Skip to content
Independent perspectives. Global stories.
BREAKING

ਨਸ਼ਿਆਂ ਤੋਂ ਦੂਰੀ ਲਈ ਸਭਿਆਚਾਰ ਤੇ ਖੇਡ ਸਰਗਰਮੀਆਂ ਜ਼ਰੂਰੀ : ਰਾਜਪਾਲ ਸ੍ਰੀ ਆਰਿਆ

Share this story

ਚੰਡੀਗੜ, 26 ਨਵੰਬਰ (ਹ.ਸ. ਨਾਗਪਾਲ)- ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਕਿਹਾ ਕਿ ਸਭਿਆਚਾਰ ਤੇ ਖੇਡ ਗਤੀਵਿਧੀਆਂ ਨਾਲ ਜੁੜ ਕੇ ਹੀ ਨੌਜੁਆਨਾ ਨੂੰ ਨਸ਼ੇ ਵਰਗੀ ਆਦਤਾਂ ਤੋਂ ਦੂਰ ਰਖਿਆ ਜਾ ਸਕਦਾ ਹੈ। ਸ੍ਰੀ ਆਰਿਆ ਅਜ ਇਥੇ ਬਸੰਤ ਗਿਰਿਜਾ ਸ਼੍ਰੀ ਸੋਸਾਇਟੀ ਅਤੇ ਪੁਰਵਾਂਚਲ ਸਭਾ ਵਲੋਂ ਆਯੋਜਿਤ ਪੁਰਵਾਂਚਲ ਸਭਿਆਚਾਰਕ ਮਹਾ ਉਤਸਵ ਦੇ ਉਦਘਾਟਨ ਦੇ ਬਾਅਦ ਦਰਸ਼ਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਰਾਜਪਾਲ ਸ੍ਰੀ ਆਰਿਆ ਨੇ ਕਿਹਾ ਕਿ ਅਜ ਦੀ ਯੁਵਾ ਪੀੜੀ ਨੂੰ ਚਾਹੀਦਾ ਹੈ ਕਿ ਉਹ ਸਿਖਿਆ ਦੇ ਨਾਲ-ਨਾਲ ਆਪਣੀ ਰੁਚੀ ਦੀਆਂ ਵਖ-ਵਖ ਗਤੀਵਿਧੀਆਂ ਨਾਲ ਸਵੈ ਨੂੰ ਜੋੜਨ? ਉਨਾਂ ਨੇ ਇਸ ਪ੍ਰੋਗ੍ਰਾਮ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਇਸ ਤਰਾ ਦੇ ਪ੍ਰੋਗ੍ਰਾਮਾਂ ਰਾਹੀਂ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਮੁਹਿੰਮਾਂ ਦੇ ਸੰਦੇਸ਼ ਨੂੰ ਵੀ ਪ੍ਰਭਾਵੀ ਰੂਪ ਨਾਲ ਆਮ ਜਨਤਾ ਤਕ ਪਹੁੰਚਾਇਆ ਜਾ ਸਕਦਾ ਹੈ? ਬੇਟੀ ਬਚਾਓ-ਬੇਟੀ ਪੜਾਓ, ਸਵਛ ਭਾਰਤ-ਸਿਹਤਮੰਦ ਭਾਰਤ, ਨਸ਼ਾ ਮੁਕਤੀ ਵਰਗੇ ਮੁਹਿੰਮਾਂ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੁਗ ਕੀਤਾ ਜਾ ਸਕਦਾ ਹੈ। ਬੇਸ਼ਕ ਇਹ ਪ੍ਰੋਗ੍ਰਾਮ ਪ੍ਰਭਾਵੀ ਸਿਧ ਹੋ ਰਹੇ ਹਨ। ਸਭਿਆਚਾਰਕ ਸਮਾਰੋਹ ਵਿਚ ਬਸੰਤ ਗਿਰਿਜਾ ਸ੍ਰੀ ਸੋਸਾਇਟੀ ਵਲੋਂ ਰਾਜਪਾਲ ਸ੍ਰੀ ਆਰਿਆ ਨੂੰ ਸਨਮਾਨਿਤ ਵੀ ਕੀਤਾ ਗਿਆ?
ਇਸ ਮੌਕੇ ‘ਤੇ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ, ਸੋਸਾਇਟੀ ਦੀ ਪ੍ਰਧਾਨ ਰੰਜੂ ਪ੍ਰਸਾਦ, ਰਾਜਪਾਲ ਦੇ ਸਕਤਰ ਵਿਜੈ ਸਿੰਘ ਦਹਿਆ, ਰਾਜਪਾਲ ਦੇ ਪੁਤਰ ਕੌਸ਼ਲ ਕਿਸ਼ੋਰ, ਚੰਡੀਗੜਦੇ ਮੇਅਰ ਦੇਵੇਸ਼ ਮੋਦਗਿਲ ਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

WRITTEN BY