June 24, 2026 1:36 pm

ਜੇਤਲੀ ਦੇ ਹੱਕ ’ਚ ਮਜੀਠਾ ਵਿਖੇ ਵਿਸ਼ਾਲ ਚੋਣ ਰੈਲੀ ਕੈਪਟਨ ਲਈ ਵੱਡੀ ਚੁਣੌਤੀ ਸਿੱਧ ਹੋਈ

ਮਜੀਠੀਆ ਵੱਲੋਂ ਪੰਗਾ ਲੈਣ ਦੀ ਸੂਰਤ ’ਚ ਕੈਪਟਨ ਦੀ ਧੌਣ ਨੱਪਣ ਦੀ ਚਿਤਾਵਨੀ ਨਾਲ ਅਕਾਲੀ ਜੋਸ਼ ’ਚ ਆਏ

90x80xdownloaded.image_thumb_dcaa8e2588732ac1e632e20cca20eb53nsp-89.png.pagespeed.ic.zgfFT6_Keb ਮਜੀਠਾ/ਅੰਮ੍ਰਿਤਸਰ, 31 ਮਾਰਚ (ਪੀ.ਟੀ.ਬਿਊਰੋ)-ਵਿਧਾਨ ਸਭਾ ਹਲਕਾ ਮਜੀਠਾ ਦੇ   ਦਾਣਾ ਮੰਡੀ ਮਜੀਠਾ ਵਿਖੇ ਕਲ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਕੀਤੀ ਗਈ ਵਿਸ਼ਾਲ ਤੇ ਕਾਮਯਾਬ ਚੋਣ ਰੈਲੀ ਜੇਤਲੀ ਦੀ ਜਿੱਤ ’ਚ ਮਜੀਠਾ ਹਲਕੇ ਦੇ ਵੋਟਰਾਂ ਦੀ ਫੈਸਲਾਕੁਨ ਭੂਮਿਕਾ ਨਿਭਾਉਣ ਦਾ ਜਿੱਥੇ ਸਪਸ਼ਟ ਸੰਕੇਤ ਦੇਗਿਆ ਉੱਥੇ ਹੀ ਕਾਂਗਰਸੀ ਖੇਮੇ ਵਿੱਚ ਤਰਥੱਲੀ ਦਾ ਮਾਹੌਲ ਵੀ ਸਿਰਜ ਗਿਆ ਹੈ।

ਰੈਲੀ ਦੌਰਾਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਜੇਤਲੀ ਵੱਲੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਭੜਕਾਊ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਦਰਪੇਸ਼ ਮਸਲਿਆਂ ਤੋਂ ਧਿਆਨ ਹਟਾਉਣ ਦੀ ਨੀਤੀ ਦੀ ਆਲੋਚਨਾ ਕੀਤੀ ਗਈ ਉੱਥੇ ਨੌਜਵਾਨ ਜੁਝਾਰੂ ਆਗੂ ਸ: ਮਜੀਠੀਆ ਵੱਲੋਂ ਕੈਪਟਨ ਨੂੰ ਡਾਂਗ ਸੋਟੇ ਦੀ ਰਾਜਨੀਤੀ ਛੱਡ ਕੇ ਸਵਸਥ ਅਤੇ ਅਗਾਂਹਵਧੂ ਰਾਜਨੀਤੀ ਕਰਨ ਦੀ ਅਪੀਲ ਕੀਤੀ ਉੱਥੇ ਹੀ ਆਪਣੇ ਜੋਸ਼ੀਲੇ ਭਾਸ਼ਣ ਰਾਹੀਂ ਕੈਪਟਨ ਵੱਲੋਂ ਮਜੀਠਾ ਦੇ ਲੋਕਾਂ ਨਾਲ ਕਿਸੇ ਕਿਸਮ ਦਾ ਪੰਗਾ ਲੈਣ ਦੀ ਸੂਰਤ ਵਿੱਚ ਉਸ ਦੀ ਧੌਣ ਵੀ ਨੱਪਣ ਦੀ ਚਿਤਾਵਨੀ ਨੇ ਅਕਾਲੀ ਵਰਕਰਾਂ ਨੂੰ ਹਰ ਚੁਨੌਤੀ ਦਾ ਸਾਹਮਣਾ ਦਲੇਰੀ ਨਾਲ ਕਰਨ ਅਤੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਸਾਹਸ ਭਰ ਦਿੱਤਾ। 
ਰੈਲੀ ਸੰਬੰਧੀ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਰੈਲੀ ਵਿੱਚ ਹਲਕਾ ਮਜੀਠਾ ਤੋਂ ਆਪ ਮੁਹਾਰੇ ਸ਼ਾਮਿਲ ਹੋਏ ਲੋਕਾਂ ਨੇ ਆਪਣੇ ਮਹਿਬੂਬ ਨੇਤਾਵਾਂ ਨੂੰ ਜਿੱਥੇ ਧਿਆਨ ਨਾਲ ਸੁਣਿਆ ਉੱਥੇ ਉਹਨਾਂ ਦੀ ਰਾਜਸੀ ਜਗਿਆਸਾ ਦਾ ਪਤਾ ਰੈਲੀ ਵਿੱਚ ਤਿਲ ਸੁੱਟਣ ਲਈ ਵੀ ਥਾਂ ਨਾ ਹੋਣ ਤੋਂ ਲਗਦਾ ਹੈ। ਠਾਠਾਂ ਮਾਰਦਾ ਤੇ ਜੋਸ਼ੀਲਾ ਇਕੱਠ ਇਹ ਸੰਕੇਤ ਵੀ ਦੇਗਿਆ ਕਿ ਮਜੀਠੀਆ ਦੀ ਹਲਕੇ ‘ਚ ਪਕੜ ਵਿਰੋਧੀਆਂ ਦੀਆਂ ਗੁਮਰਾਹਕੁਨ ਪ੍ਰਾਪੇਗੰਡੇ ਦੇ ਬਾਵਜੂਦ ਢਿੱਲੀ ਨਹੀਂ ਪਈ। ਸਗੋਂ ਮਜੀਠੀਆ ਵੱਲੋਂ ਮਜੀਠਾ ਹਲਕੇ ਦੇ ਕਰਾਏ ਗਏ ਸਰਵਪੱਖੀ ਵਿਕਾਸ ਅਤੇ ਲੀਡਰਸ਼ਿਪ ਦੀ ਕਾਬਲੀਅਤ ਹੋਰਨਾਂ ਸਿਆਸੀ ਆਗੂਆਂ ਲਈ ਨਸੀਹਤ ਦਾ ਕੰਮ ਵੀ ਕੀਤਾ।
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭੜਕਾਉ ਅਤੇ ਗਲਤ ਬਿਆਨਾਂ ਰਾਹੀਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਨੂੰ ਸਿੱਖਾਂ ਦੇ ਅੱਲੇ ਜ਼ਖ਼ਮਾਂ ‘ਤੇ ਨਮਕ ਛਿੜਕਣ ਲਈ ਭੇਜਿਆ ਹੈ। ਉਹਨਾਂ ਕਿਹਾ ਕਿ ਕਿਹਾ ਕਿ ਗ਼ੈਰ ਕਾਂਗਰਸੀ ਸਰਕਾਰਾਂ ਨੇ ਹੀ ਪੰਜਾਬ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਗੁਜਰਾਲ ਸਰਕਾਰ ਵੇਲੇ ਪੰਜਾਬ ਦਾ ਕਰਜ਼ਾ ਮੁਆਫ਼ ਕੀਤਾ ਵਾਜਪਾਈ ਨੇ ਰਿਫਾਈਨਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕੇਂਦਰ ਸਰਕਾਰ ਘੁਟਾਲਿਆਂ ਨਾਲ ਘਿਰੀ ਹੋਈ ਹੈ। ਆਮ ਲੋਕਾਂ ਦੇ ਭਲੇ ਲਈ ਜਿਨ੍ਹਾਂ ਕੁੱਝ ਨਹੀਂ ਕੀਤਾ। ਉਨ੍ਹਾਂ ਸ੍ਰੀ ਅਰੁਣ ਜੇਤਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸ੍ਰੀ ਜੇਤਲੀ ਮੰਨੇ ਪ੍ਰਮੰਨੇ ਕਾਬਲ ਵਕੀਲ ਹਨ ਜੋ ਅੰਮ੍ਰਿਤਸਰ ਦੇ ਪੰਜਾਬ ਦੇ ਸਹੀ ਵਕਾਲਤ ਕਰਦਿਆਂ ਪੰਜਾਬ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ। ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਵਿਸ਼ਾਲ ਇਕੱਠ ਜਿੱਥੇ ਸਾਡੀ ਯਕੀਨੀ ਜਿੱਤ ਦਾ ਸੰਕੇਤ ਹੈ ਉੱਥੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੌਖਲਾਹਟ ‘ਚ ਆ ਕੇ ਲੋਕ ਮਸਲਿਆਂ ਦੀ ਥਾਂ ਗੁੰਮਰਾਹਕੁੰਨ ਬਿਆਨਬਾਜ਼ੀ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਕੇਂਦਰ ਵਿੱਚ ਇਸ ਵਾਰ 6 ਵਜ਼ੀਰ ਬਣੇ ਜੋ ਕਿ ਪੰਜਾਬ ਲਈ ਕੁੱਝ ਵੀ ਹਾਸਿਲ ਨਾ ਕਰਨ ਸਕਣ ਕਰਕੇ ਗੈਰਜ਼ਿੰਮੇਵਾਰ ਅਤੇ ਨਿਕੰਮੇ ਸਾਬਤ ਹੋਏ ਹਨ। ਜਿਨ੍ਹਾਂ ਵਿੱਚੋਂ 3 ਵਜ਼ੀਰ ਤਾਂ ਭ੍ਰਿਸ਼ਟਾਚਾਰ ਦੇ ਦੋਸ਼ ਨਾਲ ਘਿਰੇ ਹੋਣ ਕਾਰਨ ਵਿਵਾਦਾਂ ਵਿੱਚ ਘਿਰੇ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੇਂਦਰੀ ਮੰਤਰੀ ਜਿਨ੍ਹਾਂ ਨੇ ਲੋਕਾਂ ਲਈ ਕੁੱਝ ਨਹੀਂ ਕੀਤਾ ਅਤੇ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਜੋ ਹੁਣ ਚੋਣ ਮੈਦਾਨ ਛੱਡ ਕੇ ਭੱਜ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਜਿੱਤਣ ਉਪਰੰਤ ਪੰਜਾਬ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਫੁੱਲ ਗੱਫੇ ਲਿਆ ਕੇ ਦੇਣਗੇ।
    ਇਸ ਮੌਕੇ ਬੋਲਦੇ ਹੋਏ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ  ਕੈਪਟਨ ਅਮਰਿੰਦਰ ‘ਤੇ ਨਿਸ਼ਾਨਾ ਸਾਧ ਦਿਆਂ ਕਿਹਾ ਕਿ ਕੈਪਟਨ ਹਮਾਇਤੀ ਕਾਂਗਰਸੀ ਆਗੂ ਅਤੇ ਵਿਧਾਇਕ ਮਜੀਰੇ ਵਿੱਚ ਚੋਣ ਪ੍ਰਚਾਰ ਕਰਨ ਲਈ ਜੀਅ ਸਦਕੇ ਆਉਣ, ਅਸੀਂ ਉਨ੍ਹਾਂ ਦਾ ਸਤਿਕਾਰ ਵੀ ਕਰਾਂਗੇ ਅਤੇ ਰੋਟੀ ਵੀ ਖਟਾਵਾਂਗੇ ਪਰ ਜੇ ਕਿਸੇ ਨੇ ਕੋਈ ਪੰਗਾ ਲਿਆ ਤਾਂ ਧੋਣ ਵੀ ਨੱਪਾਂਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਜੀਠੀਆ ਫੋਬੀਆ ਹੋ ਗਿਆ ਹੈ। ਜੋ ਕਿ ਆਪਣੇ ਟੱਬਰ ਨੂੰ ਭਾਵੇਂ ਯਾਦ ਕਰੇ ਜਾਂ ਨਾ ਕਰੇ ਦਿਨ ਰਾਤ ਮਜੀਠੀਆ ਦਾ ਰਾਗ ਅਲਾਪਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਾਝੇ ਦੀ ਧਰਤੀ ਦੇ ਲੋਕ ਜਿੱਥੇ ਦੂਜਿਆਂ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਮਸ਼ਹੂਰ ਹਨ ਉੱਥੇ ਧਮਕੀਆਂ ਦੇਣ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਕਰਦੇ ਹਨ। 