May 26, 2026 6:53 am

ਪੰਜਾਬੀ ਗਾਇਕੀ ’ਚ ਸੈਂਸਰ ਬੋਰਡ-ਮੌਜੂਦਾ ਸਮੇਂ ਦੀ ਲੋੜ

ਮੌਜੂਦਾ ਗਾਇਕੀ ’ਚ ਆਇਆ ਨਿਘਾਰ ਕੋਈ ਨਵਾਂ ਨਹੀਂ ਹੈ। ਇਸ ਉਪਰ ਬਹੁਤ ਵਾਰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡਿਆ ਦੇ ਜ਼ਰੀਏ ਚਰਚਾਵਾਂ ਹੋ ਚੁਕੀਆਂ ਹਨ। ਮੈਂ ਖੁਦ ਕਈ ਵਾਰ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਜ਼ਰੀਏ ਇਸ ਮੁਦੇ ਨੂੰ ਉਜਾਗਰ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਤੇ ਕਈ ਵਾਰ ਕਲਮ ਦੇ ਜ਼ਰੀਏ? ਅਜ ਵੀ ਕਈ ਪੰਜਾਬੀ ਗੀਤਾਂ ਚ ਦਾਰੂ ਤੇ ਅਸ਼ਲੀਲਤਾ ਭਾਰੂ ਹੈ। ਹੱਦ ਤਾਂ ਉਦੋਂ ਹੋ ਜਾਂਦੀ ਜਦੋਂ ਗਾਣੇ ਦਾ ਟਾਈਟਲ ਜਾਂ ਹੁਕ ਲਾਈਨ ਹੀ ਨਸ਼ੇ ਨਾਲ ਸੰਬੰਧਤ ਹੁੰਦੀ ਹੈ। ਹੁਣੇ ਜਿਹੇ ਗਾਇਕ ਬਣੇ ਇਕ ਸ਼ਖਸ ਦਾ ਗੀਤ ਹੈਲੋ ਫ਼੍ਰੇੰਡਸ, ਸਾਡੇ ਪੰਜਾਬੀਆਂ ਦੁਆਰਾ ਨਸ਼ੇ ਵਿਰੁਧ ਚਲਾਈ ਮੁਹਿੰਮ ਪ੍ਰਤੀ ਅਸੰਵੇਦਸ਼ੀਲਤਾ ਦਰਸਾਉਂਦਾ ਹੈ। ਹੋਰ ਬਹੁਤ ਗੀਤ ਨੇ ਜੋ ਅਸ਼ਲੀਲਤਾ ਦੇ ਨਾਲ ਨਾਲ ਕਈ ਕਿਸਮ ਦੇ ਨਸ਼ਿਆਂ ਨੂੰ ਹੁਲਾਰਾ ਦੇਂਦੇ ਹਨ। ਬੋਹੁਤੇਆਂ ਲਈ ਤੇ
* ਅਜ ਦੀ ਗਾਇਕੀ ਤੇ ਗੀਤਕਾਰੀ ‘ਵੀਊਜ਼’ ਜੋਗੀ ਹੀ ਰਹਿ ਗਈ ਹੈ : ਤੇ ਅਸੀਂ ਖੁਦ ਆਪਣੇ ਅਸਲੀ ਕਲਾਕਾਰਾਂ ਤੇ ਫਨਕਾਰਾਂ ਨੂੰ ਪਿਛੇ ਧਕਦੇ ਜਾ ਰਹੇ ਹਾਂ।
* ਕੁਦਰਤ ਜਿਸਨੂੰ ਗੀਤਾਂ ਦੀ ਰਾਣੀ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗੀ , ਉਹ ਤੇ ਪੰਜਾਬੀ ਗੀਤਾਂ ਵਿਚੋਂ ਅਲੋਪ ਹੋ ਚੁਕਾ ਹੈ ? ਕੁਦਰਤੀ ਤੇ ਢੁਕਵੇਂ ਅਲੰਕਾਰਾਂ ਦੀ ਜਗਾਹ ਡੰਗਟਪਾਊ ਹਲਕੀ ਸ਼ਬਦਾਵਲੀ ਨੇ ਲੈ ਲਈ ਹੈ।
