ਨਵੀਂ ਦਿੱਲੀ, 30 ਮਾਰਚ (ਪੀ.ਟੀ.ਬਿਊਰੋ)-ਦੇਸ਼ ’ਚ ਸੱਤ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਲੋਕਸਭਾ ਚੋਣ ਨੂੰ ਸ਼ਾਂਤੀਪੂਰਨ ਤੇ ਹਿੰਸਾਮੁਕਤ ਮਾਹੌਲ ’ਚ ਪੂਰਾ ਕਰਵਾਉਂਣ ਦੀਆਂ ਕੋਸ਼ਸ਼ਾਂ ਦੇ ਤਹਿਤ ਅਰਧਸੈਨਿਕ ਬਲਾਂ ਦੇ ਦੋ ਲੱਖ ਤੋਂ ਜ਼ਿਆਦਾ ਜਵਾਨ, ਕਈ ਹਜ਼ਾਰ ਵਾਹਨ ਤੇ ਲਗਭਗ ਇੱਕ ਦਰਜਨ ਹੈਲੀਕਾਪਟਰ ਤੈਨਾਤ ਕੀਤੇ ਜਾਣਗੇ। ਨੌਂ ਚਰਣਾਂ ’ਚ 543 ਲੋਕਸਭਾ ਸੀਟਾਂ ਲਈ ਲਗਭਗ ਦੋ ਮਹੀਨੇ ਚੱਲਣ ਵਾਲੀ ਲੋਕਸਭਾ ਚੋਣ ਦੇ ਬਾਰੇ ’ਚ ਗ੍ਰਹਿ ਮੰਤਰਾਲੇ ਨੇ ਵਿਆਪਕ ਨਿਯੁਕਤੀ ਯੋਜਨਾ ਬਣਾਈ ਹੈ ਜਿਸ ‘ਚ 81. 4 ਕਰੋੜ ਮਤਦਾਤਾ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕਰਨਗੇ ਤੇ ਇਸ ਸੰਬੰਧ ’ਚ ਹਿੰਸਾ ਪ੍ਰਭਾਵਿਤ ਰਾਜਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ’ਚ ਸੰਯੁਕਤ ਸਕੱਤਰ ਐਮ. ਏ ਗਣਪਤੀ ਨੇ ਕਿਹਾ ਕਿ ਇਹ ਵੱਡਾ ਕਾਰਜ ਹੈ ਪਰ ਅਸੀ ਸ਼ਾਂਤੀਪੂਰਨ ਚੋਣ ਪੂਰੀ ਕਰਵਾਉਂਣਾ ਚਾਹੁੰਦੇ ਹਾਂ। ਅਸੀ ਨਕਸਲ
ਪ੍ਰਭਾਵਿਤ ਇਲਾਕਿਆਂ, ਜੰਮੂ ਕਸ਼ਮੀਰ ਤੇ ਪੂਰਬੀ ਉੱਤਰ ’ਚ ਵਿਸ਼ੇਸ਼ ਉਪਾਅ ਕਰ ਰਹੇ ਹਾਂ।