ਮਾਜਰੀ, 16 ਦਸੰਬਰ (ਸੁਭਾਸ ਚੰਦ)- ਪਿੰਡ ਮਿਰਜਾਪੁਰ ਵਿਖੇ ਪੰਚਾਇਤੀ ਚੌਣਾ ਦੇ ਸਬੰਧ ਵਿੱਚ ਮਿਰਜਾਪੁਰ ਦੇ ਵਾਸੀਆ ਨੇ ਸਹਿਮਤੀ ਨਾਲ ਪਿੰਡ ਦਾ ਸਰਪੰਚ ਚੁਣਨ ਲਈ ਬੁਲਾਈ ਗਈ ਸਾਝੀ ਮੀਟਿੰਗ ਵਿੱਚ ਸਾਰਿਆ ਪਿੰਡ ਵਾਸੀਆ ਦੀ ਮੋਜੂਦਗੀ ਵਿੱਚ ਸਾਰੇ ਪਿੰਡ ਦੇ ਉਮੀਦਵਾਰ ਤੇ ਪਿੰਡ ਦਾ ¦ਬੜਦਾਰ ਸੰਕਰ ਦਾਸ ਵੀ ਸਹਮਣੇ ਆਏ, ਜਿਸ ਵਿੱਚ ਰਾਮ ਆਸਰੀ ਪਤੀ ਦਿਲਾ ਰਾਮ ਨੂੰ ਪਿੰਡ ਮਿਰਜਾਪੁਰ ਦਾ ਸਰਪੰਚ ਚੁਣੀਆ ਗਿਆ। ਤੇ ਸਰਬਸੰਮਤੀ ਨਾਲ ਹੀ ਚਾਰ ਪੰਚ। ਬਲਵਿਦਰ ਸਿੰਘ ਬੱਲੂ ,ਹੁਸਨ ਚੰਦ,ਕੁਲਦੀਪ ਸਿੰਘ,ਕਰਨੇਲ ਸਿੰਘ,ਅਸੋਕ ਕੁਮਾਰ ਮੋਜੁਦਾ ਪੰਚ ਬਣਾਏ ਗਏ। ਇਸ ਨਾਲ ਪਿੰਡ ਵਿੱਚ ਬਣੀ ਹੋਈ ਏਕਤਾ ਨਜਰ ਆਈ ਰਾਮ ਆਸਰੀ ਪਤੀ ਦਿਲਾ ਰਾਮ ਨੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਮੈਨੁ ਜੋ ਪਿੰਡ ਵਾਸੀਆ ਨੇ ਪਿੰਡ ਦੀ ਜੁਮੇਵਾਰੀ ਦੀਤੀ ਹੈ। ਮੇ ਉਸ ਨੂੰ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਵਾਅਦਾ ਕਰਦਾ ਹਾਂ।