ਫਰੀਦਕੋਟ, 28 ਨਵੰਬਰ (ਗੁਰਜੀਤ ਰੋਮਾਣਾ)- ਬਾਬਾ ਫਰੀਦ ਜੀ ਦੀ ਰਹਿਮਤ ਸਦਕਾ ਪ੍ਰਿੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਚਲ ਰਹੇ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਦਸਵੀਂ ਦੇ ਨਤੀਜੇ ਵਿਚੋਂ 99.2 ਪ੍ਰਤੀਸ਼ਤ ਹਾਸਿਲ ਕਰਕੇ ਇੰਡੀਆਂ ਵਿਚ ਚੋਥਾ ਦਰਜਾ ਹਾਸਿਲ ਕਰਨ ਵਾਲੀ ਵਿਦਿਆਰਥਣ ਹਰਜੋਤ ਕੋਰ ਨੂੰ 26 ਜਨਵਰੀ ਮੌਕੇ ਦਿਲੀ ਵਿਚ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੋਰ ਨੇ ਬਹੁਤ ਮਾਣ ਮਹਿਸੂਸ ਕਰਦੇ ਹੋਏ ਇਹ ਦਸਿਆ ਕਿ ਸੀ.ਬੀ.ਐਸ.ਈ. ਵਲੋਂ ਹਰਜੋਤ ਕੋਰ ਦੀ ਪੂਰੀ ਡੀਟੇਲ ਸਕੂਲ ਵਲੋਂ ਮੰਗਵਾਈ ਗਈ ਹੈ ਤਾਂ ਜੋ ਉਹ ਇਸ ਨੂੰ ਮਨਿਸਟਰੀ ਆਫ ਹਿਊਮੈਂਨ ਰੀਸੋਰਸਜ਼ ਨੂੰ ਭੇਜ ਸਕਣ। ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ 26 ਜਨਵਰੀ, 2019 ਦੀ ਪਰੇਡ ਮੌਕੇ ਵਲੋਂ ਦਿਲੀ ਵਿਖੇ ਬੁਲਾਇਆ ਜਾਵੇਗਾ। ਇਹ ਸਿਰਫ ਸਕੂਲ ਜਾਂ ਮਾਪਿਆਂ ਲਈ ਹੀ ਨਹੀ ਬਲਕਿ ਪੂਰੇ
ਫਰੀਦਕੋਟ ਜਿਲ੍ਹੇ ਵਾਸਤੇ ਬਹੁਤ ਮਾਣ ਦੀ ਗਲ ਹੈ। ਉਹਨਾਂ ਨੇ ਦਸਿਆਂ ਕਿ ਇਸ ਵਿਦਿਆਰਥਣ ਨੇ ਇੰਡੀਆਂ ਵਿਚੋਂ ਚੋਥਾ ਦਰਜਾ, ਪੰਜਾਬ ਵਿਚੋਂ ਦੂਜਾ ਦਰਜਾ ਅਤੇ ਜਿਲ੍ਹੇ ਵਿਚੋਂ ਪਹਿਲਾ ਦਰਜਾ ਹਾਸਿਲ ਕਰਕੇ ਆਪਣਾ ਨਾਂ ਇਸ ਜਿਲ੍ਹੇ ਦੇ ਇਤਿਹਾਸ ਵਿਚ ਸੁਨਹਿਰੀ ਅਖਰਾਂ ਨਾਲ ਲਿਖਿਆਂ ਹੈ, ਨਾਲ ਹੀ ਉਹਨਾਂ ਨੇ ਕਿਹਾ ਕਿ ਦਸਵੀਂ ਜਮਾਤ ਵਿਚੋਂ ਇਹ ਸਕੂਲ ਪਿਛਲੇ ਦਸ ਸਾਲਾਂ ਤੋਂ ਜਿਲ੍ਹੇ ਵਿਚ ਪਹਿਲਾ ਦਰਜਾ ਹਾਸਿਲ ਕਰ ਰਿਹਾ ਹੈ। ਹਰਜੋਤ ਕੋਰ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਚੇਅਰਮੈਂਨ ਸ: ਇੰਦਰਜੀਤ ਸਿੰਘ ਖਾਲਸਾ, ਮੈਂਨਜਿੰਗ ਕਮੇਟੀ ਅਤੇ ਪ੍ਰਿੰਸੀਪਲ ਕੁਲਦੀਪ ਕੋਰ ਨੇ ਇਸ ਵਿਦਿਆਰਥਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿਖ ਵਿਚ ਵੀ ਇਸੇ ਤਰ੍ਹਾਂ ਜਿਤ ਪ੍ਰਾਪਤ ਕਰਨ ਲਈ ਬਾਬਾ ਫਰੀਦ ਜੀ ਅਗੇ ਦੁਆ ਕੀਤੀ, ਨਾਲ ਹੀ ਸਕੂਲ ਵਲੋਂ ਇਸ ਵਿਦਿਆਰਥਣ ਨੂੰ 25000/- ਦੀ ਨਗਦ ਰਾਸ਼ੀ, ਟਰਾਫੀ ਅਤੇ ਸਿਰਪਾਉ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਂਨ ਸ: ਇੰਦਰਜੀਤ ਸਿੰਘ ਖਾਲਸਾ ਜੀ ਨੇ ਕਿਹਾ ਕਿ ਇਹ ਵਿਦਿਆਰਥਣ ਇਸ ਸਕੂਲ ਵਿਚ ਐਲ.ਕੇ.ਜੀ. ਜਮਾਤ ਤੋਂ ਬਿਨ੍ਹਾਂ ਕਿਸੇ ਟਿਉਸ਼ਨ ਤੋਂ ਪੜ੍ਹ ਰਹੀ ਹੈ। ਪੜ੍ਹਾਈ ਦੇ ਨਾਲ ਨਾਲ ਇਸ ਨੇ ਹੋਰ ਐਕਟੀਵੀਟਿਜ਼ ਜਿਵੇਂ ਕਿ ਡੀਬੇਟ, ਲੇਖ ਲਿਖਣ ਅਤੇ ਹੋਰ ਮੁਕਾਬਲਿਆਂ ਵਿਚ ਵੀ ਜਿਲ੍ਹੇ ਅਤੇ ਸਟੇਟ ਲੈਵਲ ਤੇ ਨਾਮਨਾ ਖਟਿਆਂ ਹੈ। ਭਵਿਖ ਵੀ ਇਹ ਵਿਦਿਆਰਥਣ ਇਕ ਇਮਾਨਦਾਰ ਆਈ.ਏ.ਐਸ. ਅਫਸਰ ਬਣਨਾ ਚਾਹੁੰਦੀ ਹੈ। ਇਸੇਂ ਲਈ ਇਹ ਹਮੇਸ਼ਾ ਲਗਾਤਾਰ ਸਖਤ ਮਿਹਨਤ ਵਿਚ ਭਰੋਸਾ ਰਖਦੀ ਹੈ। ਉਹਨਾਂ ਨੇ ਇਸ ਨੂੰ ਆਪਣਾ ਅਸ਼ੀਰਵਾਦ ਦਿਤਾ ਅਤੇ ਬਾਬਾ ਫਰੀਦ ਜੀ ਅਗੇ ਦੁਆ ਕੀਤੀ ਕਿ ਉਹ ਆਪਣਾ ਰਹਿਮਤ ਭਰਿਆ ਹਥ ਹਮੇਸ਼ਾ ਇਸ ਵਿਦਿਆਰਥਣ ਦੇ ਸਿਰ ਤੇ ਬਣਾਈ ਰਖਣ।
ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਦੀ ਵਿਦਿਆਰਥਣ ਹਰਜੋਤ ਕੌਰ ਦਾ 26 ਜਨਵਰੀ ਨੂੰ ਦਿੱਲੀ ਵਿਖੇ ਹੋਵੇਗਾ ਸਨਮਾਨ



