June 26, 2026 1:17 am

ਮੁਸ਼ੱਰਫ ਵਿਰੁੱਧ ਚੱਲੇਗਾ ਦੇਸ਼ ਧਰੋਹ ਦਾ ਮੁਕੱਦਮਾ

ਇਸਲਾਮਾਬਾਦ, 31 ਮਾਰਚ (ਪੀ.ਟੀ.)-ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਵਿਰੁੱਧ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਉਸ ਵਿਰੁੱਧ ਦੋਸ਼ ਆਇਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤਰਾਂ ਮੁਸ਼ੱਰਫ ਦੇਸ਼ ਦੇ ਪਹਿਲੇ ਫੌਜੀ ਸ਼ਾਸਕ ਹਨ ਜਿਨ੍ਹਾਂ ਵਿਰੁੱਧ ਦੇਸ਼ ਧਰੋਹੀ ਦਾ ਮੁਕੱਦਮਾ ਚੱਲੇਗਾ। ਮੁਸ਼ੱਰਫ ਜੋ ਨਿੱਜੀ ਤੌਰ ’ਤੇ ਅਦਾਲਤ ’ਚ ਹਾਜਰ ਹੋਏ, ਵਿਰੁੱਧ ਨਵੰਬਰ 2007 ’ਚ ਸੰਵਿਧਾਨ ਮੁਲਤਵੀ ਕਰਨ, ਉਸ ’ਚ ਹੇਰਫੇਰ ਕਰਨ, ਉਸ ਨੂੰ ਬੇਅਸਰ ਕਰਨ, ਦੇਸ਼ ’ਚ ਹੰਗਾਮੀ ਹਾਲਤ ਲਾਗੂ ਕਰਨ ਤੇ ਦੇਸ਼ ਦੀਆਂ ਉੱਚ ਅਦਾਲਤਾਂ ਦੇ ਜੱਜਾਂ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ‘ਚ ਧਾਰਾ 6 ਤਹਿਤ ਦੇਸ਼ ਧਰੋਹੀ ਦੇ ਦੋਸ਼ ਲਾਏ ਗਏ ਹਨ। 70 ਸਾਲਾ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਨੇ ਆਪਣੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਮੁਸ਼ੱਰਫ ਨੇ ਕਿਹਾ ਹੈ ਕਿ ਮੈਂ ਜੋ ਵੀ ਕੀਤਾ ਦੇਸ਼ ਤੇ ਦੇਸ਼ ਦੇ ਲੋਕਾਂ ਖਾਤਿਰ ਕੀਤਾ ਹੈ।

ਮੈਨੂੰ ਅਫਸੋਸ ਹੈ ਕਿ ਮੈਨੂੰ ਗਦਾਰ ਕਿਹਾ ਜਾ ਰਿਹਾ ਹੈ।

Send this to a friend