ਫ਼ੌਜ ਤੇ ਪੁਲਿਸ ਘੱਟ ਗਿਣਤੀਆਂ ’ਤੇ ਹੁੰਦੇ ਜ਼ੁਲਮਾਂ ਸਮੇਂ ਨਹੀਂ ਆਉਂਦੀ ਬਾਹਰ

ਸ੍ਰੀ ਫ਼ਤਹਿਗੜ੍ਹ ਸਾਹਿਬ – ‘‘ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਦੀ ਸਮੁੱਚੇ ਡੀ.ਜੀ.ਪੀਜ਼ ਨਾਲ ਦਿੱਲੀ ਵਿਖੇ ਹੋ ਰਹੀ ਮੀਟਿੰਗ ਵਿਚ ਇਕੋ ਗੱਲ ਉਤੇ ਜੋਰ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਖ਼ਾਲਿਸਤਾਨੀ ਅਤੇ ਆਈ.ਐਸ. ਆਈ. ਮਿਲਕੇ ਦਹਿਸਤਗਰਦੀ ਨੂੰ ਬੁੜਾਵਾ ਦੇ ਰਹੇ ਹਨ ਅਤੇ ਅਗਲੀਆ ਯੋਜਨਾਵਾਂ ਬਣਾ ਰਹੇ ਹਨ । ਇਸੇ ਮੰਦਭਾਵਨਾ ਭਰੀ ਸੋਚ ਤੇ ਅਧਾਰਿਤ ਕੁਝ ਸਮਾਂ ਪਹਿਲੇ ਹਿੰਦ ਫ਼ੌਜ ਦੇ ਮੁੱਖੀ ਜਰਨਲ ਵਿਪਨ ਰਾਵਤ ਨੇ ਵੀ ਸਿੱਖ ਕੌਮ, ਖ਼ਾਲਿਸਤਾਨੀਆ ਅਤੇ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ ਦਿਵਾਲੀ ਦੇ ਦਿਨਾਂ ਵਿਚ ਦਹਿਸਤਗਰਦੀ ਦੀਆਂ ਕਾਰਵਾਈਆ ਹੋਣਗੀਆ । ਦਿਵਾਲੀ ਬਿਨ੍ਹਾਂ ਕਿਸੇ ਤਰ੍ਹਾਂ ਦੀ ਕੋਈ ਗੈਰ-ਸਮਾਜਿਕ ਕਾਰਵਾਈ ਤੋਂ ਬਿਨ੍ਹਾਂ ਅਮਨ ਪੂਰਵਕ ਲੰਘੀ, ਉਸ ਤੋਂ ਬਾਅਦ ਵੀ ਪੰਜਾਬ ਵਿਚ ਕੋਈ ਅਜਿਹੀ ਕਾਰਵਾਈ ਨਹੀਂ ਹੋਈ ਤਾਂ ਫ਼ੌਜ ਅਤੇ ਹੁਕਮਰਾਨਾਂ ਦੀ ਸਾਜ਼ਿਸ ਰਾਹੀ ਅੰਮ੍ਰਿਤਸਰ ਵਿਖੇ ਨਿਰੰਕਾਰੀ ਭਵਨ ਉਤੇ ਗ੍ਰਨੇਡ ਵਿਸਫੋਟ ਕਰਕੇ ਬੇਕਸੂਰਾਂ ਨੂੰ ਮਾਰਨ ਦੀ ਕਾਰਵਾਈ ਇਸ ਲਈ ਕੀਤੀ ਗਈ ਅਤੇ ਇਸ ਨੂੰ ਸਿੱਖ ਕੌਮ, ਖ਼ਾਲਿਸਤਾਨ ਲਿਬਰੇਸ਼ਨ ਫੋਰਸ, ਆਈ.ਐਸ.ਆਈ. ਦੇ ਨਾਮ ਮੜਿਆ ਗਿਆ ਤਾਂ ਕਿ ਜਰਨਲ ਰਾਵਤ ਦੇ ਬਿਆਨ ਨੂੰ ਸਹੀ ਕਰਾਰ ਦਿੱਤਾ ਜਾ ਸਕੇ । ਇਸੇ ਤਰ੍ਹਾਂ ਹਿੰਦੂਤਵ ਹੁਕਮਰਾਨ ਵੀ ਇਸੇ ਸੋਚ ਨੂੰ ਲੈਕੇ ਸਮੇਂ-ਸਮੇਂ ਤੇ ਗੈਰ-ਦਲੀਲ ਤੱਥਾਂ ਤੋਂ ਦੂਰ ਬਿਆਨਬਾਜੀ ਕਰਦੇ ਹਨ । ਜਦੋਂਕਿ ਸਿੱਖ ਕੌਮ ਦਾ ਕਿਸੇ ਵੀ ਗੈਰ-ਇਨਸਾਨੀਅਤ ਕਾਰਵਾਈ ਵਿਚ ਜਾਂ ਪੰਜਾਬ ਦੇ ਅਮਨ ਚੈਨ ਨੂੰ ਸੱਟ ਮਾਰਨ ਵਿਚ ਕਦੀ ਕੋਈ ਵਿਸ਼ਵਾਸ ਨਹੀਂ ਰਿਹਾ, ਸਮੁੱਚੇ ਪੰਜਾਬ ਨਿਵਾਸੀ ਤੇ ਸਿੱਖ ਕੌਮ ਅਮਨ ਪੂਰਵਕ ਵਿਚਰਦੇ ਆ ਰਹੇ ਹਨ । ਪਰ ਹਕੂਮਤੀ ਸਾਜ਼ਿਸਾਂ ਪੰਜਾਬ ਦੇ ਮਾਹੌਲ ਨੂੰ ਸਾਜ਼ਸੀ ਢੰਗ ਨਾਲ ਵਿਸਫੋਟਕ ਬਣਾਉਣਾ ਚਾਹੁੰਦੀਆ ਹਨ । ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਅਤੇ ਹਕੂਮਤੀ ਸਾਜ਼ਿਸਾਂ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋਰਦਾਰ ਨਿੰਦਾ ਕਰਦਾ ਹੈ ।ੂ
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਤਾਕਤਾਂ, ਹੁਕਮਰਾਨਾਂ, ਫ਼ੌਜ ਦੇ ਜਰਨਲ ਵੱਲੋਂ ਸਾਂਝੇ ਤੌਰ ਤੇ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਬਦਨਾਮ ਕਰਨ ਦੀਆਂ ਕੀਤੀਆ ਜਾ ਰਹੀਆ ਸਾਜ਼ਿਸਾਂ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵੀ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਰੁੱਧ ਸਾਜ਼ਸੀ ਢੰਗ ਨਾਲ ਕਤਲੇਆਮ ਹੋਣ ਦਾ ਖ਼ਤਰਾ ਪੈਦਾ ਹੁੰਦਾ ਹੈ ਤਾਂ ਉਸ ਸਮੇਂ ਫੌ ਅਰਧ ਸੈਨਿਕ ਬਲ, ਪੁਲਿਸ ਅਤੇ ਹੁਕਮਰਾਨ ਜਾਣਬੁੱਝ ਕੇ ਕੁੰਭਕਰਨੀ ਨੀਂਦ ਸੌ ਜਾਂਦੇ ਹਨ ਅਤੇ ਜਦੋਂ ਬਹੁਗਿਣਤੀ ਨੂੰ ਅਜਿਹਾ ਖ਼ਤਰਾਂ ਹੁੰਦਾ ਹੈ ਤਾਂ ਫ਼ੌਜ, ਅਰਧ ਸੈਨਿਕ ਬਲ, ਪੁਲਿਸ ਅਤੇ ਹੁਕਰਮਾਨ ਇਕਦਮ ਹਰਕਤ ਵਿਚ ਆ ਜਾਂਦੇ ਹਨ ਅਤੇ ਜਦੋਂ ਵੀ ਘੱਟ ਗਿਣਤੀਆਂ ਦਾ ਕਤਲੇਆਮ ਹੁੰਦਾ ਹੈ ਭਾਵੇ ਉਹ ਪੰਜਾਬ ਸੂਬਾ ਹੋਵੇ, ਜੰਮੂ-ਕਸ਼ਮੀਰ ਹੋਵੇ, ਮਿਜੋਰਮ ਹੋਵੇ, ਨਾਗਲੈਡ ਹੋਵੇ ਜਾਂ ਕੋਈ ਹੋਰ ਸੂਬਾ ਹੋਵੇ ਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਬਜਰੰਗ ਦਲ ਆਦਿ ਸਭ ਹਿੰਦੂਤਵ ਜਮਾਤਾਂ ਇਕ ਹੁੰਦੀਆ ਹਨ । ਜੋ ਕਿ ਇਥੋਂ ਦੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਤੇ ਸਮੁੱਚੇ ਨਾਗਰਿਕਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਉਸਦੀਆਂ ਧੱਜੀਆ ਉਡਾਈਆ ਜਾਂਦੀਆ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਯੂਪੀ ਵਿਚ ਇਕ ਸੁਬੋਧ ਕੁਮਾਰ ਸਿੰਘ ਪੁਲਿਸ ਮੁਲਾਜ਼ਮ ਨੂੰ ਜਦੋਂ ਮਾਰ ਦਿੱਤਾ ਗਿਆ ਅਤੇ ਉਸਦੇ ਬਜਰੰਗ ਦਲ ਨਾਲ ਸੰਬੰਧਤ ਕਾਤਲ ਯੁਗੇਸ ਰਾਏ ਦਾ ਨਾਮ ਸਾਹਮਣੇ ਆ ਗਿਆ ਹੈ ਉਸ ਨੂੰ ਤਾਂ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਰਹੀ ਅਤੇ ਉਸ ਨੂੰ ਚੋਰ ਦਰਵਾਜਿਉ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੂਸਰੇ ਪਾਸੇ ਇਕ ਗਊ ਦੇ ਮਰਨ ਤੇ ਦੋਸ਼ੀ ਵਿਅਕਤੀ ਨੂੰ ਪੁਲਿਸ ਇਕਦਮ ਹਰਕਤ ਵਿਚ ਆ ਗਈ । ਜਿਸ ਤੋਂ ਸਾਫ਼ ਸਪੱਸਟ ਹੁੰਦਾ ਹੈ ਕਿ ਹੁਕਮਰਾਨ ਇਥੇ ਹਿੰਦੂਤਵ ਕੱਟੜਵਾਦੀ ਨਿਜਾਮ ਨੂੰ ਕਾਇਮ ਕਰਨਾ ਚਾਹੁੰਦੇ ਹਨ । ਜਦੋਂਕਿ ਪੁਲਿਸ ਮੁਲਾਜ਼ਮ ਦੇ ਕਾਤਲ ਦੋਸ਼ੀ ਨੂੰ ਫੜਨ ਲਈ ਇਹ ਹਿੰਦੂਤਵ ਹੁਕਮਰਾਨ ਗੰਭੀਰ ਨਹੀਂ ।
ਜੋ ਕੈਪਟਨ ਅਮਰਿੰਦਰ ਸਿੰਘ ਸਿੱਖ ਕੌਮ ਦੀ ਕਾਤਲ ਜਮਾਤ ਕਾਂਗਰਸ ਨੂੰ ਘੱਟ ਗਿਣਤੀ ਸਿੱਖ ਕੌਮ ਦੇ ਕਤਲੇਆਮ ਤੋਂ ਬਰੀ ਕਰਨ ਦੀ ਨਿਰਆਧਾਰ ਬਿਆਨਬਾਜੀ ਕਰ ਰਹੇ ਹਨ, ਉਸ ਉਤੇ ਸ. ਮਾਨ ਨੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ 1984 ਵਿਚ ਬਲਿਊ ਸਟਾਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕੀਤਾ ਗਿਆ ਸੀ ਉਸ ਸਮੇਂ ਉਪਰੋਕਤ ਸਭ ਕੱਟੜਵਾਦੀ ਹਿੰਦੂਤਵ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਆਦਿ ਸਭ ਇਕ ਸਨ ।