ਜਗਰਾਉਂ, 17 ਦਸੰਬਰ (ਪਮਰਜੀਤ ਸਿੰਘ ਗਰੇਵਾਲ)- ਜੂਨ 1984 ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਦਿੱਲੀ ’ਚ ਵੱਡੀ ਪੱਧਰ ’ਤੇ ਕਾਂਗਰਸ ਪਾਰਟੀ ਦੇ ਇਸ਼ਾਰੇ ’ਤੇ ਹੋਏ ਸਿੱਖ ਕਤਲੇਆਮ ’ਚ ਬੜੇ ¦ਬੇ ਅਸਰੇ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਉਮਰਕੈਦ ਦੇ ਆਏ ਫੈਸਲੇ ਦਾ ਅਸੀ ਸਵਾਗਤ ਕਰਦੇ ਹਾਂ ਪਰ ਸੱਜਣ ਕੁਮਾਰ ਅਤੇ ਟਾਈਟਲਰ ਵਰਗੇ ਦੋਸ਼ੀਆਂ ਨੂੰ ਉਮਰਕੈਦ ਨਹੀਂ, ਬਲਕਿ ਫਾਂਸੀ ਹੋਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖੈਹਿਰਾ ਨੇ ਪੀਡੀਐਫਏ ਮੇਲੇ ’ਚ ਸ਼ਿਰਕਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 34 ਸਾਲ ਦੀ ¦ਬੀ ਲੜਾਈ ਤੋਂ ਬਾਅਦ ਇਹ ਫੈਸਲਾ ਆਇਆ, ਜਿਹੜਾ ਕਿ ਕਾਨੂੰਨੀ ਪ੍ਰਕਿਰਿਆ ’ਤੇ ਕਾਲਾ ਤੱਬਾ ਹੈ। ਸ. ਖੈਹਿਰਾ ਨੇ ਕਿਹਾ ਕਿ ਸੱਜਣ ਕੁਮਾਰ, ਟਾਈਟਲਰ ਅਤੇ ਕਮਲਨਾਥ ਨੇ ਇਨਸਾਨੀਅਤ ਦਾ ਕਤਲ ਕੀਤਾ, ਬਲਾਤਕਾਰ ਕੀਤੇ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਮਾਰਿਆ। ਉਨ੍ਹਾਂ ਬੜੀ ¦ਬੀ ਲੜਾਈ ਲੜਨ ਵਾਲੇ ਐਡੋਵੇਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਵਧਾਈ ਦਿੰਦਿਆਂ ਇਸ ਨੂੰ ਵੱਡਾ ਪ੍ਰਾਪਤੀ ਕਰਾਰ ਦਿੱਤਾ। ਕਮਲਨਾਥ ਮੁੱਦੇ ’ਤੇ ਬੋਲਦਿਆਂ ਸ. ਖੈਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ’ਚ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਉਸ ਨੂੰ ਮੁੱਖ ਮੰਤਰੀ ਤੋਂ ਸਹੁੰ ਖੁਆਉਣ ਤੋਂ ਰੋਕਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਮੁੱਦੇ ’ਤੇ ਉਨ੍ਹਾਂ ਬੋਲਦਿਆਂ ਦੱਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਨੂੰ ਬਚਾਉਣ ਲਈ ਗੱਠਜੋੜ ਦੀ ਆਸ ਅਸੀ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅਸੀ ਬਰਗਾੜੀ ਵਿਚ ਨਹੀਂ ਸ਼ਾਮਿਲ ਹੋਏ, ਅਸੀ ਇਨਸਾਫ਼ ਦੀ ਲੜਾਈ ਲੜ ਰਹੇ, ਜਿਹੜੇ ਦੋ ਸਿੱਖ ਮਾਰੇ ਗਏ, ਅਸੀ ਉਨ੍ਹਾਂ ਦੀ ਇਨਸਾਫ਼ ਦੀ ਮੰਗ ਕਰਦੇ ਹਾਂ।