Skip to content
Independent perspectives. Global stories.
BREAKING

ਆਂਗਨਵਾੜੀ ਵਰਕਰਾਂ ਦਾ ਜੱਥਾ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਰਵਾਨਾ

Share this story

ਮਾਛੀਵਾੜਾ ਸਾਹਿਬ 11 ਜੁਲਾਈ-ਕਰਮਜੀਤ ਸਿੰਘ ਆਜ਼ਾਦ-ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਪੰਜਾਬ ਵੱਲੋਂ ਦੇਸ਼ ਵਿਆਪੀ ਮੰਗ ਦਿਵਸ ਦੇ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਮਾਛੀਵਾੜਾ ਤੋਂ ਵੀ ਭਾਰੀ ਗਿਣਤੀ ਵਿਚ ਮੁਲਾਜ਼ਮਾਂ ਦਾ ਇੱਕ ਜੱੱਥਾ ਯੂਨੀਅਨ ਬਲਾਕ ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਅਤੇ ਵਿੱਤ ਸਕੱਤਰ ਕੁਲਵੰਤ ਕੌਰ ਨੀਲੋਂ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਜਿਸ ਵਿਚ ਸਰਕਾਰ ਆਂਗਨਵਾੜੀ ਵਰਕਰਾਂ ਲਈ ਘੱਟੋ ਘੱਟ 15 ਹਜਾਰ ਤੇ ਹੈਲਪਰਾਂ ਲਈ 10 ਹਜਾਰ ਰੁਪਏ ਮਾਣ ਭੱਤਾ ਲਾਗੂ ਕਰੇ, ਦੂਸਰੇ ਸਰਕਾਰੀ ਮੁਲਾਜ਼ਮਾਂ ਵਾਂਗ ਭੱਤੇ ਦਿੱਤੇ ਜਾਣ, ਆਂਗਨਵਾੜੀ ਸੈਂਟਰਾਂ ਨੂੰ ਸਰਕਾਰੀ ਬਿਲਡਿੰਗਾਂ ਤਿਆਰ ਕਰਕੇ ਦਿੱਤੀਆਂ ਜਾਣ ਅੇਤ ਪ੍ਰਮੋਸ਼ਨ ਲਈ ਤਜ਼ਰਬਾ 10 ਸਾਲ ਤੋਂ ਘਟਾ ਕੇ 3 ਸਾਲ ਕੀਤਾ ਜਾਵੇ। ਇਸ ਤੋਂ ਇਲਾਵਾ ਆਈ.ਸੀ.ਡੀ.ਐਸ. ਸਕੀਮ ਨੂੰ ਸਰਕਾਰੀ ਵਿਭਾਗ ਵਿਚ ਤਬਦੀਲ ਕਰ ਆਂਗਨਵਾੜੀ ਵਰਕਰਾਂ ਨੂੰ ਕ੍ਰਮਵਾਰ ਦਰਜਾ ਤਿੰਨ ਤੇ ਦਰਜਾ ਚਾਰ ਦਾ ਗਰੇਡ ਦਿੱਤਾ ਜਾਵੇ। ਯੂਨੀਅਨ ਆਗੂ ਚਰਨਜੀਤ ਕੌਰ ਪੂੰਨੀਆਂ ਤੇ ਵਿੱਤ ਸਕੱਤਰ ਕੁਲਵੰਤ ਕੌਰ ਨੀਲੋਂ ਨੇ ਦੱਸਿਆ ਕਿ ਉਹ ਰੋਸ ਧਰਨੇ ਵਿਚ ਕਾਲੇ ਸੂਟ, ਕਾਲੇ ਦੁਪੱਟੇ ਤੇ ਕਾਲੇ ਝੰਡੇ ਲੈ ਕੇ ਸ਼ਾਮਿਲ ਹੋਣਗੇ ਤਾਂ ਜੋ ਸਰਕਾਰ ਨੂੰ ਉਹ ਆਪਣੀਆਂ ਮੰਗਾਂ ਪ੍ਰਤੀ ਜਾਣੂੰ ਕਰਵਾ ਸਕਣ। ਇਸ ਮੌਕੇ ਛਿੰਦਰਪਾਲ ਕੌਰ, ਕੁਲਦੀਪ ਕੌਰ, ਹਰਪਾਲ ਕੌਰ, ਸ਼ਸ਼ੀ ਸ਼ਰਮਾ, ਜਸਵੀਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਦਲਬੀਰ ਕੌਰ, ਸੰਦੀਪ ਕੌਰ, ਕੁਲਦੀਪ ਕੌਰ, ਬਲਜਿੰਦਰ ਕੌਰ, ਬਖਸ਼ੀਸ਼ ਕੌਰ, ਰੇਸ਼ਮ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਬਲਜੀਤ ਕੌਰ ਤੇ ਮਨਜੀਤ ਕੌਰ ਰਾਣਵਾਂ ਸਮੇਤ ਬਹੁਤ ਸਾਰੀਆਂ ਵਰਕਰਾਂ ਸ਼ਾਮਿਲ ਸਨ।

WRITTEN BY