ਤਲਵੰਡੀ ਸਾਬੋ 29 ਮਾਰਚ (ਰਣਜੀਤ ਸਿੰਘ ਰਾਜੂ)-ਸਥਾਨਿਕ ਨਗਰ ਦੇ ਸਮੂਹ ਜੱਟ ਭਾਈਚਾਰੇ ਵੱਲੋਂ ਸ਼੍ਰੋਮਣੀ ਭਗਤ ਧੰਨਾ ਜੱਟ ਦਾ ਜਨਮ ਦਿਨ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਆਗੂਆਂ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੌਰਾਨ ਤਿੰਨ ਦਿਨਾਂ ਤੋਂ ਪ੍ਰਕਾਸ਼ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਦੁਆਰਾ ਮਸਤੂਆਣਾ ਸਾਹਿਬ ਦੇ ਕੀਰਨਤੀ ਜਥੇ ਵੱਲੋ ਰਸੀ ਮਈ ਸ਼ਬਦ ਕੀਰਤਨ ਕੀਤਾ ਗਿਆ ਜਦਂੋ ਕਿ ਅਰਦਾਸ ਬਾਬਾ ਕਾਕਾ ਸਿੰਘ ਨੇ ਕੀਤੀ ਅਤੇ ਭਗਤ ਧੰਨਾ ਜੱਟ ਦੀ ਜੀਵਨ ਤੇ ਵਿਸਥਾਰ ਪੂਰਬਕ ਚਾਨਣਾ ਪਾਇਆ। ਹਰਬੰਤ ਭੁੱਲਰ ਅਤੇ ਹਰਗੋਬਿੰਦ ਸ਼ੇਖਪੁਰੀਆ ਵੱਲੋਂ ਸੰਗਤਾਂ ਨੂੰ ਕਵੀਸ਼ਰੀ ਸੁਣਾ ਕੇ
ਨਿਹਾਲ ਕੀਤਾ ਗਿਆ। ਪ੍ਰਬੰਧਕਾਂ ਨੇ ਆਏ ਸਾਰੇ ਆਗੂਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਬੀਰ ਸਿੰਘ ਸਿੱਧੂ,ਪਰਮਜੀਤ ਮਾਨਸ਼ਾਹੀਆ, ਨਗਰ ਪੰਚਾਇਤ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਬਲਵਿੰਦਰ ਗਿੱਲ,ਗੁਰਪ੍ਰੀਤ ਮਾਨਸਾਹੀਆਂ, ਸੁਰਜੀਤ ਭੰਮ, ਤਿੰਨੇ ਕੌਂਸਲਰ ਪੀ.ਪੀ.ਪੀ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਸਿੱਧੂ,ਸਾਬਕਾ ਚੇਅਰਮੈਨ ਲਾਲ ਸਿੰਘ ਗਿੱਲ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਅਵਤਾਰ ਤਾਰੀ,ਨੱਥਾ ਸਿੰਘ ਸਿੱਧੂ,ਸੀਨ:ਆਮ ਆਦਮੀ ਪਾਰਟੀ ਆਗੂ ਅਵਤਾਰ ਚੋਪੜਾ,ਪ੍ਰੇਮ ਮਿੱਤਲ,ਸਹਾਰਾ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ,ਧੰਨਾ ਸਿੰਘ ਰਿਟਾ. ਆਗੂ ਵੀ ਮੌਜੂਦ ਸਨ।