Skip to content
Independent perspectives. Global stories.
BREAKING

ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਸੂਬੇ ’ਤੇ ਰਾਜ ਕਰਕੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ : ਸੁਖਪਾਲ ਖਹਿਰਾ

Share this story

ਇੰਨਸਾਫ ਮੋਰਚੇ ਨੂੰ ਲੈਕੇ ਸੁਖਪਾਲ ਖਹਿਰਾ ਪਿੰਡ ਸੰਘਾ ਪਹੁੰਚੇ

ਸਰਦੂਲਗੜ੍ਹ, 29 ਨਵੰਬਰ (ਵਿਪਨ ਗੋਇਲ)- ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਨੇ ਪੰਜਾਬ ਅੰਦਰ ਵਾਰੋ ਬਾਰੀ ਰਾਜ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਦੇ ਕਰਜੇ ਥੱਲੇ ਦੱਬਿਆ ਪਰ ਇਨਾਂ ਦੋਂਾਂ ਪਾਰਟੀਆਂ ਦੇ ਮੁੱਖ ਮੰਤਰੀ ਨਜਾਇਜ਼ ਖਰਚੇ ਕਰਕੇ ਹੈਲੀਕੈਪਟਰਾਂ ਤੇ ਸਫਰ ਕਰਦੇ ਹਨ ਉਥੇ ਆਪਣੇ ਅਤੇ ਵਿਧਇਕਾਂ ਵਾਸਤੇ ਮਹਿੰਗੇ ਭਾਅ ਦੀਆਂ ਗੱਡੀਆਂ ਖਰੀਦ ਕਰ ਰਹੇ ਹਨ ਜਦੋ ਕਿ ਅੱਜ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਕਰਜਾਈ ਹੋਇਆ ਖੁਦਖੁਸ਼ੀਆਂ ਕਰ ਰਿਹਾ ਹੈ ਇਨਾਂ ਗੱਲਾ ਦਾ ਪ੍ਰਗਟਾਵਾ ਨਜਦੀਕੀ ਪਿੰਡ ਸੰਘਾ ਵਿਖੇ ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾਂ ਨੇ 8 ਦਸੰਬਰ ਨੂੰ 2018 ਨੂੰ ਤਲਵੰਡੀ ਸਾਬੋ ਤੋ ਸ਼ੁਰੂ ਹੋ ਰਹੇ ਇੰਨਸਾਫ ਮਾਰਚ ਵਿੱਚ ਪੁੱਜਣ ਲਈ ਇੱਕਤਰ ਲੋਕਾਂ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ ਉਂਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੀਆਂ ਸਰਕਾਰਾਂ ਦੋਰਾਨ ਬੇਰੁਜਗਾਰੀ ਅਤੇ ਨਸ਼ਿਆਂ ਵਿੱਚ ਵਾਧਾ ਹੋਇਆ ਹੈ ਅੱਜ ਸਰਕਾਰੀ ਸਕੂਲਾ ਵਿੱਚ ਜਿਥੇ ਪੜਾਈ ਨਹੀ ਉਥੇ ਹਸਪਤਾਲਾ ਵਿੱਚ ਕੋਈ ਇਲਾਜ ਨਹੀ ਪਰ ਅੱਜ ਪਾਕਿਸਤਾਨ ਵੱਲੋ ਦਿੱਤੇ ਲਾਂਘੇ ਦੀ ਤਾਰੀਫ ਕਰਨ ਦੀ ਬਜਾਏ ਇਹ ਪਾਰਟੀਆਂ ਆਪਣੇ ਸਿਰ ਸਿਹਰਾ ਲੈਣ ਲਈ ਤਰਲੋ ਮੱਛੀ ਹੋ ਰਹੀਆਂ ਹਨ ਜਦੋ ਕਿ ਸਭ ਤੋ ਵੱਡਾ ਸਿਹਰਾ ਲਾਂਘੇ ਦਾ ਸੰਗਤ ਨੂੰ ਜਾਂਦਾ ਹੈ ਜਿੰਨਾ ਦੀਆਂ ਅਰਦਾਸਾਂ ਕਾਰਨ ਇਹ ਸਭ ਕੁਝ ਹੋਇਆ ਹੈ। ਉਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ 8 ਮਾਰਚ ਨੂੰ ਤਲਵੰਡੀ ਸਾਬੋ ਤੋ ਸ਼ੁਰੂ ਹੋ ਰਹੇ ਮਾਰਚ ਵਿੱਚ ਵੱਧ ਚੜ ਕੇ ਹਿੱਸਾ ਲੈਣ। ਇਸ ਮੋਕੇ ਤੇ ਜਗਦੇਵ ਸਿੰਘ ਕਮਾਲੂ ਐਮ ਐਲ ਏ ਮੋੜ ਤੋ ਇਲਾਵਾ ਅਵਤਾਰ ਸਿੰਘ ਸੋਢੀ,ਜੱਸਾ ਸਿੰਘ,ਗੁਰਦੇਵ ਸਿੰਘ ਥਿੰਦ,ਮਹਿਲ ਸਿੰਘ ਵਿਰਕ,ਸੁਖਮਨਪ੍ਰੀਤ ਸਿੰਘ,ਅਭੇ ਗੋਦਾਰਾ, ਰਵੀ ਕੁਮਾਰ ਆਦਿ ਸ਼ਾਮਲ ਹਨ।

WRITTEN BY