2007 -09 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਗੱਡੀ ਲੀਹੋਂ ਲੱਥ ਗਈ ਸੀ ਜਿਸਨੂੰ 2012 ਦੀਆਂ ਚੋਣਾਂ ਦੌਰਾਨ ਖੂੰਡਾ ਚੁੱਕੀ ਫਿਰਦੇ ਇਨ੍ਹਾਂ ਲੋਕਾਂ ਦੀ ਗੱਡੀ ਪੰਜਾਬ ਦੀ ਜਨਤਾ ਨੇ ਪਟੜੀ ਤੋਂ ਹੀ ਪਟਕਾ ਮਾਰਿਆ ਹੈ। ਸ: ਮਜੀਠੀਆ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਹਨ ਨੇ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਅਕਾਲੀ-ਭਾਜਪਾ ਦੇ ਸੱਚੇ ਵਰਕਰ ਹੋ ਕੇ ਨਿੱਤਰੇ ਹੋਏ ਹਨ। ਲੋਕ ਕੈਪਟਨ ਤੋਂ ਜਾਣਨਾ ਚਾਹੁੰਦੇ ਹਨ ਕਿ ਉਹ ਲੋਕ ਮੁੱਦਿਆਂ ‘ਤੇ ਗੱਲ ਕਰਨ ਦੀ ਥਾਂ ਡਾਂਗ-ਸੋਟੇ ਚੁੱਕੀ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਿਰ ‘ਤੇ ਚੜ੍ਹਿਆ ਹੋਇਆ ਹੈ ਅਤੇ ਪੰਜਾਬ ਦੀ ਇੰਡਸਟਰੀ ਕੇਂਦਰੀ ਨੀਤੀਆਂ ਕਾਰਨ ਤਬਾਹੀ ਕੰਢੇ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪਟਿਆਲੇ ਵਾਲਿਆਂ ਨੂੰ ਤੇ ਕਿਤੇ ਲੱਭਿਆ ਨਹੀਂ ਅੰਮ੍ਰਿਤਸਰੀਆਂ ਨੂੰ ਤਾਂ ਜ਼ਰੂਰ ਹੀ ਮਿਲਿਆ ਕਰੇਗਾ। ਉਨ੍ਹਾਂ ਕੇਂਦਰੀ ਮੰਤਰੀ ਬੀਬੀ ਸੰਤੋਖ ਚੌਧਰੀ ਨੇ ਵੀ ਕਾਂਗਰਸ ‘ਤੇ ਪੈਸੇ ਲੈ ਕੇ ਰਾਜੇ ਮਹਾਰਾਜਿਆਂ ਨੂੰ ਟਿਕਟਾਂ ਵੇਚਣ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਕੈਪਟਨ ਤੇ ਕੀ ਬਾਜਵਾ ਇੱਕ ਦੂਜੇ ਦਾ ਸਿਆਸੀ ਭੋਗ ਪਾਉਣ ਲਈ ਉਤਾਵਲੇ ਹੋਏ ਫਿਰਦੇ ਹਨ ਜੋ ਕਿ ਇਸ ਚੋਣਾਂ ‘ਚ ਹਵਾ ਦੇ ਬੁੱਲਿਆਂ ਵਾਂਗ ਉੱਡ ਜਾਣਗੇ। ਮਜੀਠਾ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਮੌਕੇ ਮਜੀਠਾ ਵਾਸੀਆਂ ਨੇ ਅਰੁਣ ਜੇਤਲੀ ਨੂੰ 74 ਹਜ਼ਾਰ ਵੋਟਾਂ ਦੀ ਲੀਡ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਇਆ।
