ਕੁਝ ਘਟਨਾ-ਚੱਕਰ ਇਸ ਤਰ੍ਹਾਂ ਦਾ ਹੋਇਆ ਕਿ ਮਹਾਨ ਸਿਕੰਦਰ ਅਚਾਨਕ ਇਸ ਫ਼ਾਨੀ ਦੁਨੀਆ ਤੋਂ ਕੂਚ ਕਰ ਗਏ। ਉਸ ਮਹਾਨ ਹਸਤੀ ਦਾ ਇਸ ਤਰ੍ਹਾਂ ਅਚਨਚੇਤ ਚਲੇ ਜਾਣਾ ਏਨਾ ਦੁਖਦਾਈ ਲੱਗਾ। ਸਿਕੰਦਰ ਦੇ ਦੁਨੀਆਂ ਤੋਂ ਚੱਲੇ ਜਾਣ ਨਾਲ ਇੰਝ ਲੱਗ ਰਿਹਾ ਸੀ ਜਿਵੇਂ ਹਵਾਵਾਂ ’ਚ ਸੱਨਾਟਾ ਛਾ ਗਿਆ ਹੋਵੇ, ਦਰਿਆਵਾਂ ਦਾ ਵਹਿੰਦਾ ਪਾਣੀ ਰੁਕ ਗਿਆ ਤੇ ਧਰਤੀ ਦੇ ਅੱਧ-ਗੋਲੇ ’ਤੇ ਇਕ ਤੂਫਾਨ ਉਮੜ ਆਇਆ। ਸਿਕੰਦਰ ਦੀਆਂ ਜਿੱਤੀਆਂ ਧਰਤੀਆਂ ਇਸ ਤਰ੍ਹਾਂ ਥਰ-ਥਰਾ ਗਈਆਂ ਜਿਵੇਂ ਕਿਸੇ ਭੁਚਾਲ ਦਾ ਆਗਮਨ ਹੋਵੇ। ਹਰ ਕਿਸੇ ਨੂੰ ਆਪਣੀ ਪੈ ਗਈ। ਹਰ ਜਗ੍ਹਾ ਖਾਨਾਜੰਗੀ ਸ਼ੁਰੂ ਹੋ ਗਈ। ਸਿਕੰਦਰ ਬੱਚਿਆਂ ਤੇ ਪਰਿਵਾਰ ਦਾ ਕਤਲੇਆਮ ਹੋ ਗਿਆ। ਜਰਨੈਲਾਂ ਨੇ ਸਾਮਰਾਜ ਦੇ ਟੁੱਕੜੇ-ਟੁੱਕੜੇ ਆਪਸ ’ਚ ਵੰਡ ਲਏ। ਜ਼ਿਆਦਾ ਹਿੱਸ ਸਭ ਤੋਂ ਤਾਕਤਵਰ ਜਰਨੈਲ ਸਿਲਿਉਕਸ ਨੇ ਸਾਂਭ ਲਿਆ ਤੇ ਪਿਟਾਲਮੀ ਨੇ ਮਿਸਰ ਵਿਚ ਹਕੂਮਤ ਦੀ ਵਾਗਡੋਰ ਸੰਭਾਲ ਲਈ।ਸਿਕੰਦਰ ਇਕ ਮਹਾਨ ਹਸਤੀ ਸੀ। ਇਤਿਹਾਸ ਵਿਚ ਹੋਰ ਵੀ ਸਿਕੰਦਰ ਹੋਏ ਹਨ ਪਰ ਤੈਨੂੰ ਨਿਵੇਕਲਾ ਰੱਖਣ ਲਈ ਤੇਰੇ ਨਾਉਂ ਨਾਲ ਮਹਾਨ ਸ਼ਬਦ ਜੋੜਿਆ ਗਿਆ ਹੈ। ‘ਜੋ ਜੀਤਾ ਵੋਹੀ ਸਿਕੰਦਰ’ ਤੂੰ ਨਿਰਸੰਦੇਹ ਤਾਕਤ ਦਾ ਪ੍ਰਤੀਕ ਹੈਂ। ਲੋਕ ਮੁਕੱਦਰ ਦੇ ਧਨੀ ਨੂੰ ਸਿਕੰਦਰ ਕਹਿੰਦੇ ਹਨ ਪਰ ਮੁਕੱਦਰ ਨੇ ਤੇਰਾ ਸਾਥ ਨਹੀਂ ਦਿੱਤਾ, ਭਰ ਜਨੀ ’ਚ ਏਥੋਂ ਤੁਰ ਗਿਆ।
ਲਗਪਗ ਅੱਧੀ ਦੁਨੀਆ ਜਾਂ ਉਸ ਵੇਲੇ ਦੀਆਂ ਸਾਰੀਆਂ ਸੱਭਿਆਤਾਵਾਂ ’ਤੇ ਰਾਜ ਕੀਤਾ। ਉਹ ਵੀ ਮਾਰੂ ਹੱਥਿਆਰਾਂ ਨਾਲ ਨਹੀਂ ਸਗੋਂ ਆਪਣੇ ਬਾਹੂ ਬਲ, ਜੋਸ਼, ਲਗਨ ਤੇ ਬੁ¦ਦ ਹੌਂਸਲੇ ਦੇ ਬਲਬੂਤੇ ਉ¤ਪਰ ਅਤੇ ਉਹ ਵੀ ਘੋੜੇ ਦੀ ਪਿੱਠ ’ਤੇ ਬੈਠ ਕੇ। ਹਜ਼ਾਰਾਂ ਮੀਲ ਦਾ ਸਫਰ ਸਾਲੋ-ਸਾਲ ਤੱਕ ਜਾਰੀ ਰੱਖਣਾ ਇਕ ਅਦੁੱਤੀ ਮਿਸਾਲ ਹੈ ਜੋ ਰਹਿੰਦੀ ਦੁਨੀਆ ਵਿਚ ਇਕ ਮਿਸਾਲ ਦਾ ਕੰਮ ਦੇਵੇਗਾ।
