ਰਾਜੂ ਖੰਨਾ ਦੀ ਅਗਵਾਈ ’ਚ ਪੰਚਾਇਤੀ ਚੋਣਾਂ ਸਬੰਧੀ ਵਫਦ ਐਸ ਡੀ ਐਮ ਅਨੰਦ ਸਾਗਰ ਸ਼ਰਮਾ ਨੂੰ ਮਿਲਿਆ

ਅਮਲੋਹ, 20 ਦਸੰਬਰ (ਰਣਜੀਤ ਸਿੰਘ ਘੁੰਮਣ)- ਸੂਬੇ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਮਾਹੌਲ ਗਰਮਾਇਆ ਹੋਇਆ ਹੈ ਉੱਥੇ ਹਲਕਾ ਅਮਲੋਹ ਦੇ ਪਿੰਡਾਂ ਵਿੱਚ ਵੀ ਸਰਪੰਚੀ ਪੰਚੀ ਦੇ ਉਮੀਦਵਾਰਾਂ ਵੱਲੋਂ ਕਾਗਜ ਦਾਖਿਲ ਕਰਕੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਤੇ ਅੱਜ ਉਮੀਦਵਾਰਾਂ ਵੱਲੋਂ ਭਰੇ ਗਏ ਕਾਗਜਾਂ ਤੇ ਇਤਰਾਜਾਂ ਦਾ ਦਿਨ ਸੀ ਜਿਸ ਕਾਰਨ ਸ਼੍ਰੌਮਣੀ ਅਕਾਲੀ ਦਲ ਦੇ ਪੰਚੀ ਸਰਪੰਚੀ ਦੇ ਉਮੀਦਵਾਰਾਂ ਵੱਲੋਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅੱਗੇ ਖਦਸਾ ਜਾਹਿਰ ਕੀਤਾ ਗਿਆ ਕਿ ਉਹਨਾਂ ਉਪਰ ਕਾਂਗਰਸੀਆਂ ਵੱਲੌਂ ਝੂਠੇ ਇਤਰਾਜ ਲਾਕੇ ਉਹਨਾਂ ਦੇ ਕਾਗਜ ਐਸ.ਡੀ.ਐਮ. ਅਮਲੋਹ ਪਾਸੋਂ ਸਰਕਾਰ ਦੀ ਸ਼ੈਅ ਤੇ ਰੱਦ ਕਰਵਾਇਆ ਜਾਣਗੇ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਹਲਕੇ ਦੀ ਸੀਨੀ ਲੀਡਰਸ਼ਿਪ ਨੂੰ ਨਾਲ ਲੈ ਕੇ ਪੇਪਰ ਰੱਦ ਕਰਨ ਦੇ ਮਾਮਲੇ ਸਬੰਧੀ ਐਸ.ਡੀ.ਐਮ. ਅਨੰਦ ਸਾਗਰ ਸ਼ਰਮਾ ਅਮਲੋਹ ਨਾਲ ਮੁਲਾਕਾਤ ਕਰਕੇ ਚੋਣ ਲੜ ਰਹੇ ਅਕਾਲੀ ਉਮੀਦਵਾਰਾਂ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਐਸ ਡੀ ਐਮ ਅਮਲੋਹ ਨੂੰ ਅਪੀਲ ਕੀਤੀ ਗਈ ਕਿ ਉਹ ਅਕਾਲੀ ਉਮੀਦਵਾਰਾਂ ਉਪਰ ਲਗਾਏ ਗਏ ਇਤਰਾਜਾਂ ਦੀ ਚੰਗੀ ਤਰ੍ਹਾ ਜਾਂਚ ਪੜਤਾਲ ਕਰਕੇ ਖੜੇ ਉਮੀਦਵਾਰ ਦੀ ਤਸੱਲੀ ਕਰਵਾ ਕੇ ਹੀ ਕੋਈ ਕਾਰਵਾਈ ਕਰਨ ਨਾ ਕਿ ਕਿਸੇ ਸਿਆਸੀ ਦਬਾਅ ਹੇਠ ਕਿਸੇ ਵੀ ਅਕਾਲੀ ਦਲ ਦੇ ਉਮੀਦਵਾਰ ਦੇ ਕਾਗਜ ਬਿਨਾ ਵਜ੍ਹਾ ਰੱਦ ਕਰਨ। ਰਾਜੂ ਖੰਨਾ ਵੱਲੌਂ ਐਸ ਡੀ ਐਮ ਅੱਗੇ ਰੱਖੀਆਂ ਗਈਆਂ ਗੱਲਾਂ ਤੇ ਵਿਚਾਰ ਕਰਨ ਉਪਰੰਤ ਐਸ ਡੀ ਐਮ ਅਮਲੋਹ ਨੁੰ ਮਿਲੇ ਅਕਾਲੀ ਵਫਦ ਨੂੰ ਭਰੋਸਾ ਦਿੱਤਾ ਕਿ ਉਮੀਦਵਾਰ ਤੇ ਲੱਗੇ ਇਤਰਾਜ ਨੂੰ ਪਹਿਲਾਂ ਸੁਣਿਆ ਜਾਵੇਗਾ ਉਸ ਤੋਂ ਬਾਅਦ ਪੜਤਾਲ ਕਰਨ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਰਾਜੂ ਖੰਨਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੋਣ ਅਧਿਕਾਰੀ ਹੋਣ ਦੇ ਨਾਤੇ ਕਿਸੇ ਵੀ ਚੋਣ ਲੜਨ ਵਾਲੇ ਉਮੀਦਵਾਰ ਨਾਲ ਵਧੀਕੀ ਨਹੀਂ ਹੋਣ ਦੇਣਗੇ ਤੇ ਇਹ ਚੋਣਾਂ ਪੂਰੀ ਨਿਰਪੱਖਤਾ ਨਾਲ ਕਰਵਾਈਆਂ ਜਾਣਗੀਆਂ। ਇਸ ਮੌਕੇ ਤੇ ਉਨਾਂ ਨਾਲ ਜਿਲ੍ਹਾ ਮੁੱਖ ਬੁਲਾਰਾ ਕੈਪਟਨ ਜਸਵੰਤ ਸਿੰਘ ਬਾਜਵਾ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਹਰਿੰਦਰ ਸਿੰਘ ਦੀਵਾ, ਨਿਰਭੈ ਸਿੰਘ ਵਿਰਕ, ਜੱਥੇ ਸ਼ਰਧਾ ਸਿੰਘ ਛੰਨਾ, ਕੁਲਜੀਤ ਸਿੰਘ ਨਰੈਣਗੜ੍ਹ, ਕੇਹਰ ਸਿੰਘ ਸਲਾਣਾ, ਹਰਬੰਸ ਸਿੰਘ ਕਾਲੂ, ਸੇਵਾ ਸਿੰਘ ਤੂਰਾਂ, ਜੱਥੇ ਕਾਲਾ ਸਿੰਘ ਬੈਣੀ, ਕਰਨੈਲ ਸਿੰਘ ਕੈਲੀ, ਪਰਗਟ ਸਿੰਘ ਮਾਜਰੀ, ਬਲਵੀਰ ਰਾਮ, ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Send this to a friend