Skip to content
Independent perspectives. Global stories.
BREAKING

ਇਲਾਹਾਬਾਦ ਹਾਈ ਕੋਰਟ ਵੱਲੋਂ ਜਾਤ ਅਧਾਰਿਤ ਸਿਆਸੀ ਰੈਲੀਆਂ ‘ਤੇ ਰੋਕ

Share this story

ਲਖਨਊ, 11 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਇਲਾਹਾਬਾਦ ਉੱਚ ਅਦਾਲਤ ਦੀ ਲਖਨਉ ਪੀਠ ਨੇ ਵੀਰਵਾਰ ਨੂੰ ਇੱਕ ਅਹਿਮ ਫੈਸਲੇ ‘ਚ ਪੂਰੇ ਉੱਤਰ ਪ੍ਰਦੇਸ਼ ‘ਚ ਜਾਤੀਆਂ ਦੇ ਅਧਾਰ ‘ਤੇ ਕੀਤੀਆਂ ਜਾ ਰਹੀਆਂ ਰਾਜਨੀਤਕ ਦਲਾਂ ਦੀਆਂ ਰੈਲੀਆਂ ‘ਤੇ ਰੋਕ ਲਗਾ ਦਿੱਤੀ। ਅਦਾਲਤ ਨੇ ਇਸ ਮਾਮਲੇ ‘ਚ ਕੇਂਦਰ ਤੇ ਰਾਜ ਸਰਕਾਰ ਸਮੇਤ ਭਾਰਤ ਚੋਣ ਕਮਿਸ਼ਨ ਤੇ ਚਾਰ ਰਾਜਨੀਤਕ ਦਲਾਂ ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ), ਸਮਾਜਵਾਦੀ ਪਾਰਟੀ (ਸਪਾ) ਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਰੈਲੀਆਂ ਵਿਰੁੱਧ ਦਿੱਤੀ ਗਈ ਅਰਜੀ ‘ਚ ਜਾਚਕ ਦਾ ਕਹਿਣਾ ਸੀ ਕਿ ਉੱਤਰ ਪ੍ਰਦੇਸ਼ ‘ਚ ਜਾਤੀਆਂ ‘ਤੇ ਆਧਾਰਿਤ ਰਾਜਨੀਤਕ ਰੈਲੀਆਂ ਦਾ ਹੜ੍ਹ ਆ ਗਿਆ ਹੈ ਤੇ ਸਿਆਸੀ ਦਲ ਬ੍ਰਾਹਮਣ ਰੈਲੀ, ਕਸ਼ਤਰੀਆ ਰੈਲੀ, ਵੈਸ਼ ਸਮੇਲਨ ਆਦਿ ਨਾਂ ਦੇ ਕੇ ਅੰਨੇਵਾਹ ਜਾਤੀ ਰੈਲੀਆਂ ਕਰ ਰਹੇ ਹਨ। ਨਾਲ ਹੀ ਅਜਿਹੀਆਂ ਜਾਤੀ ਰੈਲੀਆਂ ਤੇ ਸੰਮੇਲਨ ਸਮਾਜ ਦੇ ਲੋਕਾਂ ‘ਚ ਜਹਿਰ ਘੋਲਣ ਦਾ ਕੰਮ ਕਰ ਰਹੇ ਹਨ, ਜੋ ਸੰਵਿਧਾਨ ਦੀ ਇੱਛਾ ਦੇ ਵਿਰੁੱਧ ਹੈ।

WRITTEN BY