ ਜੇਕਰ ਮੋਬਾਇਲ ਵਗੈਰਾ ਕੁੱਝ ਨਹੀਂ ਹੈ ਤਾਂ ਕੋਈ ਵੀ ਭਾਂਡਾ ਡਿੱਕਰ ਵੱਧ ਕੀਮਤ ਦਾ ਦੇ ਕੇ ਨਸ਼ਾ ਲਿਆ ਜਾ ਸਕਦਾ ਹੈ ਅਤੇ ਅਸੀਂ ਇਸੇ ਤਰ੍ਹਾ ਬਹੁਤ ਕੁੱਝ ਇਨ੍ਹਾਂ ਪਾਸ ਗਹਿਣੇ ਰੱਖਿਆ ਸੀ ਅਤੇ ਹੁਣ ਅਸੀਂ ਨਸ਼ਾ ਛੱਡ ਚੁੱਕੇ ਹਾਂ ਅਤੇ ਪ੍ਰਸ਼ਾਸਨ ਤੋ ਮੰਗ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਵਿਚੋਂ ਕੱਢਿਆ ਜਾਵੇ ਅਤੇ ਸਥਾਨਿਕ ਪੁਲਿਸ ਵਾਂਗ ਨਸ਼ਾ ਸੌਦਾਗਰਾਂ ਦੀ ਮਦਦ ਨਾ ਕੀਤੀ ਜਾਵੇ ਕਿਉਕਿ ਮੌੜ ਮੰਡੀ ਵਿਖੇ ਸਥਾਨਿਕ ਪ੍ਰਸ਼ਾਸਨ ਦੀ ਅਣਗਹਿਲੀ ਸਾਫ ਨਜ਼ਰ ਆਉਂਦੀ ਹੈ ਕਿਉਕਿ ਮੌੜ ਮੰਡੀ ਦੇ ਜਨਤਕ ਥਾਵਾਂ ’ਤੇ ਨਸ਼ੀਲੀਆ ਸ਼ੀਸ਼ੀਆਂ ਅਤੇ ਕੈਪਸੂਲ, ਗੋਲੀਆਂ ਦੇ ਪੱਤੇ ਵੱਡੀ ਮਾਤਰਾ ਵਿੱਚ ਪਏ ਹਨ ਅਤੇ ਨਸ਼ੇੜੀ ਬਾਜ਼ਾਰ ਵਿੱਚ ਸ਼ਰੇਆਮ ਘੁੰਮ ਰਹੇ ਹਨ ਅਤੇ ਲੜਾਈ ਝਗੜਾ ਵਗੈਰਾ ਹੁੰਦਾ ਰਹਿੰਦਾ ਹੈ ਅਤੇ ਹਰ ਸਮੇਂ ਆਮ ਨਾਗਰਿਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ । ਮੌੜ ਮੰਡੀ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚੋਂ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇ ।

Send this to a friend