June 25, 2026 12:27 pm

ਅਵਾਰਾ ਪਸ਼ੂਆਂ ਦਾ ਮਸਲਾ ਹੱਲ ਨਾ ਹੋਇਆ ਤਾਂ ਚੋਣਾਂ ਦਾ ਬਾਈਕਾਟ ਕਰਣਗੇ ਪੰਜਾਬ ਦੇ ਵੋਟਰ

ਮੋਗਾ – 29, ਮਾਰਚ (ਸੁਨੀਲ ਸਿੰਘ ਕਪੂਰ ਚਮਚੜਿੱਕ) ਅਵਾਰਾ ਪਸ਼ੂਆਂ ਨੂੰ ਸੰਭਾਲਣ ਲਈ ਕੇਂਦਰ ਦੀ ਸਰਕਾਰ ਅਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਕਦੀ ਵਿਚਾਰ ਵੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਭਾਵੇਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਹਲਕੇ ਸ਼੍ਰੀ ਮੁਕਤਸਰ ਸਾਹਿਬ ਵਿਚ ਕਾਫਲੇ ਦੇ ਅੱਗੇ ਅਵਾਰਾ ਪਸ਼ੂ ਆ ਗਏ ਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ ਪਰ ਮੁੱਖ ਮੰਤਰੀ ਸਾਹਿਬ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਉਹ ਤਾਂ ਵੀ.ਆਈ.ਪੀ. ਗੱਡੀ ਵਿਚ ਸਵਾਰ ਸਨ ਤਾਂ ਦੱਸੋ ਜੇ ਮੁੱਖ ਮੰਤਰੀ ਪੰਜਾਬ ਹੀ ਅਵਾਰਾ ਪਸ਼ੂਆਂ ਨੂੰ ਅੱਖੋਂ ਓਹਲੇ ਕਰਨਗੇ ਤਾਂ ਹੋਰ ਕੌਣ ਸੰਭਾਲੇਗਾ ਇਨ੍ਹਾਂ ਗੰਦ ਖਾਂਦੇ ਪਸ਼ੂਆਂ ਨੂੰ? ਧਾਰਮਿਕ ਸੰਸਥਾਵਾਂ ਸਿਰਫ ਨਾਂ ਦੀਆਂ ਹੀ ਰਹਿ ਗਈਆਂ ਹਨ ਆਪਣੀ ਫੌਕੀ ਸ਼ਾਨੌਂ ਸ਼ੌਕਤ ਲਈ ਤੇ ਪ੍ਰੋਗਰਾਮ ਕਰਕੇ ਸ਼ਹਿਰ ਦੇ ਵਿਚੋਂ ਵਾਹ-ਵਾਹ ਖੱਟਣ ਜੋਗੀਆਂ ਰਹਿ ਗਈਆਂ ਹਨ ਜੋ ਰੱਬ ਦੇ ਖਾਤੇ ਨੂੰ ਭੁੱਲ ਚੁੱਕੀਆਂ ਹਨ ਤੇ ਇਸ ਘੋਰ ਕਲਜੁਗ ਦਾ

ਸਬੂਤ ਪੇਸ਼ ਕਰ ਰਹੀਆਂ ਹਨ ਜੋ ਅਤਿ ਨਿੰਦਣਯੋਗ ਕਦਮ ਹੈ।
