ਨਵੀਂ ਦਿੱਲੀ, 28 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਹਾਈਕੋਰਟ ਵਿਚ ਬੀਤੇ ਦਿਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਦੀ ਜਮਾਨਤ ਦੀ ਸੁਣਵਾਈ ਕਰਦਿਆ ਸਕਾਰੀ ਦਬਾਅ ਹੇਠ ਮਾਨਨੀਯ ਜੱਜ ਵਲੋਂ ਆਨਾਕਾਨੀ ਕੀਤੀ ਗਈ ਹੈ। ਭਾਈ ਖਾਨਪੁਰੀ ਵਲੋਂ ਪੇਸ਼ ਹੋਏ ਵਕੀਲ ਵਿਕਾਸ ਪਢੋਰਾ ਨੇ ਜੱਜ ਸਾਹਿਬ ਨੂੰ ਹਰ ਪਖੋਂ ਸੰਟਸ਼ਟ ਕਰਨ ਦੇ ਬਾਵਜੂਦ ਵੀ ਇਕ ਵਾਰੀ ਫਿਰ ਸਿੱਖ ਹੋਣ ਦੇ ਨਾਹਤੇ ਭਾਈ ਖਾਨਪੁਰੀ ਨੂੰ ਜਮਾਨਤ ਦੇਣ ਤੋਂ ਨਾਂਹ ਹੋ ਗਈ ਤੇ ਮਾਮਲੇ ਦੀ ਅਗਲੀ ਸੁਣਵਾਈ 30 ਮਈ ਮੁਕਰਰ ਕਰ ਦਿੱਤੀ ਗਈ । ਇਸ ਦੌਰਾਨ ਭਾਈ ਕੁਲਵਿੰਦਰ ਸਿੰਘ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਦਾਸ 1996 ਤੋਂ ਹੁਣ ਤਕ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਸਿੱਖ ਹੋਣ ਕਰਕੇ ਜੇਲ੍ਹ ਅੰਦਰ ਬੰਦ ਹੈ ਤੇ ਗੁਰੂੁ ਸਾਹਿਬ ਦੀ ਕਿਰਪਾ ਅਤੇ ਸੰਗਤਾਂ ਦੇ ਪਿਆਰ ਨਾਲ ਕੌਮ ਦੀ ਸੇਵਾ ਵਿਚ ਜਿਤਨਾ ਸਮਾਂ ਵੀ ਨਿਕਲਿਆ ਉਸ ਦਾ ਕੋਈ ਦੁਖ ਨਹੀ ਹੈ । ਉਨ੍ਹਾਂ ਕਿਹਾ ਕਿ ਹੁਣ ਕੂਝ ਲੋਕ ਮੇਰੇ ਤੇ ਇਲਜ਼ਾਮ ਲਗਾ ਰਹੇ ਹਨ ਕਿ ਮੈਂ ਬਾਹਰਲੇ ਮੁਲਕਾਂ ਤੋਂ ਪੈਸਾ ਮੰਗਵਾਂ ਕੇ ਖਾਧਾ ਹੈ ਉਨ੍ਹਾਂ ਦੀਆਂ ਇਨ੍ਹਾਂ ਗਲਾਂ ਨਾਲ ਮੇਰੇ ਮਨ ਨੂੰ ਬਹੁਤ ਹੀ ਦੂਖ ਲਗਿਆ ਹੈ । ਭਾਈ ਖਾਨਪੁਰੀ ਨੇ ਕਿਹਾ ਕਿ ਮੈਂ ਕਿਸੇ ਤੇ ਇਲਜ਼ਾਮ ਨਹੀ ਲਗਾ ਰਿਹਾ ਹਾਂ ਸਿਰਫ ਗੁਰੂ ਰੁਪ ਸਾਧ ਸੰਗਤ ਦੀ ਕਚਿਹਰੀ ਵਿਚ ਅਪਣੀ ਗਲ ਰੱਖ ਰਿਹਾਂ ਹਾਂ ਤੇ ਸਾਰੇਆ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਜੇਕਰ ਕੋਈ ਵੀ ਮੇਰੇ ਨਾਮ ਤੋਂ ਪੈਸਾ ਜਾਂ ਕੋਈ ਵੀ ਸਾਮਾਨ ਮੰਗਦਾ ਹੈ ਉਹ ਨਾ ਦਿੱਤਾ ਜਾਏ ਜੀ ।
ਉਨ੍ਹਾਂ ਕਿਹਾ ਕਿ ਜੋ ਲੋਕ ਮੇਰੇ ਤੇ ਇਹ ਇਲਜ਼ਾਮ ਲਗਾ ਰਹੇ ਹਨ ਉਨ੍ਹਾਂ ਨੂੰ ਦਸ ਦੇਵਾਂ ਕਿ ਮੇਰਾ ਪਿੰਡ ਖਾਨਪੁਰ ਵਿਚ ਅਪਣਾਂ ਘਰ ਹੈ ਜੋ ਕਿ ਮੇਰੇ ਜੇਲ੍ਹ ਅੰਦਰ ਬੰਦ ਹੋਣ ਕਰਕੇ ਖੰਡਹਰ ਬਣ ਚੁਕਾ ਹੈ । ਮੈਨੂੰ ਪਿੱਛੇ ਕੱਟੀ ਕੱਟਾਈ ਵਿਚ ਛੱਡਣ ਤੋਂ ਬਾਅਦ ਜੋ ਮੈਂ ਅਪਣਾਂ ਮਾੜਾ ਮੋਟਾ ਸਾਮਾਨ ਬਣਾਇਆ ਸੀ ਮੇਰੇ ਮੁੜ ਜੇਲ੍ਹ ਜਾਣ ਕਰਕੇ ਉਹ ਵੀ ਲੋਕ ਚੁਕ ਕੇ ਲੈ ਗਏ ਹਨ ਤੇ ਹੁਣ ਘਰ ਅੰਦਰ ਕੂਝ ਵੀ ਨਹੀ ਹੈ ਜੋ ਦੇਖਣਾਂ ਚਾਹੇ ਉ¤ਥੇ ਜਾ ਕੇ ਦੇਖ ਸਕਦਾ ਹੈ । ਅੰਤ ਵਿਚ ਉਨ੍ਹਾਂ ਨੇ ਬਹੁਤ ਹੀ ਭਾਵੁਕ ਹੁੰਦੇ ਹੋਏ ਕਿਹਾ ਕਿ ਮੈਂ ਕੌਮ ਵਾਸਤੇ ਅਪਣਾ ਸਭ ਕੂਝ ਤੇ ਵਾਰ ਚੁਕਾ ਹਾਂ ਤੇ ਹੁਣ ਇਹ ਘਰ ਵੀ ਵਾਰਨ ਨੂੰ ਤਿਆਰ ਹਾਂ ਤੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਿੰਘਾਂ ਤੇ ਝੂਠੇ ਇਲਜ਼ਾਮਬਾਜੀ ਲਾਉਣੀਆਂ ਬੰਦ ਕਰਕੇ ਕੌਮੀ ਘਰ ਬਣਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।