ਮਾਨਸਾ, 7 ਦਸੰਬਰ (ਜਗਦੀਸ਼ ਬਾਂਸਲ)- ਐਸ ਐਸ ਪੀ ਮਾਨਸਾਂ ,ਸ੍ਰ ਮਨਧੀਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਪੁਲਿਸ ਨੇ ਐਸ ਪੀ (ਡੀ) ਮਾਨਸਾ ਅਨਿਲ ਕੁਮਾਰ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਮੁਹਿੰਮ ਤਹਿਤ 3 ਮਾਮਲੇ ਦਰਜ ਕਰਕੇ 2 ਨੂੰ ਕਾਬੂ ਕੀਤਾ ਹੈ ਊਨਾ ਦਸਿਆ ਕਿ ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਪਾਰਟੀ ਵਲੋ ਜਗਸੀਰ ਸਿੰਘ ਪੁਤਰ ਦਰਸ਼ਨ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ ਉਸ ਪਾਸੋ 10 ਗ੍ਰਾਮ ਹੈਰੋਇੰਨ (ਚਿਟਾ) ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ ਅਤੇ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਦਰਸ਼ਨ ਸਿੰਘ ਪੁਤਰ ਮਘਰ ਸਿੰਘ ਵਾਸੀ ਵਰ੍ਹੇ ਨੂੰ ਕਾਬੂ ਕਰਕੇ ਉਸ ਪਾਸੋ 15 ਲੀਟਰ ਲਾਹਣ ਦੀ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ ਅਤੇ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵਲੋ ਨਰਿੰਦਰ ਕੁਮਾਰ ਪੁਤਰ ਰਾਮਕਰਨ ਅਤੇ ਸੰਤੂ ਸਿੰਘ ਪੁਤਰ ਅਮਰ ਸਿੰਘ ਵਾਸੀਆਨ ਬੁਢਲਾਡਾ ਪਾਸੋ 36 ਬੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਜਿਹਨਾਂ ਦੇ ਵਿਰੁਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁਕਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ। ਦੋਨੋ ਕਥਿਤ ਦੋਸ਼ੀ ਮੌਕਾ ਤੋ ਭਜ ਗਏ, ਜਿਹਨਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ।
ਮਾਨਸਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 3 ਮੁਕੱਦਮੇ ਦਰਜ-2 ਗ੍ਰਿਫਤਾਰ



