ਸੁਨਾਮ ਊਧਮ ਸਿੰਘ ਵਾਲਾ, 10 ਦਸਬੰਰ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਪੰਜਾਬੀਆਂ ਦੀ ਹਰਮਨ ਪਿਆਰੀ ਮਾਂ ਖੇਡ ਕਬੱਡੀ ਦੇ ਪ੍ਰਸਿੱਧ ਕੁਮੈਂਟੇਟਰ ਅਤੇ ਖੇਡ ਲੇਖਕ ਸੱਤਪਾਲ ਮਾਹੀ ਖਡਿਆਲ ਦਾ ਲਹਿਰਾਗਾਗਾ ਵਿਖੇ ਹੋਏ 5ਵੇਂ ਮਰਹੂਮ ਲਾਲ ਸਿੰਘ ਲਾਲੀ ਅੰਤਰਰਾਸ਼ਟਰੀ ਕਬੱਡੀ ਕੱਪ ਅਤੇ ਪ੍ਰਵਾਸੀ ਭਾਰਤੀ ਕਮਲ ਅਸਟ੍ਰੇਲੀਆ ਅਤੇ ਅਮਨ ਬੈਨੀਪਾਲ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਇਹ ਸਨਮਾਨ ਸੀਨੀਅਰ ਕਾਂਗਰਸੀ ਆਗੂ ਸੁਨਾਮ ਊਧਮ ਸਿੰਘ ਵਾਲਾ ਹਲਕੇ ਦੀ ਇੰਚਾਰਜ ਬੀਬੀ ਦਮਨ ਥਿੰਦ ਬਾਜਵਾ, ਡੀ.ਐਸ.ਪੀ. ਅਜੈਪਾਲ ਸਿੰਘ ਮੂਣਕ, ਕਲੱਬ ਦੇ ਸਰਪ੍ਰਸਤ ਸਨਮੀਕ ਹੈਨਰੀ ਨੇ ਕੀਤਾ। ਇਸ ਮੌਕੇ ਮੈਡਮ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਮਾਹੀ ਖਡਿਆਲ ਸਾਡੀ ਖੇਡ ਕਬੱਡੀ ਦਾ ਨਾਮਵਰ ਹਸਤਾਖਰ ਹੈ। ਜਿਸ ਨੇ ਗਰੀਬ ਪਰਿਵਾਰ ਵਿਚ ਪੈਦਾ ਹੋ ਕੇ ਆਪਣੇ ਪਿੰਡ ਅਤੇ ਸ਼ਹਿਰ ਸੁਨਾਮ ਦਾ ਨਾਂ ਕਬੱਡੀ ਦੀ ਦੁਨੀਆ ਵਿਚ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸ ਤਰ੍ਹਾਂ ਦੇ ਲੋਕਾਂ ਦੀ ਕਦਰ ਕਰਦੇ ਹਨ। ਜੋ ਆਪਣੇ ਦੇਸ਼ ਅਤੇ ਕੌਮ ਲਈ ਚੰਗਾ ਕਰਦੇ ਹਨ। ਇਸ ਮੌਕੇ ਕਾਂਗਰਸੀ ਆਗੂ ਹਰਮਨਦੇਵ ਬਾਜਵਾ, ਦਲਵਾਰਾ ਸਿੰਘ ਹੈਪੀ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਬਲਬੀਰ ਸਿੰਘ ਬਿੱਟੂ ਐਕਟਿੰਗ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ, ਕੋਚ ਦਵਿੰਦਰ ਸਿੰਘ ਸ਼੍ਰੀ ਚਮਕੌਰ ਸਾਹਿਬ, ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ, ਮਨਜੀਤ ਸਟੂਡੀਓ, ਜਸਵਿੰਦਰ ਰਿੰਪੀ, ਰਾਜੇਸ਼ ਭੋਲਾ, ਪ੍ਰਸਤੋਮ ਗੋਇਲ, ਕਰਮਜੀਤ ਟੌਹੜਾ, ਗੁਰਲਾਲ ਸਿੰਘ ਪ੍ਰਧਾਨ, ਰਾਜ ਚੰਡੀਗੜ੍ਹੀਆ ਆਦਿ ਹਾਜਰ ਸਨ।
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਮਾਹੀ ਖਡਿਆਲ ਦਾ ਪ੍ਰਵਾਸੀ ਭਾਰਤੀਆਂ ਵੱਲੋਂ ਵਿਸ਼ੇਸ਼ ਸਨਮਾਨ



