ਨਵੀਂ ਦਿੱਲੀ, 30 ਮਾਰਚ (ਪੀ.ਟੀ. ਬਿਊਰੋ)-ਕੋਲਾ ਬਲਾਕਾਂ ਦੀ ਵੰਡ ਨਾਲ ਸਬੰਧਤ ਮਾਮਲਿਆਂ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕੇਂਦਰੀ ਜਾਂਚ ਬਿਊਰੋ ਨੇ ਅੱਜ ਦੱਸਿਆ ਕਿ ਉਹ 20 ਮੁਢਲੀ ਜਾਂਚਾਂ ਨੂੰ ਖ਼ਤਮ ਕਰਨ ਬਾਰੇ ਰਿਪੋਰਟਾਂ ਕਲ੍ਹ ਨੂੰ ਇਹ ਜਾਂਚ ਪੜਤਾਲ ਕਰਨ ਲਈ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਸੌਂਪ ਦੇਵੇਗੀ ਕਿ, ਕੀ ਮਾਮਲਿਆਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਾਂ ਚਲਾਨ ਪੇਸ਼ ਕਰਨ ਦੀ ਲੋੜ ਹੈ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਹ ਸਵਾਗਤਯੋਗ ਫ਼ੈਸਲਾ ਹੈ। ਅਸੀਂ ਆਪਣਾ ਕੰਮ ਪੂਰੀ ਮਿਹਨਤ ਨਾਲ ਕੀਤਾ ਹੈ ਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਵਲੋਂ ਸੁਪਰੀਮ ਕੋਰਟ ਨੂੰ ਜੋ ਵੀ ਸੁਝਾਅ ਦਿੱਤੇ ਜਾਣਗੇ, ਅਸੀਂ ਉਨ੍ਹਾਂ ਮੁਤਾਬਕ ਕਾਰਵਾਈ ਕਰਾਂਗੇ।
ਉਨ੍ਹਾਂ ਦੱਸਿਆ ਕਿ ਸੀ. ਬੀ. ਆਈ. ਕਲ੍ਹ ਨੂੰ ਬੰਦ ਲਿਫਾਫੇ ’ਚ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਜਾਂਚ ਰਿਪੋਰਟਾਂ ਸੌਂਪ ਦੇਵੇਗੀ। ਅਦਾਲਤ ਨੇ ਵਿਜੀਲੈਂਸ ਕਮਿਸ਼ਨਰ ਤੇ ਦੋ ਵਿਜੀਲੈਂਸ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਸੁਝਾਅ ਦੇਣ ਕਿ ਕੀ ਮਾਮਲੇ ਬੰਦ ਕਰ ਦਿੱਤੇ ਜਾਣਗੇ ਜਾਂ ਸੀ. ਬੀ. ਆਈ. ਉਨ੍ਹਾਂ ਖਿਲਾਫ ਚਲਾਨ ਪੇਸ਼ ਕਰਨ ਲਈ ਅਗਲੀ ਕਾਰਵਾਈ ਕਰੇ।