ਜਿਸ ਪ੍ਰਤੀ ਕਈ ਸਮਾਜ ਸੇਵੀਆਂ ਨੇ ਅਵਾਰਾ ਪਸ਼ੂਆਂ ਦੇ ਆਂਕੜੇ ਬੜੇ ਵਿਸਥਾਰ ਪੂਰਵਕ ਦੱਸੇ ਪਰ ਲੱਗਦਾ ਹੈ ਕਿ ਸਮਾਜ ਸੇਵੀ ਜਥੇਬੰਦੀ ਪੰਜਾਬ ਇਨ੍ਹਾਂ ਲੀਡਰਾਂ ਤੇ ਪ੍ਰਸ਼ਾਸਨ ਤੋਂ ਡਰਦੀ ਨੇ ਆਪਣੇ ਨਾ ਹੀ ਮੋਬਾਇਲ ਤੇ ਨਾ ਹੀ ਪੂਰਾ ਪਤਾ ਦਰਸਾਇਆ ਜੋ ਮੁੱਖ ਸੰਪਾਦਕ ਦੇ ਹੱਥ ਲੱਗਿਆ ਜਿਸ ਵਿਚ ਲਿਖਿਆ ਗਿਆ ਕਿ ਅਵਾਰਾ ਪਸ਼ੂਆਂ ਕਾਰਨ ਸਰਕਾਰੀ ਅੰਕੜਿਆਂ ਮੁਤਾਬਿਕ ਹਰ ਮਹੀਨੇ 65 ਤੋਂ 70 ਮੌਤਾਂ ਹੁੰਦੀਆਂ ਹਨ ਭਾਵ 70 ਪਰਿਵਾਰਾਂ ਦੇ ਕਮਾਊ ਜਾਂ ਇਕਲੌਤੇ ਪੁੱਤ ਮਰ ਜਾਂਦੇ ਹਨ। ਮਜ਼ਦੂਰ ਜਾਂ ਕਿਸਾਨ ਕਰਜਾ ਚੱਕ ਕੇ 70 ਹਜ਼ਾਰ ਦੀ ਗਾਂ ਲਿਆਉਂਦੇ ਹਨ। ਦੱਬਾ ਮਾਰਨ ਤੇ 7 ਰੁਪਏ ਦੀ ਵੀ ਨਹੀਂ ਵਿਕਦੀ ਬੈਂਕਾਂ ਦਾ ਕਰਜਾ ਨਾ ਮੋੜਨ ਕਾਰਨ ਜਮੀਨਾਂ ਤੇ ਘਰਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ। ਅੰਤ ਨੂੰ ਉਹ ਲੋਕ ਖੁਦਕੁਸ਼ੀ ਦਾ ਰਾਹ ਚੁਣ ਲੈਂਦੇ ਹਨ। ਇਨ੍ਹਾਂ ਲੋਕਾਂ ਉੱਤੇ ਹੋ ਰਹੇ ਜ਼ੁਲਮ ਦਾ ਕੌਣ ਜ਼ਿੰਮੇਵਾਰ ਹੈ ? ਆਪਣੇ ਨੇੜੇ ਯੂ.ਪੀ. ਮੇਰਠ ਤੱਕ ਕਿੰਨੇ ਹੀ ਬੁੱਚੜ ਖਾਨੇ  ਹਨ ਤੇ ਫਿਰ ਪੰਜਾਬ ਵਿੱਚ ਕਿੳਂੁ ਨਹੀਂ ? ਕੀ ਇਹ ਕਿਸਾਨ ਤੇ ਮਜ਼ਦੂਰ ਦੇ ਬੱਚਿਆਂ ਦੇ ਮੂੰਹੋਂ ਰੋਟੀ ਖੋਹਣ ਦੀ ਸਾਜਸ਼ ਤਾਂ ਨਹੀਂ ? ਜਿੱਥੇ ਪੰਜਾਬ ਵਿੱਚ ਬੱਕਰੀ, ਭੇਡ, ਮੁਰਗੀਆਂ, ਬੱਕਰੇ ਆਦਿ ਹਜ਼ਾਰਾਂ ਦੀ ਗਿਣਤੀ ਵਿਚ ਵੱਢੇ ਜਾਂਦੇ ਹਨ ਕੀ ਇਨ੍ਹਾਂ ਦਾ ਪੁੰਨ-ਪਾਪ ਨਾਲ ਕੋਈ ਸੰਬੰਧ ਨਹੀਂ ? ਦੁੱਧ ਤਾਂ ਬੱਕਰੀ, ਮੱਝ, ਭੇਡ ਆਦਿ ਵੀ ਦਿੰਦੇ ਹਨ। ਪੰਜਾਬ ਤੋਂ ਬਾਹਰ ਜਦੋਂ ਪਸ਼ੂਆਂ ਨੂੰ ਲੈ ਕੇ ਜਾ ਰਹੇ ਗਰੀਬ ਲੋਕਾਂ ਦੇ ਟੈਂਪੂਆਂ, ਟਰੱਕਾਂ ਨੂੰ ਅੱਗ ਲਾਈ ਜਾਂਦੀ ਹੈ ਕੀ ਇਹ ਕਾਨੂੰਨ ਦੇ ਦਾਇਰੇ ਵਿੱਚ ਹਨ ? ਅਜਿਹੇ ਅਨਸਰਾਂ ਤੇ ਪਰਚਾ ਦਰਜ ਕਿਉਂ ਨਹੀਂ ਹੁੰਦਾ ? ਆਪਣੇ ਧਰਮ ਦੀ ਵਿਚਾਰ-ਧਾਰਾ ਕਿਸੇ ਤੇ ਜਬਰੀ ਥੋਪਣੀ ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ? ਹਾਂ ਜੇ ਕੋਈ ਗਾਂ ਨੂੰ ਆਪਣੀ ਮਾਂ ਸਮਝ ਕੇ ਘਰ ਰੱਖ ਕੇ ਪੂਜਾ ਕਰਦਾ ਹੈ ਉਸ ਨੂੰ ਕੋਈ ਜਬਰੀ ਖੋਹ ਕੇ ਵੱਢੇ ਤਾਂ ਉਹ ਸਜਾ ਦਾ ਹੱਕਦਾਰ ਹੈ। ਕਿਸਾਨਾਂ ਲਈ ਵੱਢੀ ਸਮੱਸਿਆ ਇਹ ਹੈ ਕਿ ਜਦੋਂ ਉਹ ਮਹਿੰਗੇ ਮੁੱਲ ਵਿਚ ਲੈ ਕੇ ਬੀਜੀ ਫਸਲ ਦਾ ਉਜਾੜਾ ਹੁੰਦਾ ਹੈ ਤੇ ਉਸ ਦੇ ਦਿਲ ਤੇ ਕੀ ਬੀਤਦੀ ਹੈ।  ਗਾਵਾਂ ਨੂੰ ਇੱਕ-ਦੂਜੇ ਪਿੰਡ ਵਿੱਚ ਭਜਾਉਣ ਕਾਰਨ ਜੋ ਲੜਾਈਆਂ ਅਤੇ ਕਤਲ ਹੋ ਰਹੇ ਹਨ ਉਸ ਦਾ ਕੌਣ ਜਿੰਮੇਵਾਰ ਹੈ? ਭਾਰਤ ਵਿੱਚ 60% ਤੋਂ ਵੱਧ ਜੰਮਦੇ ਬੱਚੇ ਹੀ ਕਰਪੋਸ਼ਨ ਦਾ ਸ਼ਿਕਾਰ ਹੁੰਦੇ ਹਨ। ਕੀ ਉਹਨਾਂ ਗਰੀਬ ਬੱਚਿਆਂ ਦੀ ਸੇਵਾ ਕਰਨੀ ਮਹਾਨ ਧਰਮ ਨਹੀਂ ਹੈ ? ਜੇ ਕੱਲ੍ਹ ਨੂੰ ਦੇਸ਼ ਉੱਤੇ ਬਾਹਰੀ ਹਮਲਾ ਹੁੰਦਾ ਹੈ ਉਨ੍ਹਾਂ ਦਾ ਮੁਕਾਬਲਾ ਦੇਸ਼ ਦੇ ਮਜਬੂਤ ਭਵਿੱਖ ਨੇ ਕਰਨਾ ਹੈ ਨਾ ਕਿ ਪਸ਼ੂਆਂ ਨੇ ਕਰਨਾ ਹੈ। ਅੰਨੀ ਸ਼ਰਧਾ ਦੇ ਵੱਸ ਪੈ ਕੇ ਕੀ ਇਹ ਦੇਸ਼ ਨਾਲ ਗਦਾਰੀ ਹੈ ਜਾਂ ਵਫਾਦਾਰੀ ? 