ਸਿਕੰਦਰ ਨੇ ਆਸ-ਪਾਸ ਦੀਆਂ ਛੋਟੀਆਂ-ਮੋਟੀਆਂ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਮਿਸਰ ’ਤੇ ਚੜ੍ਹਾਈ ਕੀਤੀ। ਦਰਿਆ ਨੀਲ ਦੇ ਮੁਹਾਣਿਾਂ ’ਤੇ ਸਮੁੰਦਰ ਦਾ ਸ਼ਾਂਤ ਮਾਹੌਲ ਕੁਝ ਇਸ ਤਰ੍ਹਾਂ ਉਸ ਦੇ ਮਨ ਨੂੰ ਚੰਗਾ ਲੱਗਾ ਹੋਣੈ ਕਿ ਉਸ ਨੇ ਆਉਂਦਿਆਂ ਹੀ ਟਾਇਰ ਸ਼ਹਿਰ ਨੂੰ ਢਾਹ-ਢੇਰੀ ਕਰ ਦਿੱਤਾ ਤੇ ਉਸ ਜਗ੍ਹਾ ’ਤੇ ਦੋ ਬੰਦਰਗਾਹਾਂ ਅਲੈਗਜ਼ੈਂਡਰੀਆ (1ਲਣੳਨਦਰੳਿ) ਤੇ ਅਲੈਗਜ਼ੈਂਡਰੇਟਾ (1ਲੲਣੳਨਦਰੲਟੳ) ਸ਼ਹਿਰਾਂ ਦਾ ਨਿਰਮਾਣ ਕੀਤਾ, ਜਿਹੜੇ ਕਿਸੇ ਸਮੇਂ ਦੁਨੀਆਂ ਵਿਚ ਸਭ ਤੋਂ ਪ੍ਰਸਿੱਧ ਸ਼ਹਿਰ ਸਨ। ਸਿਕੰਦਰ ਨੇ ਕੁਲ 19 ਸ਼ਹਿਰ ਵਸਾਏ, ਜਿਨ੍ਹਾਂ ਵਿਚੋਂ ਉਹਦੇ ਨਾਉਂ ਨਾਲ ਲਗਦੇ ਸਿਕੰਦਰਾਬਾਦ ,ਸਮਰਕੰਦ ਆਦਿ ਅਜੇ ਵੀ ਜਾਣੇ ਜਾਂਦੇ ਹਨ।
ਸਿਕੰਦਰ ਮਿਸਰ ਵਿਚ ਚਾਰ ਮਹੀਨੇ ਰਿਹਾ। ਉਸ ਨੇ ਦਰਿਆ ਨੀਲ ਦੇ ਕੰਢੇ-ਕੰਢੇ 400 ਮੀਲ ਤੱਕ ਮਿਸਰ ਦੇ ਅੰਦਰ ਤੱਕ ਦਾ ਸਫਰ ਕੀਤਾ। ਉਹ ਧਾਰਮਿਕ ਅਸਥਾਨ ਅਮਾਨ ਤੱਕ ਵੀ ਗਿਆ।
ਮਿਸਰ ਦੀ ਸੱਭਿਅਤਾ ਅਤੇ ਧਾਰਮਿਕ ਸਮਾਰਕਾਂ ਨੂੰ ਵੇਖ ਕੇ ਐਨਾ ਪ੍ਰਭਾਵਿਤ ਹੋਇਆ, ਖਾਸ ਕਰਕੇ ਮਿਸਰ ਦੇ ਮੀਨਾਰ ਅਤੇ ਉਨ੍ਹਾਂ ਵਿਚ ਸਥਾਪਤ ਮੰਮੀਆਂ ਨੂੰ ਇਹ ਜਾਣਦੇ ਹੋਏ ਕਿ ਇਹ ‘ਸੋਨੇ ਦੇ ਭੰਡਾਰ ਹਨ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਸਗੋਂ ਸਭ ਧਾਰਮਿਕ ਅਸਥਾਨਾਂ ਨੂੰ ਨਮਸਕਾਰ ਕਰਦਾ ਗਿਆ।
ਮਿਸਰ ਬਾਰੇ ਲੋਕਾਂ ਦੀ ਧਾਰਮਿਕ ਨੁਕਤਾ ਨਿਗਾਹ ਤੋਂ ਬਹੁਤ ਹੀ ਸ਼ਰਧਾ ਹੈ।
ਇਹ ਸ਼ਰਧਾ ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲੇ ਦੁਨੀਆ ਦੇ ਜੇਤੂ ਸਿਕੰਦਰ ਨੇ ਆਪਣੀ ਮਿਸਰ ਫੇਰੀ ਵੇਲੇ ਵੀ ਵਿਖਾਈ ਸੀ। ਸਿਕੰਦਰ ਦਾ ਕੋਈ ਧਰਮ ਨਹੀਂ ਸੀ। ਉਸ ਤੋਂ ਬਾਅਦ ਹੀ ਹਿੰਦੂ, ਬੁੱਧ, ਮੁਸਮਿਲ ਤੇ ਈਸਾਈ ਮੱਤ ਦੀ ਦੁਨੀਆ ਵਿੱਚ ਹੋਂਦ ਕਾਇਮ ਹੋਈ।