ਲੋੜਵੰਦ ਮਰੀਜ਼ਾਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ-ਰਾਜਨ ਗੋਇਲ
ਰਾਜਪੁਰਾ, 3 ਦਸੰਬਰ (ਦਇਆ ਸਿੰਘ)- ਸਾਨੂੰ ਸਭ ਨੂੰ ਕੈਂਸਰ ਪੀੜਤ ਬੱਚਿਆਂ ਅਤੇ ਹੋਰ ਲੋੜਵੰਧ ਮਰੀਜਾਂ ਦੀ ਜਿੰਨੀ ਵੀ ਸਹਾਇਤਾ ਹੋ ਸਕੇ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਜੀਵਨ ਜਿਉਣ ਦੀ ਆਸ ਤੇ ਹੋਸਲਾ ਬੱਣਿਆ ਰਹਿ ਸਕੇ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸਮਾਜ ਸੇਵੀ ਹੈਲਪਿੰਗ ਹੈਂਡਸ ਸੰਸਥਾਂ ਦੇ ਪ੍ਰਬੰਧਕ ਰਾਜਨ ਗੋਇਲ ਨੇ ਪੀ ਜੀ ਆਈ ਦੀ ਹੰਸ ਰਾਜ ਸਭਾ ਵਿਚ ਕੈਂਸਰ ਪੀੜਤ ਬੱਚਿਆਂ ਨੂੰ ਖਾਣ ਪੀਣ ਅਤੇ ਰਹਿਣ ਦੇ ਸਮਾਨ ਦੇਣ ਤੋਂ ਬਾਅਦ ਗਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾਕਿ ਅੱਜ ਦੇ ਯੁੱਗ ਵਿਚ ਅਮੀਰਾਂ ਵਲੋਂ ਬੱਚਿਆਂ ਦੇ ਜਨਮ ਦਿਨ ਤੇ ਵਿਆਹਾਂ ਵਿਚ ਬੇ ਹਿਸਾਬ ਨਾਲ ਪੈਸਾ ਖਰਚਿਆ ਜਾਦਾਂ ਹੈ। ਜਿਸ ਦਾ ਕੋਈ ਵੀ ਲਾਭ ਨਹੀ ਹੁੰਦਾਂ ਹੈ।ਉਨ੍ਹਾਂ ਕਿਹਾਕਿ ਸਾਨੂੰ ਸਭ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਡਕੇ ਕੈਂਸਰ ਪੀੜਤ ਮਰੀਜਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਇਸ ਦੁਨੀਆਂ ਤੇ ਆਉਣ ਦਾ ਮਕਸਦ ਪੂਰਾ ਹੋ ਸਕੇ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾਂ ਵਲੋਂ ਅੱਜ ਬੱਚਿਆਂ ਲਈ ਬਿਸਕੁੱਟ, ਜੂਸ, ਗਰਮ ਕੰਬਲ, ਬੂਟ ਸਮੇਤ ਹੋਰ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾਕਿ ਸੰਸਥਾਂ ਵਲੋਂ ਹਰ ਮਹੀਨੇ ਹੰਸ ਰਾਜ ਸਭਾ ਵਿਚ ਮਰੀਜਾਂ ਦੀ ਸਹਾਇਤਾ ਲਈ ਰਾਸ਼ਨ ਸਮੇਤ ਹੋਰ ਸਮਗਰੀ ਦਿੱਤੀ ਜਾਵੇਗੀ।



