ਖੰਨਾ, 29 ਨਵੰਬਰ, (ਪਨਾਗ, ਖੋਖਰ)- ਪੁਲਿਸ ਪਾਰਟੀ ਵੱਲੋਂ ਪ੍ਰਿਸਟੀਨ ਮਾਲ ਜੀ.ਟੀ. ਰੋਡ (ਅਲੌੜ) ਖੰਨਾ ਸਾਹਮਣੇ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਮੋਨਾ ਵਿਅਕਤੀ ਰੰਗ ਕਾਲਾ (ਵਿਦੇਸ਼ੀ), ਜਿਸਦੇ ਕਾਲੇ ਰੰਗ ਦਾ ਪਿਠੂ ਬੈਗ ਪਾਇਆ ਹੋਇਆ ਸੀ, ਜੋ ਗੋਬਿੰਦਗੜ ਸਾਈਡ ਵਲੋ ਸਲਿਪ ਰੋਡ ‘ਤੇ ਪੈਦਲ ਤੁਰਿਆ ਆ ਰਿਹਾ ਸੀ, ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਇਕਦਮ ਪਿਛੇ ਮੁੜਨ ਲਗਿਆ ਤਾਂ ਪੁਲਿਸ ਪਾਰਟੀ ਵੱਲੋਂ ਉਸਨੂੰ ਸ਼ਕ ਦੀ ਬਿਨਾਹ ’ਤੇ ਰੋਕਦੇ ਹੋਏ ਉਸਦਾ ਨਾਮ ਪਤਾ ਪੁਛਿਆ, ਜਿਸਨੇ ਆਪਣਾ ਨਾਮ ਓਗਬੋਨਾਇਆ ਚੁਕਬੁਦੀ ਇਮੈਨੁਅਲ ਵਾਸੀ 123 ਮੇਨ ਸਟਰੀਟ ਲੀਗਲ ਡਿਪਾਰਟਮੈਂਟ ਐਫ.ਆਰ.ਐਸ.ਸੀ, ਹੈਡਕੁਆਟਰਜ਼ ਵੂਸ ਜੋਨ-7, ਅਬੂਜਾ, ਨਾਈਜੀਰੀਆ ਹੁਣ ਵਾਸੀ ਦਿਲੀ ਦਸਿਆ।ਜੋ ਮੌਕੇ ’ਤੇ ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ ਉਪ ਪੁਲਿਸ ਕਪਤਾਨ (ਆਈ) ਖੰਨਾ ਵਲੋ ਤਲਾਸ਼ੀ ਕਰਨ ਤੇ ਉਕਤ ਵਿਅਕਤੀ ਦੇ ਪਾਏ ਪਿਠੂ ਬੈਗ ਨੂੰ ਚੈਕ ਕਰਨ ‘ਤੇ ਬੈਗ ਵਿਚੋਂ ਹਰੇ ਰੰਗ ਦੇ ਮੋਮੀ ਕਾਗਜ ਵਿਚ ਲਪੇਟੀ ਹੋਈ 1 ਕਿਲੋ 700 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਇਹ ਹੈਰੋਇਨ ਅਬੂਚੀ ਨਾਈਜੀਰੀਅਨ ਵਾਸੀ ਦਿਲੀ ਪਾਸੋਂ ਲਿਆਕੇ ਅਗੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਸਪਲਾਈ ਕਰਦਾ ਹੈ।ਜਿਸ ਸਬੰਧੀ ਉਕਤ ਦੋਸ਼ੀ ਦੇ ਖਿਲਾਫ ਮੁਕਦਮਾ ਦਰਜ਼ ਕੀਤਾ ਗਿਆ ਹੈ।ਦੋਸ਼ੀ ਅਬੂਚੀ ਨਾਈਜੀਰੀਅਨ ਹਾਲ ਵਾਸੀ ਦਿਲੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਗਏ ਦੋਸ਼ੀ ਓਗਬੋਨਾਇਆ ਚੁਕਬੁਦੀ ਇਮੈਨੁਅਲ ਪਾਸੋਂ ਹੋਰ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੈਰੋਇਨ ਸਪਲਾਈ ਕਰਨ ਵਾਲਾ ਖੰਨਾ ਪੁਲਿਸ ਵੱਲੋਂ ਕਾਬੂ