ਕਿਸਾਨ ਆਪਣੇ ਅਤੇ ਮਜਦੂਰ ਦਾ ਉਨ੍ਹਾਂ ਗਊਆਂ ਰੱਖਣ ਵਾਲਿਆਂ ਨਾਲ ਖੂਨੀ ਟਕਰਾਅ ਕਿਸੇ ਵੀ ਟਾਈਮ ਛਿੜ ਸਕਦਾ ਹੈ। ਜੇ ਇਹ ਜੁਆਲਾ ਮੁਖੀ ਫਟ ਗਿਆ ਤਾਂ ਪੰਜਾਬ ਦੇ ਇਤਿਹਾਸ ਵਿੱਚ ਪੰਜਾਬੀਆਂ ਦੇ ਆਪਸੀ ਖੂਨ ਦਾ ਟਕਰਾਓ ਦਾ ਕੌਣ ਜੁੰਮੇਵਾਰ ਹੋਵੇਗਾ ? ਅਮਰੀਕਨ ਗਾਵਾਂ ਅਤੇ ਢੱਠਿਆਂ ਨੂੰ (ਭਾਵ ਕਾਲੇ ਪਸ਼ੂ) ਨੂੰ ਮੱਝਾਂ ਦੀ ਕੈਟਾਗਿਰੀ ਵਿੱਚ ਐਲਾਨਿਆ ਜਾਵੇ ਨਹੀਂ ਤਾਂ ਸਰਕਾਰ ਫੰਡਰ ਮੱਝ ਦੇ ਮੁਕਾਬਲੇ ਫੰਡਰ ਗਾਂ ਦੀ ਕੀਮਤ ਕਿਸਾਨ ਮਜਦੂਰਾਂ ਨੂੰ 30 ਹਜ਼ਾਰ ਰੁਪਏ ਸਰਕਾਰ ਦੇਵੇ। ਗਊ ਪੂਜਕ ਜਥੇਬੰਦੀਆਂ ਰਾਮ ਗਊ ਨੂੰ ਹੀ ਗਊ ਮੰਨਦੀਆਂ ਹਨ। ਜਿਸ ਦੀ ਨਿਸ਼ਾਨੀ ਲੰਮੇ ਸਿੰਗ ਸਿੱਧੇ ਉਪਰ ਬੰਨ ਚਿੱਟੀ, ਪਾਣੀ ਵਿੱਚ  ਨਾ ਵੜਦੀ ਹੋਵੇ। ਅਮਰੀਕਣ ਗਾਵਾਂ ਅਤੇ ਢੱਠਿਆਂ ਨੂੰ ਉਹ ਕਾਲਾ ਮਾਸ ਮੰਨਦੇ ਹਨ।
ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਚਕਰਵਰਤੀ ਦਲ ‘ਖਾਲਸਾ ਮਿਸ਼ਨਜ਼ ਆਫ ਗਰੁੱਪ’ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਅਤੇ ਪ੍ਰਧਾਨ ਸੁਨੀਲ ਸਿੰਘ ਕਪੂਰ ਚਮਚੜਿੱਕ ਨੇ ਸੈਂਟਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜੋ ਜੀਵ ਪੈਦਾ ਹੋ ਗਿਆ ਉਹ ਰੱਬ ਦੇ ਹੁਕਮ ਨਾਲ ਪੈਦਾ ਹੋਇਆ ਹੈ ਕਿਸੇ ਮਨੁੱਖ ਨੂੰ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਉਸ ਜੀਵ ਦੀ ਮੌਤ ਤੈਅ ਕਰੇ। ਬੁੱਚੜਖਾਨਿਆਂ ਵਿਚ ਭੇਜੀਆਂ ਜਾਂਦੀਆਂ ਗਾਵਾਂ ਤੇ ਅਵਾਰਾ ਢੱਠਿਆਂ ਦੀ ਕੱਟ-ਵੱਢ ਤੇ ਰੋਕ ਲਗਾਉਣੀ ਚਾਹੀਦੀ ਹੈ ਉਹ ਆਪਣੀ ਆਈ ਮੌਤ ਹੀ ਮਰਨ ਪਰ ਅੱਜਕਲ੍ਹ ਕੁੱਝ ਅਵਾਰਾ ਪਸ਼ੂ ਤਾਂ ਗੰਦ ਖਾ ਕੇ ਮਰ ਰਹੇ ਹਨ, ਕੁੱਝ ਸ਼ੈਤਾਨਾਂ ਦੇ ਵੱਸ ਪੈ ਕੇ ਬਾਹਰ ਭੇਜੇ ਜਾ ਰਹੇ ਹਨ ਜਿਨ੍ਹਾਂ ਨੂੰ ਤਸੀਹੇ ਦੇ ਕੇ ਜਾਨ ਨਿਕਲਣ ਤੋਂ ਪਹਿਲਾਂ ਹੀ ਕੈਂਟਰਾਂ ਟਰੱਕਾਂ ਵਿਚ ਲੱਦ ਕੇ ਬਾਹਰਲੇ ਤੇ ਹੋਰ ਲੋਕਾਂ ਲਈ ਭੋਜਨ ਪਰੋਸਿਆ ਜਾ ਰਿਹਾ ਹੈ, ਕੁੱਝ ਅਵਾਰਾ ਪਸ਼ੂਆਂ ਨੂੰ ਵਹੀਕਲਾਂ ਵਾਲੇ ਫੇਟਾਂ ਮਾਰ ਕੇ ਜ਼ਖਮੀ ਕਰਦੇ ਹਨ ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ ਤੇ ਉਹ ਮਰ ਜਾਂਦੇ ਹਨ, ਜਨਮ ਤੇ ਮਰਨ ਪ੍ਰਮਾਤਮਾ ਦੇ ਹੱਕ ਹੈ ਇਨਸਾਨ ਦੇ ਹੱਥ ਮੌਤ ਕਰਨਾ ਨਹੀਂ ਹੈ ਇਸ ਲਈ ਤੁਰੰਤ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਸੈਂਟਰ ਗੌਰਮਿੰਟ ਜਗ੍ਹਾ ਅਲਾਟ ਕਰੇ, ਸਖਤ ਕਾਨੂੰਨ ਪਾਸ ਕੀਤਾ ਜਾਵੇ ਤਾਂ ਕਿ ਬੇ-ਜ਼ੁਬਾਨਾਂ ਤੇ ਅੱਤਿਆਚਾਰ ਬੰਦ ਹੋ ਸਕਣ। ਲੋਕ ਇਹ ਵੀ ਚਰਚਾ ਕਰਦੇ ਸੁਣੇ ਜਾ ਰਹੇ ਹਨ ਕਿ ਜੇਕਰ ਅਵਾਰਾ ਪਸ਼ੂਆਂ ਦਾ ਹੱਲ ਨਾ ਹੋਇਆ ਤਾਂ ਲੋਕ ਸਭਾ ਇਲੈਕਸ਼ਨ 2014 ਲਈ ਪੰਜਾਬ ਦੇ ਕੁੱਝ ਵੋਟਰ ਬਾਈਕਾਟ ਕਰਣਗੇ।

Send this to a friend