* ਅਜ ਵੀ ਕੁਝ ਗੀਤ ਅਜਿਹੇ ਆ ਰਹੇ ਹਨ ਜੋ ਸਮੂਹ ਪਰਿਵਾਰ ਦੇਖੇ ਤੇ ਸੁਣੇ।
* ਜਾ ਸਕਦੇ ਹਨ !ਤੇ ਲੋਕ ਗੀਤਾਂ ਦੀ ਤਰਜਮਾਨੀ ਕਰਦੇ ਹਨ , ਜਿਵੇਂ ਡਾਕਟਰ ਸਰਤਾਜ ਦਾ ਗੀਤ ‘ ਮੋਤੀਆ – ਚਮੇਲੀ ‘ ਅਜ ਵੀ ਬਾਰ ਬਾਰ ਸੁਨਣ ਨੂੰ ਜੀਅ ਕਰਦਾ ਹੈ।
* ਅਜਿਹੇ ਗੀਤਾਂ ਦੇ ਲੇਖਕਾਂ, ਗੀਤਕਾਰਾਂ ਤੇ ਪੇਸ਼ਕਾਰਾਂ ਨੂੰ ਸਲਾਮ ਹੈ। ਜੋ ਅਜ ਦੇ ਸਮੇ ਵਿਚ ਵੀ ਪੰਜਾਬੀ ਸਭਿਆਚਾਰ ਨੂੰ ਬਚਾ ਕੇ ਰਖਿਆ ਹੋਇਆ ਹੈ।
* ਜੇ ਪੰਜਾਬੀ ਗੀਤਾਂ ਦਾ ਸੰਸਾਰ ਬੋਰਡ ਹੋਂਦ ਵਿਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ-
* ਸੈਂਸਰ ਬੋਰਡ ਕੀ ਕਰ ਸਕਦਾ ਹੈ।
* ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਗੀਤਾਂ ਦੀ ਰਿਲੀਜ਼ ਤੋਂ ਪਹਿਲਾਂ ਹੀ ਇੰਨ੍ਹਾਂ ਨੂੰ ਸਮਾਜਿਕ ਤਾਣੇ- ਬਾਣੇ ਦੀ ਕਸਵਟੀ ਤੇ ਪਰਖਿਆ ਜਾਵੇ, ਗਾਣਿਆਂ ਦੀ ਗ੍ਰੇਡਿੰਗ ਕਿਤੀ ਜਾਵੇ।
* ਅਸੀ ਕੀ ਕਰ ਸਕਦੇ ਹਾਂ ? ਸਾਡਾ ਫਰਜ਼ ਹੈ ਕੇ ਅਸੀ ਰੋਜ਼ਾਨਾ ਆਪਣੇ ਘਰਾਂ ਅੰਦਰ ਆਪਣੇ ਬਚਿਆਂ ਨਾਲ ਆਪਣੀ ਬੋਲੀ , ਅਸਲੀ ਸਭਿਆਚਾਰ, ਵਧੀਆ ਸ਼ਬਦਾਵਲੀ , ਲੋਕ ਗੀਤਾਂ , ਸਹੀ ਤੇ ਗ਼ਲਤ ਦੀ ਪਰਖ ਉਪਰ ਗਲ ਬਾਤ ਕਰੀਏ। ਤਾਂ ਕਿ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਨ ਤੋਂ ਪਹਿਲਾਂ ਸਾਡੇ ਬਚੇ ਸੰਗੀਤ ਪ੍ਰਦੂਸ਼ਣ ਤੋਂ ਸੁਚੇਤ ਹੋ ਜਾਣ ਨਹੀਂ ਤਾਂ ਇਸੇ ਤਰ੍ਹਾਂ ਸਾਡੇ ਬਚੇ ਅਤੇ ਨੌਜਵਾਨ ਇੰਨਾ ਰਾਤੋਂ ਰਾਤ ਬਣੇ ਗਾਇਕਾਂ ਦੇ ਗਾਣਿਆਂ ਨੂੰ ਸ਼ੇਯਰ, ਲਾਈਕ ਅਤੇ ਅਤ , ਸਿਰਾ ਵਰਗੇ ਕਮੈਂਟ ਕਰਦੇ ਰਹਿਣਗੇ।

Send this to a friend