   ਇਸ ਮੌਕੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਸੀਮਿਤ ਸਾਧਨਾਂ ਦੇ ਬਾਵਜੂਦ ਪੰਜਾਬ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਸ੍ਰੀ ਅਰੁਣ ਜੇਤਲੀ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਮਜੀਠਾ ਵਾਸੀਆਂ ਵੱਲੋਂ ਸ: ਬਾਦਲ ਨੇ ਵੱਡੇ ਫੁੱਲਾਂ ਦੇ ਹਾਰ ਨਾਲ ਸ੍ਰੀ ਜੇਤਲੀ ਦਾ ਸਵਾਗਤ ਕੀਤਾ । ਪੂਰੇ ਸਮੇਂ ਦੌਰਾਨ ਠਾਠਾਂ ਮਾਰਦੇ ਪੰਡਾਲ ਵਿੱਚੋਂ ਅਕਾਲੀ ਦਲ ਜ਼ਿੰਦਾਬਾਦ, ਪਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਅਤੇ ਅਰੁਣ ਜੇਤਲੀ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ । ਅੱਜ ਦੇ ਪੰਡਾਲ ਵਿੱਚ ਤਿੱਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਸੀ । ਖਾਸ ਜ਼ਿਕਰਯੋਗ ਗੱਲ ਇਹ ਹੈ ਕਿ ਇਕੱਠ ਨਿਰੋਲ ਹਲਕਾ ਮਜੀਠਾ ਦੇ ਵਾਸੀਆਂ ਦਾ ਸੀ।  ਇਸ ਮੌਕੇ ਕੈਬਨਿਟ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ , ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਸਾਂਸਦ ਰਾਜਮੋਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਰਣਜੀਤ ਸਿੰਘ ਵਰਿਆਮ ਨੰਗਲ, ਸੰਤੋਖ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਮੁਨਵਰ ਮਸੀਹ, ਅਨਵਰ ਮਸੀਹ, ਹਰਵਿੰਦਰ ਸਿੰਘ ਕੋਟਲਾ, ਕੁਲਬੀਰ ਸਿੰਘ ਮੱਤੇਵਾਲ, ਗੁਰਵੇਲ ਸਿੰਘ ਅਲਕੜੇ, ਗੁਰਜਿੰਦਰ ਸਿੰਘ ਢਪਈਆਂ, ਸੁਖਵਿੰਦਰ ਸਿੰਘ ਗੋਲਡੀ ਮੱਤੇਵਾਲ, ਜੈਲ ਸਿੰਘ ਗੋਪਾਲਪੁਰਾ, ਰੇਸ਼ਮ ਸਿੰਘ ਭੁਲਰ, ਹਰਭਜਨ ਸਿੰਘ ਸਪਾਰੀਵਿੰਡ, ਬਲਬੀਰ ਸਿੰਘ ਚੰਦੀ, ਮੇਜਰ ਸ਼ਿਵੀ , ਜਗਰੂਪ ਚੰਦੀ, ਕੁਲਵਿੰਦਰ ਸਿੰਘ ਧਾਰੀਵਾਲ, ਸਰਬਜੀਤ ਸਪਾਰੀਵਿੰਡ, ਬੱਬੀ ਭੰਗਵਾਂ , ਸਲਵੰਤ ਸਿੰਘ ਸੇਠ, ਸਰਵਣ ਸਿੰਘ ਰਾਮਦਿਵਾਲੀ, ਕਰਨੈਲ ਸਿੰਘ ਨਾਗ, ਅਵਤਾਰ ਸਿੰਘ ਜਲਾਲਪੁਰਾ,  ਸੁਖਦੀਪ ਸਿੰਘ ਸਿੱਧੂ, ਰਾਕੇਸ਼ ਪ੍ਰਾਸ਼ਰ, ਗਗਨ ਦੀਪ ਸਿੱਘ ਭਕਨਾ, ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Send this to a friend