ਪੱਟੀ, 18 ਦਸੰਬਰ (ਬਲਦੇਵ ਸਿੰਘ ਸੰਧੂ)- ਪੱਟੀ ਸ਼ਹਿਰ ਵਿੱਚ ਲਾਹੌਰ ਰੋਡ ਤੇ ਡੰਗਰਾ ਵਾਲੇ ਹਸਪਤਾਲ ਵਿੱਚ ਬਣੇ ਸੇਵਾ ਕੇਂਦਰ ਵਿੱਚ ਬੀਤੀ ਰਾਤ ਨੂੰ ਸਮਾਨ ਚੋਰੀ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ। ਅਤੇ ਚੋਰਾਂ ਵੱਲੋ ਜਿੰਦਰੇ ਤੋੜ ਕੇ ਵੱਡੀ ਡਿਸਪਲੇ, 4 ਮੌਸ, 4 ਕੀ ਬੋਰਡ, 2 ਪ੍ਰਿਟਰ ਇੱਕ ਬੀ.ਐਸ.ਐਨ.ਐਲ਼ ਦਾ ਮੌਡਮ ਆਦਿ ਸਮਾਨ ਚੋਰਾਂ ਵੱਲੋ ਚੋਰੀ ਕਰ ਲਿਆ ਗਿਆ ਹੈ। ਪੱਟੀ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਚੋਰੀ ਦੀਆਂ ਵਾਰਦਾਤਾ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਪੁਲਿਸ ਪ੍ਰਸ਼ਾਸ਼ਨ ਦੀ ਕਾਰਜ ਪ੍ਰਣਾਲੀ ਤੇ ਵੱਡਾ ਸਵਾਲ ਖੜਾ ਹੋਇਆ ਹੈ ਬੀਤੇ ਕੁਝ ਸਮੇ ਦੌਰਾਨ ਸਬ ਡਵੀਜਨ ਪੱਟੀ ਅਧੀਨ ਪੈਂਦੇ ਸੇਵਾ ਕੇਂਦਰਾਂ ਵਿੱਚ ਵੱਡੇ ਪੱਧਰ ਤੇ ਚੋਰੀਆ ਵੱਲੋਂ ਇਨ੍ਹਾਂ ਸੇਵਾ ਕੇਂਦਰਾਂ ’ਚ ਆਪਣੇ ਹੱਥ ਸਾਫ਼ ਕੀਤੇ ਗਏ ਹਨ। ਪਰ ਪੁਲਿਸ ਵੱਲਂੋ ਅਜੇ ਤੱਕ ਇਹਨਾਂ ਚੋਰੀਆਂ ਅਤੇ ਹੋਰ ਵਾਰਦਾਤਾ ਸਬੰਧੀ ਹੱਥ ਖ਼ਾਲੀ ਹਨ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋ ਪਹਿਲਾ ਪਿੰਡ ਕੈਰੋ, ਕਿਰਤੋਵਾਲ,ਠੱਕਰਪੁਰਾ ਆਦਿ ਪਿੰਡਾਂ ਵਿਚੋ ਚੋਰਾਂ ਵੱਲੋ ਸਮਾਨ ਚੋਰੀ ਹੋਣ ਕਰਕੇ ਇਹ ਸੇਵਾ ਕੇਂਦਰ ਬੰਦ ਪਏ ਹਨ ਜਿਸ ਕਾਰਨ ਚੱਲਦੇ ਸੇਵਾ ਕੇਂਦਰਾਂ ਦੀ ਗਿਣਤੀ ਘੱਟਨ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਜਿਵੇ ਜਾਤੀ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਜਨਮ ਸਰਟੀਫਿਕੇਟ, ਰੂਰਲ ਏਰੀਏ ਦਾ ਸਰਟੀਫਿਕੇਟ, ਬਾਰਡਰ ਏਰੀਏ ਦਾ ਸਰਟੀਫਿਕੇਟ, ਬਿਆਨ ਹਲਫੀਆ, ਆਮਦਨ ਸਰਟੀਫਿਕੇਟ, ਬਿਜਲੀ ਦਾ ਬਿੱਲ ਆਦਿ ਦਸਤਾਵੇਜ ਦਾ ਕੰ ਕੀਤਾ ਜਾਦਾ ਹੈ ਪਰ ਇਹਨਾ ਦੀ ਸੁਰੱਖਿਆ ਰੱਬ ਆਸਰੇ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਕਿੰਨੀ ਜਲਦੀ ਇਹਨਾ ਚੋਰਾਂ ਨੂੰ ਕਾਬੂ ਕਰਕੇ ਸੰਲਾਖਾ ਦੇ ਪਿਛੇ ਡੱਕਦੀ ਹੈ।