ਚੋਣਾਂ ਤੋਂ ਪਹਿਲੇ ਬਟਾਲਾ ’ਚ ਦੋ ਧੜਿਆਂ ਵਿਚਾਲੇ ਝੜਪ
ਚੰਡੀਗੜ੍ਹ, 20 ਦਸੰਬਰ- ਪੰਜਾਬ ਵਿੱਚ ਹੋ ਰਹੀਆਂ 13276 ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪੱਤਰ ਦਾਖ਼ਲ ਕਰਨ ਦੀ ਅੰਤਮ ਮਿਤੀ 19 ਦਸੰਬਰ ਤੱਕ ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 48111 …ਨਾਮਜ਼ਦਗੀ ਪੱਤਰ ਦਾਖ਼ਲ ਹੋਏ, ਜਦੋਂ ਕਿ ਪੰਚਾਂ ਦੇ ਅਹੁਦਿਆਂ ਲਈ ਕੁੱਲ 1,62,383 ਨਾਮਜ਼ਦਗੀ ਪੱਤਰ ਦਾਖ਼ਲ ਹੋਏ।ਰਾਜ ਚੋਣ ਕਮਿਸ਼ਨਰ, ਪੰਜਾਬ ਦੇ ਤਰਜਮਾਨ ਨੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 21 ਦਸੰਬਰ ਹੈ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕੀਤੇ ਜਾਣਗੇ। ਵੋਟਾਂ 30 ਦਸੰਬਰ 2018 ਨੂੰ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ ਅਤੇ ਇਸੇ ਦਿਨ ਵੋਟਾਂ ਪੈਣ ਤੋਂ ਬਾਅਦ ਗਿਣਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ 13276 ਪੰਚਾਇਤਾਂ ਲਈ ਇੰਨੇ ਹੀ ਸਰਪੰਚ ਅਤੇ 83831 ਪੰਚ ਚੁਣੇ ਜਾਣਗੇ। ਬੁਲਾਰੇ ਨੇ ਅਗੇ ਦੱਸਿਆ ਕਿ ਪੰਜਾਬ ਵਿੱਚ ਕੁੱਲ 1,27,87395 ਰਜਿਸਟਰਡ ਵੋਟਰ ਹਨ, ਜਿਨ•੍ਹਾਂ ਵਿੱਚ 6688245 ਪੁਰਸ਼, 6066245 ਔਰਤਾਂ ਅਤੇ 97 ਵੋਟਰ ਤੀਜੇ ਲਿੰਗ ਦੇ ਹਨ।
ਇਸ ਦੌਰਾਨ ਬਟਾਲਾ ਨੇੜੇ ਪਿੰਡ ਆਲੀਵਾਲ ’ਚ ਨਾਮਜ਼ਦਗੀ ਪਤਰ ਭਰ ਕੇ ਪਰਤ ਰਹੇ ਪਿੰਡ ਚਠਾ ਦੇ 2 ਕਾਂਗਰਸੀ ਗੁਟਾਂ ’ਚ ਝੜਪ ਹੋ ਗਈ ਅਤੇ ਗੋਲੀਆਂ ਵੀ ਚਲੀਆਂ। ਇਸ ਦੌਰਾਨ ਇਕ ਧੜੇ ਦੇ ਵਿਅਕਤੀ ਦੇ ਪੈਰ ’ਚ ਗੋਲੀ ਲਗ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁਜ ਗਈ ਅਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਇਸ ਹਮਲੇ ’ਚ ਇਕ ਗੋਲੀ ਉਸਦੇ ਪੈਰ ’ਚ ਲਗ ਗਈ ਤੇ ਉਹ ਜ਼ਖਮੀ ਹੋ ਗਿਆ। ਗੁਰਵਿੰਦਰ ਸਿੰਘ ਨੇ ਦਸਿਆ ਕਿ ਜ਼ਖ਼ਮੀ ਹੋਣ ਦੀ ਹਾਲਤ ’ਚ ਉਸ ਨੂੰ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਉਸਨੇ ਦਸਿਆ ਕਿ ਦੂਜੇ ਧੜੇ ਦੇ ਲੋਕ ਆਪਣੀ ਪਰਿਵਾਰ ਦੀ ਔਰਤ ਨੂੰ ਸਰਪੰਚ ਬਣਾਉਣਾ ਚਾਹੁੰਦੇ ਹਨ। ਜਿਸ ਕਾਰਨ ਉਸ ’ਤੇ ਹਮਲਾ ਕੀਤਾ ਗਿਆ। ਦਸਣਯੋਗ ਹੈ ਕਿ ਗੈਂਗਸਟਰ ਹੈਰੀ ਚਠਾ ਦੀ ਮਾਂ ਪਿੰਡ ਚਠਾ ਤੋਂ ਪੰਚਾਇਤੀ ਚੋਣਾਂ ਲੜ ਰਹੀ ਹੈ। ਘਟਨਾ ਦੀ ਜਾਣਕਾਰੀ ਲੈਣ ਲਈ ਐਸ.ਐਸ.ਪੀ. ਬਟਾਲਾ ਸਿਵਲ ਹਸਪਤਾਲ ਪਹੁੰਚ ਗਏ ਅਤੇ ਪੂਰੇ ਖੇਤਰ ’ਚ ਅਲਰਟ ਜਾਰੀ ਕਰਵਾ ਦਿਤਾ ਹੈ।